ਸਰਤਾਜ ਦੇ ਗੀਤ ਰਾਹੀਂ ਵਿਛੜੇ ਪਰਿਵਾਰ ਨੂੰ ਮਿਲਣ ਵਾਲੇ ਨਿਸ਼ਾਨ ਦੀ ਜਾਣੋ ਅਸਲ ਕਹਾਣੀ

Wednesday, October 9, 2019 5:00 PM

ਕੁਰਾਲੀ (ਬਠਲਾ) - ਸ਼ਹਿਰ ਦੀ ਹੱਦ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਲਾਵਾਰਿਸ ਹਾਲਤ ਵਿਚ ਦਾਖਲ ਹੋਏ ਨਿਸ਼ਾਨ ਸਿੰਘ ਦੀ ਸਤਿੰਦਰ ਸਰਤਾਜ ਦੇ ਹਮਾਯਤ ਗੀਤ ਨੇ ਹਮਾਇਤ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 23 ਮਾਰਚ 2019 ਨੂੰ ਨਿਸ਼ਾਨ ਸਿੰਘ (22) ਪੁਲਸ ਨੂੰ ਰੇਲਵੇ ਸਟੇਸ਼ਨ ਕੁਰਾਲੀ ਤੋਂ ਬੜੀ ਹੀ ਤਰਸਯੋਗ ਹਾਲਤ ਵਿਚ ਮਿਲਿਆ ਸੀ। ਨਿਸ਼ਾਨ ਸਿੰਘ ਦੀ ਮਾਨਸਿਕ ਤੇ ਸਰੀਰਕ ਹਾਲਤ ਠੀਕ ਨਹੀਂ ਸੀ। ਨਿਸ਼ਾਨ ਸਿੰਘ ਬੋਲਣ ਤੋਂ ਅਸਮਰਥ ਸੀ, ਪਰ ਹੁਣ ਉਸ ਦੀ ਮਾਨਸਿਕ ਤੇ ਸਰੀਰਕ ਹਾਲਤ ਵਿਚ ਕਾਫੀ ਸੁਧਾਰ ਆ ਚੁੱਕਿਆ ਸੀ।

ਸੰਸਥਾ ਵਿਚ ਨਿਸ਼ਾਨ ਸਿੰਘ ਨੂੰ ਸੱਜਣ ਸਿੰਘ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਉਨ੍ਹਾਂ ਦੱਸਿਆ ਸੋਨੂ ਪ੍ਰੋਡਕਸ਼ਨ ਵਲੋ ਡਾਇਰੈਕਟਰ ਸੰਦੀਪ ਸ਼ਰਮਾ ਦੇ ਨਿਰਦੇਸ਼ਾ ਹੇਠ ਸਤਿੰਦਰ ਸਰਤਾਜ ਦੇ ਹਮਾਯਤ ਗੀਤ ਦੀ ਸ਼ੂਟਿੰਗ ਪ੍ਰਭ ਆਸਰਾ ਦੇ ਪਰਿਵਾਰਿਕ ਮੈਂਬਰਾਂ ਨਾਲ ਹੋਈ ਜਿਸ ਵਿਚ ਨਿਸ਼ਾਨ ਸਿੰਘ ਵੀ ਸ਼ਾਮਲ ਸੀ। ਜਦੋਂ ਇਹ ਗਾਣਾ ਨਿਸ਼ਾਨ ਸਿੰਘ ਦੇ ਘਰ ਵਾਲਿਆਂ ਨੇ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਉਨ੍ਹਾਂ ਬਿਨਾਂ ਦੇਰੀ ਪ੍ਰਭ ਆਸਰਾ ਸੰਸਥਾ ਕੁਰਾਲੀ ਨਾਲ ਰਾਵਤਾ ਕਾਇਮ ਕੀਤਾ ਤੇ ਨਿਸ਼ਾਨ ਸਿੰਘ ਨੂੰ ਲੈਣ ਉਸ ਦੇ ਫੁਫੜ ਮੰਗਤ ਸਿੰਘ ਅਤੇ ਹੋਰ ਰਿਸ਼ਤੇਦਾਰ ਜ਼ਿਲਾ ਗੁਰਦਾਸਪੁਰ ਤੋਂ ਪ੍ਰਭ ਆਸਰਾ ਸੰਸਥਾ ਪਹੁੰਚੇ। ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸੱਚ ਮੁੱਚ ਹੀ ਪ੍ਰਮਾਤਮਾ ਵਲੋ ਸਰਤਿੰਦਰ ਸਰਤਾਜ ਦੇ ਹਮਾਇਤ ਗਾਣੇ ਨੇ ਨਿਸ਼ਾਨ ਸਿੰਘ ਦੀ ਹਮਾਇਤ ਕੀਤੀ ਹੈ। ਉਨ੍ਹਾਂ ਸੰਸਥਾ ਦੇ ਪ੍ਰਬੰਧਕਾਂ ਤੇ ਸਤਿੰਦਰ ਸਰਤਾਜ ਦਾ ਧੰਨਵਾਦ ਕੀਤਾ।


Edited By

Sunita

Sunita is news editor at Jagbani

Read More