ਸੌਮਿਆ ਟੰਡਨ ਦੇ ਘਰ ਗੂੰਜੀਆਂ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ

1/19/2019 10:28:10 AM

ਮੁੰਬਈ (ਬਿਊਰੋ) — 'ਭਾਬੀ ਜੀ ਘਰ ਪਰ ਹੈਂ' ਦੀ ਅਨੀਤਾ ਭਾਬੀ ਯਾਨੀ ਸੌਮਿਆ ਟੰਡਨ ਦੇ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜ ਉੱਠੀਆਂ ਹਨ। ਦੱਸ ਦਈਏ ਕਿ ਪ੍ਰੈਗਨੈਂਸੀ ਕਾਰਨ ਸੌਮਿਆ ਨੇ ਟੀ. ਵੀ. ਸ਼ੋਅ 'ਭਾਬੀ ਜੀ ਘਰ ਪਰ ਹੈਂ' ਤੋਂ ਬ੍ਰੇਕ ਲੈ ਲਿਆ ਸੀ। ਸੌਮਿਆ ਟੰਡਨ ਨੇ ਇਕ ਇੰਟਰਵਿਊ ਦੌਰਾਨ ਬੇਟੇ ਨੂੰ ਜਨਮ ਦੇਣ ਦੀ ਗੱਲ ਨੂੰ ਕੰਫਰਮ ਕੀਤਾ ਹੈ। ਇਸ ਤੋਂ ਪਹਿਲਾਂ ਸੌਮਿਆ ਟੰਡਨ ਨੇ ਇਕ ਤਸਵੀਰ ਵੀ ਪੋਸਟ ਕੀਤੀ ਸੀ। ਇਸ ਤਸਵੀਰ 'ਚ ਉਹ ਆਪਣੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਸੀ। ਸੌਮਿਆ ਨੇ ਇਸ ਤਸਵੀਰ ਨਾਲ ਲਿਖਿਆ, ''ਇਸ ਤੋਂ ਪਹਿਲਾਂ ਮੈਂ ਆਪਣੇ ਬੇਬੀ ਬੰਪ ਨੂੰ ਗੁੱਡ ਬਾਏ ਆਖਾਂ...ਮੈਂ ਸੋਚਿਆ ਕਿ ਇਸ ਨਾਲ ਇਕ ਆਖਰੀ ਤਸਵੀਰ ਕਿਉਂ ਨਾ ਕਲਿੱਕ ਕਰਵਾ ਲਵਾਂ।''

ਦੱਸ ਦੇਈਏ ਕਿ ਸੌਮਿਆ ਟੰਡਨ ਪ੍ਰੈਗਨੈਂਸੀ ਦੌਰਾਨ ਵੀ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੀ ਸੀ। ਉਸ ਨੇ ਕਿਹਾ ਸੀ, ''ਮੈਂ ਹਮੇਸ਼ਾ ਐਕਟਿੰਗ ਕਰਨਾ ਚਾਹੁੰਦੀ ਹਾਂ। ਮਾਂ ਬਣਨ ਦਾ ਮਤਲਬ ਕਿਸੇ ਵੀ ਮਹਿਲਾ ਦੇ ਸੁਪਨਿਆਂ ਦਾ ਮਰ ਜਾਣਾ ਨਹੀਂ ਹੁੰਦਾ।'' 

ਦੱਸਣਯੋਗ ਹੈ ਕਿ ਸੌਮਿਆ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦੀ ਘੋਸ਼ਣਾ ਕੀਤੀ ਸੀ। ਸੌਮਿਆ ਨੇ ਪ੍ਰੈਗਨੈਂਸੀ ਦੀ ਘੋਸ਼ਣਾ ਕਰਦੇ ਹੋਏ ਲਿਖਿਆ ਸੀ, ''ਮੈਂ ਅੱਜ ਕਿਸੇ ਜਾਦੂਗਰ ਵਾਂਗ ਮਹਿਸੂਸ ਕਰ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਸੁਪਰਹੀਰੋ ਬਣ ਗਈ ਹਾਂ। ਮੈਂ ਪ੍ਰੈਗਨੈਂਟ ਹਾਂ ਅਤੇ ਹਰ ਸਮੇਂ ਜੀਊਣ ਦੀ ਕੋਸ਼ਿਸ਼ ਕਰ ਰਹੀ ਹਾਂ।'' ਸੌਮਿਆ ਟੰਡਨ ਪ੍ਰੈਗਨੈਂਸੀ ਦੌਰਾਨ ਆਪਣੀ ਫਿਟਨੈੱਸ 'ਤੇ ਵੀ ਕਾਫੀ ਧਿਆਨ ਦਿੰਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News