ਖਾਸ ਅੰਦਾਜ਼ 'ਚ ਸਤੀਸ਼ ਕੌਸ਼ਿਕ ਨੇ ਮਨਾਇਆ ਬਰਥਡੇ, ਪਹੁੰਚੇ ਇਹ ਸਿਤਾਰੇ

Sunday, April 14, 2019 1:41 PM

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਐਕਟਰ, ਡਾਇਰੈਕਟਰ ਤੇ ਪ੍ਰੋਡਿਊਸਰ ਸਤੀਸ਼ ਕੌਸ਼ਿਕ ਨੇ ਬੀਤੇ ਦਿਨ ਮੁੰਬਈ ਵਿਚ ਆਪਣਾ 63ਵਾਂ ਜਨਮਦਿਨ ਸੈਲੀਬ੍ਰੈਟ ਕੀਤਾ। ਸਤੀਸ਼ ਕੌਸ਼ਿਕ ਨੇ ਆਪਣੇ ਜਨਮਦਿਨ ਦੀ ਇਕ ਛੋਟੀ ਜਿਹੀ ਪਾਰਟੀ ਆਯੋਜਿਤ ਕੀਤੀ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰਿਆ ਨੇ ਸ਼ਿਰਕਤ ਕੀਤੀ।

PunjabKesari

ਇਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਇਸ ਪਾਰਟੀ ਦਾ ਹਿੱਸਾ ਬਣੇ ਅਤੇ ਸਤੀਸ਼ ਕੌਸ਼ਿਕ ਨੂੰ ਵਧਾਈ ਦਿੱਤੀ।

PunjabKesari

ਸਤੀਸ਼ ਕੌਸ਼ਿਕ ਦੀ ਜਨਮਦਿਨ ਪਾਰਟੀ 'ਚ ਪਦਮਨੀਂ ਕੋਲਾਪੂਰੀ, ਰਵੀ ਸ਼ੰਕਰ, ਗੋਬਿੰਦ ਨਾਮਦੇਵ, ਡਾਇਰੈਕਟਰ ਮਧੁਰ ਭੰਡਾਰਕਰ ਤੇ ਅਬਾਸ ਮਸਤਾਨ ਸਮੇਤ ਹੋਰ ਕਈ ਫਿਲਮੀ ਜਗਤ ਨਾਲ ਜੁੜੀਆਂ ਸਖਸ਼ੀਅਤਾਂ ਮੌਜੂਦ ਰਹੀਆਂ।

PunjabKesari

ਸਤੀਸ਼ ਕੌਸ਼ਿਕ ਦੇ ਜਨਮਦਿਨ ਮੌਕੇ ਖਾਸ ਕੇਕ ਤਿਆਰ ਕਰਵਾਇਆ ਗਿਆ, ਜਿਸ ਨੂੰ ਉਨ੍ਹਾਂ ਦੀਆਂ ਫਿਲਮਾਂ ਦੀਆਂ ਤਸਵੀਰਾਂ ਨਾਲ ਸਜਾਇਆ ਗਿਆ।

PunjabKesari
ਦੱਸ ਦਈਏ ਕਿ ਸਤੀਸ਼ ਕੌਸ਼ਿਕ ਬਾਲੀਵੁੱਡ ਦਾ ਚਰਚਿਤ ਨਾਂ ਹੈ। ਉਨ੍ਹਾਂ ਨੇ ਬਤੌਰ ਡਾਇਰੈਕਟਰ ਭਾਰਤੀ ਸਿਨੇਮਾ ਨੂੰ 'ਹਮ ਆਪਕੇ ਦਿਲ ਮੈਂ ਰਹੇਤੇ ਹੈ', 'ਹਮਾਰਾ ਦਿਲ ਆਪਕੇ ਪਾਸ ਹੈ', 'ਤੇਰੇ ਨਾਮ', 'ਵਧਾਈ ਹੋ', ਤੇ 'ਕਰਜ਼' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ।

PunjabKesari

ਬਤੌਰ ਐਕਟਰ ਉਨ੍ਹਾਂ ਦੀਆਂ ਫਿਲਮਾਂ 'ਮਿਸਟਰ ਇੰਡੀਆ', 'ਦੀਵਾਨਾ ਮਸਤਾਨਾ', 'ਰਾਮ ਲਖਨ', 'ਸਵਰਗ', 'ਜਮਾਈ ਰਾਜਾ' ਤੇ 'ਉੜਤਾ ਪੰਜਾਬ' ਵਰਗੀਆਂ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਇਆ ਹੈ।

PunjabKesari

 


Edited By

Lakhan

Lakhan is news editor at Jagbani

Read More