ਫਿਲਮ ਰਿਵਿਊ : ''ਸਰਕਾਰ 3''

Friday, May 12, 2017 1:21 PM
ਫਿਲਮ ਰਿਵਿਊ : ''ਸਰਕਾਰ 3''
ਮੁੰਬਈ— ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਦੀ ਸਟਾਰਰ ਫਿਲਮ ''ਸਰਕਾਰ 3'' ਅੱਜ ਸਿਨਾਮਾਘਰਾਂ ''ਚ ਰਿਲੀਜ਼ ਹੋ ਚੁੱਕੀ ਹੈ। ਸਾਲ 2005 ''ਚ ਨਿਰਦੇਸ਼ਕ ਰਾਮ ਗੋਪਾਲ ਵਰਮਾ ਨੇ ਫੇਮਸ ਹਾਲੀਵੁੱਡ ਫਿਲਮ ''ਗਾਡਫਾਦਰ'' ਤੋਂ ਪ੍ਰੇਰਿਤ ਹੋ ਕੇ ਹਿੰਦੀ ਫਿਲਮ ''ਸਰਕਾਰ'' ਬਮਾਈ ਸੀ, ਜਿਸ ਨੂੰ ਕਾਫੀ ਪ੍ਰਸ਼ੰਸ਼ਾਂ ਮਿਲੀ।
ਕਹਾਣੀ
ਇਹ ਕਹਾਣੀ ਸਰਕਾਰ (ਅਮਿਤਾਭ ਬੱਚਨ) ਅਤੇ ਉਸ ਦੇ ਇਕਸ਼ੇਤਰ ਸਮਰਾਜ ਵੱਲ ਅਕਰਸ਼ਿਤ ਕਰਦੀ ਹੈ। ਕਹਾਣੀ ''ਚ ਸਰਕਾਰ ਦਾ ਪੋਤਾ ਸ਼ਿਵਾਜੀ ਨਾਗਰੇ (ਅਮਿਦ ਸਾਦ) ਵਾਪਸੀ ਕਰਦਾ ਹੈ ਅਤੇ ਸਰਕਾਰ ਦੇ ਕੰਮ ਕਰਨ ਦੇ ਸਟਾਈਲ ''ਤੇ ਪੈਨੀ ਨਜ਼ਰ ਰੱਖਦਾ ਹੈ। ਸ਼ਿਵਾਜੀ ਦੀ ਪ੍ਰੇਮਿਕਾ ਅਨੁ (ਯਾਮੀ ਗੌਤਮ) ਆਪਣੇ ਪਿਤਾ ਦੀ ਮੌਤ ਦਾ ਬਦਲਾ ਸਰਕਾਰ ਤੋਂ ਲੈਣਾ ਚਾਹੁੰਦੀ ਹੈ ਅਤੇ ਉਸ ਲਈ ਸ਼ਿਵਾਜੀ ਦੀ ਮਦਦ ਲੈਣਾ ਚਾਹੁੰਦੀ ਹੈ। ਸਰਕਾਰ ਦੇ ਕਾਫੀ ਕਰੀਬੀ ਗੋਕੁਲ (ਰੋਨਿਤ ਰਾਏ) ਅਤੇ ਗੌਰਖ (ਭਰਤ ਦਾਭੋਲਕਰ) ਕੁਝ ਅਜਿਹਾ ਕਰ ਜਾਂਦੇ, ਜਿਸ ਕਾਰਨ ਕਹਾਣੀ ''ਚ ਬਹੁਤ ਸਾਰੇ ਨਵੇਂ ਮੋੜ ਆਉਂਦੇ ਹਨ ਅਤੇ ਨਾਲ ਹੀ ਨੇਤਾ ਦੇਸ਼ਪਾਂਡੇ (ਮਨੋਜ ਬਾਜਪਾਈ) ਅਤੇ ਬਿਜ਼ਨੈੱਸਮੈਨ ਮਾਇਕਲ ਵਾਲਿਆ (ਜੈਕੀ ਸ਼ਰਾਫ) ਦੀ ਐਂਟਰੀ ਹੁੰਦੀ ਹੈ। ਵਾਲਿਆ ਨੂੰ ਸਰਕਾਰ ਅਤੇ ਉਸ ਦੀ ਨੀਤੀਆਂ ਤੋਂ ਸਖਤ ਨਫਰਤ ਹੈ, ਜਿਸ ਕਾਰਨ ਉਹ ਸਰਕਾਰ ਦੇ ਸਾਮਰਾਜ ਨੂੰ ਤਹਿਸ-ਨਹਿਸ ਕਰਨਾ ਚਾਹੁੰਦਾ ਹੈ। ਕਿ ਉਹ ਇਸ ਮਨਸੂਬੇ ''ਚ ਕਾਮਯਾਬ ਹੋ ਸਕੇ? ਇਸ ਦਾ ਪਤਾ ਤੁਹਾਨੂੰ ਥੀਏਟਰ ''ਚ ਜਾ ਕੇ ਪਤਾ ਲੱਗੇਗਾ।
ਅਭਿਨੈ
ਸੁਭਾਸ਼ ਨਾਗਰੇ ਦਾ ਜੋ ਵਿਅਕਤੀਤਵ ਹੈ ਉਸ ਨੂੰ ਅਮਿਤਾਭ ਬੱਚਨ ਤੋਂ ਬੇਹਤਰ ਹੋਰ ਕੋਈ ਨਹੀਂ ਨਿਭਾਅ ਸਕਦਾ। ਇਸ ਮੇਗਾਸਟਾਰ ''ਚ ਉਹ ਗੱਲ ਹੈ, ਜੋ ਆਪਣੇ ਦਮ ''ਤੇ ਫਿਲਮ ਨੂੰ ਚਲਾ ਸਕੇ ਅਤੇ ਦਰਸ਼ਕਾਂ ਨੂੰ ਪਸੰਦ ਆ ਸਕੇ। ਡਾਇਲਾਗ ਨੂੰ ਲੈ ਕੇ ਫਿਲਮ ਦੇ ਹਰ ਸੀਨ ''ਚ ਜਿਥੇ ਉਹ ਹਨ ਉਨ੍ਹਾਂ ਨੇ ਜਾਨ ਫੂੰਕ ਦਿੱਤੀ ਹੈ। ਉਨ੍ਹਾਂ ਦਾ ਕਿਰਦਾਰ ਕਾਫੀ ਗੰਭੀਰ ਹੈ, ਰੋਸ਼ਿਲਾ ਹੈ ਅਤੇ ਦੇਖਦੇ ਸਮੇਂ ਦਾ ਪਤਾ ਵੀ ਨਹੀਂ ਚੱਲੇਗਾ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਕਾਫੀ ਢਿੱਲੀ ਹੈ ਕਿ ਇੰਟਰਵਲ ਤੱਕ ਇਹ ਸਮਝ ਆਉਂਦਾ ਕਿ ਆਖਿਰਕਾਰ ਰਾਮ ਗੋਪਾਲ ਵਰਮਾ ਇਸ ''ਚ ਦਿਖਾਉਣਾ ਕੀ ਚਾਹੁੰਦਾ ਹੈ। ਸੈਕਿੰਡ ਹਾਫ ''ਚ ਜਦੋਂ ਸਟੋਰੀ ਅੱਗੇ ਵਧਦੀ ਹੈ ਤਾਂ ਰਾਮ ਗੋਪਾਲ ਨੇ ਸਸਪੈਂਸ ਕ੍ਰਿਏਟ ਕਰਨ ਦੀ ਕੋਸ਼ਿਸ ਕੀਤੀ ਹੈ ਪਰ ਸਿਨੇਮਾਹਾਲ ''ਚ ਹਰ ਦਰਸ਼ਕ ਨੂੰ ਪਤਾ ਹੁੰਦਾ ਹੈ ਕਿ ਕਲਾਈਮੈਕਸ ਕੀ ਹੈ। ਫਿਲਮ ''ਚ ਕੋਈ ਵੀ ਸੀਨ ਇੱਕ ਦੂਜੇ ਨੂੰ ਜੋੜਦਾ ਨਹੀਂ ਲੱਗਦਾ।
ਮਿਊਜ਼ਿਕ ਹੈ ਸ਼ਾਨਦਾਰ
ਇਸ ਫਿਲਮ ''ਚ ਅਮਿਤਾਭ ਬੱਚਨ ਦੀ ਆਵਾਜ਼ ''ਚ ਗਣੇਸ਼ ਆਰਤੀ ਹੈ, ਜਿਸ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਫਿਲਮਾਇਆ ਗਿਆ ਹੈ। ਅਮਿਤਾਭ ਦੀ ਦਮਦਾਰ ਆਵਾਜ਼ ਕੁਝ ਸਲੋ ਮੋਸ਼ਨ ਸਾਟਸ ਅਤੇ ਅਬੀਰ-ਗੁਲਾਲ-ਫੁੱਲਾਂ ਨਾਲ ਫਿਲਮਾਇਆ ਗਿਆ ਇਹ ਗੀਤ ਦਿਲ ਜਿੱਤ ਲੈਂਦਾ ਹੈ।