B''Day Spl : ਸੰਗੀਤ ਜਗਤ ਦੇ ਕੋਹੀਨੂਰ ਹਨ ਸਤਿੰਦਰ ਸਰਤਾਜ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇ

8/31/2019 1:53:15 PM

ਜਲੰਧਰ (ਬਿਊਰੋ) — ਪੰਜਾਬੀ ਸੂਫੀ ਗਾਇਕੀ ਨੂੰ ਨਵੀਂ ਦਿਸ਼ਾ ’ਚ ਲੈ ਜਾਣ ਵਾਲੇ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਅੱਜ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਗਾਇਕੀ ਤੇ ਅਦਾਕਾਰੀ ਦੇ ਸਦਕਾ ਸਤਿੰਦਰ ਸਰਤਾਜ ਨੇ ਫਿਲਮ ਇੰਡਸਟਰੀ ’ਚ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ’ਤੇ ਵੀ ਵੱਡੀ ਸਫਲਤਾ ਹਾਸਲ ਕੀਤੀ ਹੈ। ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1979 ’ਚ ਹੁਸ਼ਿਆਰਪੁਰ ਦੇ ਪਿੰਡ ਬਜਰੌਰਪੁਰ ਵਿਖੇ ਹੋਇਆ। ਦੱਸ ਦਈਏ ਕਿ ਅੱਜ ਸਤਿੰਦਰ ਸਰਤਾਜ ਨੇ ਆਪਣੇ ਜਨਮਦਿਨ ਮੌਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ 11 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਦਿੱਤੀ ਹੈ।

PunjabKesari

ਸਤਿੰਦਰਪਾਲ ਸਿੰਘ ਤੋਂ ਬਣੇ ਸਤਿੰਦਰ ਸਰਤਾਜ
ਬਹੁਤ ਘੱਟ ਲੋਕ ਜਾਣਦੇ ਹਨ ਕਿ ਸਤਿੰਦਰ ਸਰਤਾਜ ਦਾ ਅਸਲ ਨਾਂ ਸਤਿੰਦਰਪਾਲ ਸਿੰਘ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਚੱਬੇਵਾਲ ਅਤੇ ਪੱਟੀ ਤੋਂ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਸੀ, ਜਿਸ ਕਰਕੇ ਉਨ੍ਹਾਂ ਨੇ ਤੀਜੀ ਜਮਾਤ ’ਚ ਪੜ੍ਹਦੇ ਹੀ ਸਟੇਜ ਪਰਫਾਰਮ ਕਰਨ ਲੱਗ ਗਏ ਸਨ। ਉਨ੍ਹਾਂ ਦੀ ਪਰਫਾਰਮ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤੀ ਜਾਂਦੀ ਸੀ। 

PunjabKesari

ਸੰਗੀਤ ਤੇ ਆਨਰਜ ’ਚ ਕੀਤੀ ਗ੍ਰੈਜੂਏਸ਼ਨ
ਸਤਿੰਦਰ ਸਰਤਾਜ ਨੇ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਸੰਗੀਤ ਤੇ ਆਨਰਜ਼ ’ਚ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਲੰਧਰ ਤੋਂ ਕਲਾਸੀਕਲ ਸੰਗੀਤ ਸਿੱਖਣ ਲਈ 5 ਸਾਲ ਦਾ ਡਿਪਲੋਮਾ ਵੀ ਕੀਤਾ। 

PunjabKesari

ਗਾਇਕੀ ਦੇ ਨਾਲ-ਨਾਲ ਲੇਖਕ, ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਵੀ ਹਨ
ਗਾਇਕੀ ਤੋਂ ਇਲਾਵਾ ਸਤਿੰਦਰ ਸਰਤਾਜ ਲੇਖਕ, ਅਦਾਕਾਰ ਤੇ ਮਿਊਜ਼ਿਕ ਕੰਪੋਜ਼ਰ ਵਜੋਂ ਵੀ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। 

PunjabKesari

ਸਾਲ 2003 ’ਚ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਸਤਿੰਦਰ ਸਰਤਾਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2003 ’ਚ ਕੀਤੀ ਸੀ। ਉਨ੍ਹਾਂ ਨੂੰ ਪ੍ਰਸਿੱਧੀ ‘ਸਾਂਈ’ ਗੀਤ ਨਾਲ ਮਿਲੀ, ਜਿਸ ਨੂੰ ਲੋਕਾਂ ਵਲੋਂ ਵੀ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ’ਚ ਕਈ ਸਟੇਜ ਪਰਫਾਰਮ ਕੀਤੇ।

PunjabKesari

9 ਦਸੰਬਰ 2010 ’ਚ ਪ੍ਰੇਮਿਕਾ ਨਾਲ ਕਰਵਾਇਆ ਸੀ ਵਿਆਹ
ਦੱਸ ਦਈਏ ਕਿ ਸਤਿੰਦਰ ਸਰਤਾਜ ਨੇ 9 ਦਸੰਬਰ 2010 ’ਚ ਚੰਡੀਗੜ੍ਹ ਦੇ ਤਾਜ ਹੋਟਲ ’ਚ ਪ੍ਰੇਮਿਕਾ ਗੌਰੀ ਨਾਲ ਵਿਆਹ ਕਰਵਾਇਆ ਸੀ। ਸਰਤਾਜ ਦਾ ਨਾਂ ਉਨ੍ਹਾਂ ਸੂਫੀ ਕਲਾਕਾਰਾਂ ਦੀ ਤਦਾਰ ’ਚ ਆਉਂਦਾ ਹੈ, ਜਿਨ੍ਹਾਂ ਨੇ ਪੜ੍ਹਾਈ ’ਚ ਉੱਚ ਯੋਗਤਾ ਪ੍ਰਾਪਤ ਕਰਦੇ ਹੋਏ ਸੰਗੀਤ ਨੂੰ ਆਪਣੇ ਕਰੀਅਰ ਵਜੋ ਚੁਣਿਆ। 

PunjabKesari

ਸੂਫੀਆਨਾ ਆਵਾਜ਼ ’ਚ ਲੁੱਟੇ ਦਰਸ਼ਕਾਂ ਦੇ ਦਿਲ
ਸਤਿੰਦਰ ਸਰਤਾਜ ਨੇ ਆਪਣੇ ਸੂਫੀਆਨਾ ਅੰਦਾਜ਼ ਤੇ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾਈ ਹੈ। ਉਨ੍ਹਾਂ ਨੇ ਆਪਣੇ ਗੀਤ ‘ਤੇਰੇ ਕੁਰਬਾਨ’, ‘ਚੀਰੇ ਵਾਲਾ ਸਰਤਾਜ’, ‘ਅਫਸਾਨੇ ਸਰਤਾਜ ਦੇ’ ਅਤੇ ‘ਹਜ਼ਾਰੇ ਵਾਲਾ ਮੁੰਡਾ’ ਨੂੰ ਆਪਣੀ ਸੁਰੀਲੀ ਤੇ ਸੂਫੀਆਨਾ ਅੰਦਾਜ਼ ’ਚ ਸ਼ਿੰਗਾਰਿਆ। 

PunjabKesari

ਅਦਾਕਾਰੀ ਦੇ ਵੀ ਦਿਖਾ ਚੁੱਕੇ ਹਨ ਜੌਹਰ
ਸਤਿੰਦਰ ਸਰਤਾਜ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ’ਚ ਵੀ ਖੂਬ ਸ਼ੌਹਰਤ ਖੱਟੀ ਹੈ। ਸਤਿੰਦਰ ਸਰਤਾਜ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਡੈਬਿਊ ਹਾਲੀਵੁੱਡ ਫਿਲਮ ‘ਦਿ ਬਲੈਕ ਪਿ੍ਰੰਸ’ ਨਾਲ ਕੀਤਾ। ਇਸ ਫਿਲਮ ’ਚ ਉਨ੍ਹਾਂ ਨੇ ਮਹਾਰਾਜ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ। ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਸਾਲ 2004 ’ਚ ਫਿਲਮ ਲਈ ਪ੍ਰਸਤਾਵ ਆਇਆ ਪਰ ਉਨ੍ਹਾਂ ਨੇ ਇਹ ਆਖ ਕੇ ਨਾਂਹ ਕਰ ਦਿੱਤੀ ਕਿ ਮੈਂ ਹਾਲੇ ਇਸ ਕਾਬਿਲ ਨਹੀਂ ਹਾਂ ਕਿ ਅਦਾਕਾਰੀ ਕਰ ਸਕਾਂ। 

PunjabKesari

ਸੰਗੀਤ ਜਗਤ ਦੇ ਕੋਹੀਨੂਰ ਹਨ ਸਰਤਾਜ
ਸਤਿੰਦਰ ਸਰਤਾਜ ਸੰਗੀਤ ਜਗਤ ਦੇ ਉਹ ਕੋਹੀਨੂਰ ਹਨ, ਜੋ ਆਪਣੀ ਮਿੱਠੜੀ ਆਵਾਜ਼ ਨਾਲ ਸਾਰਿਆਂ ਨੂੰ ਰੂਹਾਨ ਕਰ ਦਿੰਦੇ ਹਨ। ਸਤਿੰਦਰ ਸਰਤਾਜ ‘ਸਾਈਂ’, ‘ਪਾਣੀ ਪੰਜਾਂ ਦਰਿਆਵਾਂ’, ‘ਜਿੱਤ ਗੇ ਨਿਸ਼ਾਨ’, ‘ਨਿੱਕੀ ਜੇਹੀ ਕੁੜੀ’, ‘ਰਸੀਦਾ’, ‘ਸੱਜਣ ਰਾਜ਼ੀ’, ‘ਮਾਸੂਮੀਅਤ’, ‘ਉਡਾਰੀਆਂ’ ਵਰਗੇ ਗੀਤ ਦਰਸ਼ਕਾਂ ਦੀ ਝੋਲੀ ’ਚ ਪਾ ਚੁੱਕੇ ਹਨ। ਹਾਲ ਹੀ ’ਚ ਉਨ੍ਹਾਂ ਦੀ ਐਲਬਮ ‘ਦਰਿਆਈ ਤਰਜ਼ਾਂ’ ਦਾ ਗੀਤ ‘ਗੁਰਮੁਖੀ ਦਾ ਬੇਟਾ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News