ਸੌਮਿਆ ਟੰਡਨ ਨੇ ਬੇਟੇ ਨਾਲ ਕਰਵਾਇਆ ਪਹਿਲਾ ਫੋਟੋਸ਼ੂਟ
3/17/2019 12:25:43 PM
ਜਲੰਧਰ(ਬਿਊਰੋ)— 'ਭਾਬੀ ਜੀ ਘਰ ਪਰ ਹੈਂ' ਦੀ ਲੀਡ ਅਦਾਕਾਰਾ ਸੌਮਿਆ ਟੰਡਨ ਯਾਨੀ 14 ਜਨਵਰੀ ਨੂੰ ਇਕ ਬੇਟੇ ਦੀ ਮਾਂ ਬਣੀ ਹੈ। ਹਾਲ ਹੀ 'ਚ ਅਦਾਕਾਰਾ ਨੇ ਬੇਟੇ ਨਾਲ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਸੌਮਿਆ ਨੇ ਆਪਣੇ ਬੇਟੇ ਦਾ ਨਾਮ ਮਿਰਾਨ ਰੱਖਿਆ ਹੈ। ਮਜ਼ੇਦਾਰ ਗੱਲ ਹੈ ਕਿ ਉਨ੍ਹਾਂ ਨੇ ਬੇਟੇ ਦਾ ਨਾਮ ਇਕ ਫੈਨ ਦੀ ਸਲਾਹ ਤੇ ਰੱਖਿਆ ਹੈ। ਅਦਾਕਾਰਾ ਨੇ ਬੇਟੇ ਦਾ ਨਾਮ ਰੱਖਣ ਲਈ ਫੈਨਜ਼ ਤੋਂ ਸੁਝਾਅ ਮੰਗੇ ਸਨ। ਇਸ ਤੋਂ ਬਾਅਦ ਸਿੰਗਾਪੁਰ ਦੀ ਇਕ ਫੈਨ ਦੇ ਕਹਿਣ 'ਤੇ ਅਦਾਕਾਰਾ ਨੇ ਬੇਟੇ ਦਾ ਨਾਮ ਮਿਰਾਨ ਰੱਖਿਆ।
ਤਸਵੀਰਾਂ 'ਚ ਮਿਰਾਨ ਬੇਹੱਦ ਕਿਊਟ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਮਾਂ-ਬੇਟੇ ਦੀ ਬਾਂਡਿੰਗ ਦਿਖਾਈ ਦੇ ਰਹੀ ਹੈ।
ਬੇਟੇ ਨੂੰ ਗਲੇ ਨਾਲ ਲਗਾਏ ਸੌਮਿਆ ਦੀ ਇਹ ਤਸਵੀਰਾਂ ਕਾਫੀ ਖੂਬਸੂਰਤ ਹਨ।
ਦੱਸ ਦੇਈਏ ਕਿ ਸੌਮਿਆ ਟੰਡਨ ਉਂਝ ਤਾਂ ਕਈ ਟੀ.ਵੀ. ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ ਪਰ ਉਸ ਨੂੰ ਪ੍ਰਸਿੱਧੀ ਕਾਮੇਡੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਤੋਂ ਮਿਲੀ। ਸ਼ੋਅ 'ਚ ਉਨ੍ਹਾਂ ਦਾ ਕਿਰਦਾਰ ਅਨੀਤਾ ਭਾਬੀ ਦਾ ਹੈ।
ਸੌਮਿਆ ਨੇ ਫਿਲਮ 'ਜਬ ਵੀ ਮੈਟ' 'ਚ ਕਰੀਨਾ ਕਪੂਰ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਕੁਝ ਸਮੇਂ ਪਹਿਲਾਂ ਸੌਮਿਆ ਟੰਡਨ ਦੇ ਘਰ 'ਚ ਅੱਗ ਲੱਗੀ ਸੀ।
ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਘਰ ਦੇ ਕੁਝ ਸੜੇ ਹੋਏ ਹਿੱਸਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਹਾਲਾਂਕਿ ਅੱਗ 'ਚ ਸੌਮਿਆ ਅਤੇ ਉਸ ਦੇ ਘਰਵਾਲਿਆਂ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ