ਕਟੱਪਾ ਨੇ ਕੀਤੀਆਂ 500 ਫਿਲਮਾਂ ਪਰ 'ਬਾਹੁਬਲੀ' ਨਾਲ ਮਿਲੀ ਖਾਸ ਪਛਾਣ

Sunday, April 28, 2019 4:33 PM

ਮੁੰਬਈ (ਬਿਊਰੋ) - ਦੋ ਸਾਲ ਪਹਿਲਾ ਅੱਜ ਦੇ ਦਿਨ ਯਾਨੀਕਿ 28 ਅਪ੍ਰੈਲ ਨੂੰ ਹਿੱਟ ਫਿਲਮ 'ਬਾਹੁਬਲੀ 2' ਰਿਲੀਜ਼ ਹੋਈ ਸੀ। ਇਸ ਫਿਲਮ ਨੇ ਜਿੱਥੇ ਕਮਾਈ ਦੇ ਨਵੇਂ ਰਿਕਾਰਡਜ਼ ਕਾਇਮ ਕੀਤੇ, ਉਥੇ ਹੀ ਇਸ ਫਿਲਮ ਨੇ ਕਈ ਕਲਾਕਾਰ ਨੂੰ ਵੱਖਰੀ ਪਛਾਣ ਦਿਵਾਈ। 'ਬਾਹੁਬਲੀ 2' ਦੀ ਇਕ ਲਾਈਨ 'ਕਟੱਪਾ ਨੇ ਬਾਹੁਬਲੀ ਕੋ ਕਿਉਂ ਮਾਰਾ' ਤਾਂ ਤੁਹਾਨੂੰ ਜ਼ਰੂਰ ਯਾਦ ਹੋਣੀ ਹੈ। ਸੋ ਆਓ ਦੱਸਦੇ ਹਾਂ ਤੁਹਾਨੂੰ ਉਸ ਕਟੱਪਾ ਬਾਰੇ:-

PunjabKesari
'ਬਾਹੁਬਲੀ' ਅਤੇ 'ਬਾਹੁਬਲੀ 2' ਦਾ ਮਹੱਤਵਪੂਰਣ ਹਿੱਸਾ ਰਹੇ ਕਟੱਪਾ ਦਾ ਅਸਲ ਨਾਂ ਸਤਿਯਰਾਜ ਹੈ। ਉਹ ਤਾਮਿਲ ਫਿਲਮਾਂ ਦੇ ਸੁਪਰਸਟਾਰ ਹਨ। ਉਹ 500 ਤੋਂ ਵੱਧ ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਹਾਲਾਂਕਿ ਬਾਲੀਵੁੱਡ ਕਲਾਕਾਰ ਇਨ੍ਹਾਂ ਫਿਲਮਾਂ 'ਚ ਕੰਮ ਨਹੀ ਸਕੇ ਪਰ ਸਤਿਯਰਾਜ ਨੇ ਇਹ ਕਾਰਨਾਮਾ ਕਰਕੇ ਦਿਖਾਇਆ ਸੀ। 62 ਸਾਲਾਂ ਦੇ ਸਤਿਯਰਾਜ ਨੇ 1978 ਵਿਚ ਆਪਣੇ ਫਿਲਮੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

PunjabKesari

ਉਨ੍ਹਾਂ ਦੇ ਮਾਤਾ ਜੀ ਨਹੀਂ ਚਾਹੁੰਦੇ ਸਨ ਕਿ ਸਤਿਯਰਾਜ ਫਿਲਮਾਂ ਵਿਚ ਕੰਮ ਕਰੇ ਪਰ ਸਤਿਯਰਾਜ ਦੀ ਜਿੱਦ ਨੇ ਅੱਜ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਾ ਦਿੱਤਾ। ਅੱਜ ਸਾਰਾ ਭਾਰਤ ਉਨ੍ਹਾਂ ਨੂੰ ਕਟੱਪਾ ਦੇ ਨਾਂ ਨਾਲ ਜਾਣਦਾ ਹੈ।

PunjabKesari

ਦੱਸ ਦਈਏ ਕਿ ਸਤਿਯਰਾਜ ਨੂੰ 60 ਸਾਲ ਦੀ ਉਮਰ ਵਿਚ 'ਬਾਹੁਬਲੀ 2' ਨੇ ਖਾਸ ਪਛਾਣ ਦਿਵਾਈ, ਜੋ ਕਿ ਉਨ੍ਹਾਂ ਨੂੰ ਹੁਣ ਤੱਕ ਦੀਆਂ ਕੀਤੀਆਂ ਫਿਲਮਾਂ ਨਾ ਦਿਵਾ ਸਕੀਆਂ। ਦਰਸ਼ਕ ਉਨ੍ਹਾਂ ਨੂੰ ਕਟੱਪਾ ਦੇ ਕਿਰਦਾਰ ਵਿਚ ਕਦੇ ਵੀ ਨਹੀਂ ਭੁੱਲ ਸਕਦੇ। ਸਤਿਯਰਾਜ ਨੇ 'ਅੰਨਾਕੀਲੀ' ਫਿਲਮ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

 


Edited By

Lakhan

Lakhan is news editor at Jagbani

Read More