ਛੋਟੇ ਪਰਦੇ ਦੀ ਇਹ ਅਦਾਕਾਰਾ ਹੈ ਗਰਭਵਤੀ, ਇੰਸਟਾ ''ਤੇ ਦਿੱਤੀ ਖੁਸ਼ਖਬਰੀ

11/14/2018 10:59:10 AM

ਮੁੰਬਈ(ਬਿਊਰੋ)— ਟੀ. ਵੀ. ਦੇ ਸਭ ਤੋਂ ਮਸ਼ਹੂਰ ਕਾਮੇਡੀ ਸ਼ੋਅ 'ਭਾਬੀ ਜੀ ਘਰ ਪਰ ਹੈਂ' 'ਚ ਅਨੀਤਾ ਭਾਬੀ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਸੌਮਿਆ ਟੰਡਨ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਸੌਮਿਆ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸੌਮਿਆ ਸੋਸ਼ਲ ਮੀਡੀਆ ਦੇ ਜਰੀਏ ਹੀ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਹੁਣ ਸੌਮਿਆ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਅਜਿਹੀ ਖਬਰ ਸ਼ੇਅਰ ਕੀਤੀ ਹੈ, ਜਿਸ ਨਾਲ ਉਸ ਦੇ ਫੈਨਜ਼ ਖੁਸ਼ੀ ਦੇ ਮਾਰੇ ਝੂੰਮਣ ਲੱਗ ਜਾਣਗੇ। ਦਰਅਸਲ ਸੌਮਿਆ ਨੇ ਖੁਲਾਸਾ ਕੀਤਾ ਹੈ ਕਿ ਉਹ ਬਹੁਤ ਜਲਦ ਮਾਂ ਬਣਨ ਵਾਲੀ ਹੈ। ਸੋਸ਼ਲ ਮੀਡੀਆ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਸੌਮਿਆ ਟੰਡਨ ਨੇ ਇਹ ਖੁਸ਼ਖਬਰੀ ਜ਼ਾਹਿਰ ਕਰਦੇ ਹੋਏ ਲਿਖਿਆ, ''ਇਕ ਅਜੀਬ ਅਹਿਸਾਸ ਨਾਲ ਸਵੇਰੇ ਉਠਦੀ ਹਾਂ, ਸੁਪਰਹੀਰੋ ਵਰਗੀ। ਮੈਂ ਖੁਦ ਨੂੰ ਆਸ਼ੀਰਵਾਦ ਤੇ ਦੇਵਭਗਤੀ ਨਾਲ ਭਰੀ ਹੋ ਮਹਿਸੂਸ ਕਰ ਰਹੀ ਹਾਂ। ਇਕ ਸਭ ਤੋਂ ਵੱਡੀ ਖਬਰ- ਮੈਂ ਗਰਭਵਤੀ ਹਾਂ ਤੇ ਹਰ ਪਲ ਇੰਜੁਆਏ ਕਰਕੇ ਜਿਊਣ ਦੀ ਕੋਸ਼ਿਸ਼ ਕਰ ਰਹੀ ਹਾਂ। ਤੁਹਾਡੇ ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਦੀ ਲੋੜ ਹੈ।''

PunjabKesari
ਦੱਸਣਯੋਗ ਹੈ ਕਿ ਸੌਮਿਆ ਨੇ ਦਸੰਬਰ 2016 'ਚ ਦੋਸਤ ਸੌਰਭ ਦੇਵੇਂਦਰ ਸਿੰਘ ਨਾਲ ਵਿਆਹ ਕਰਵਾਇਆ ਸੀ। ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਖਬਰਾਂ ਆ ਰਹੀਆਂ ਸੀ ਕਿ ਸੌਮਿਆ ਟੀ. ਵੀ. ਸ਼ੋਅ 'ਭਾਬੀ ਜੀ ਘਰ ਪਰ ਹੈਂ' ਨੂੰ ਅਲਵਿਦਾ ਆਖਣ ਵਾਲੀ ਹੈ ਪਰ ਸੌਮਿਆ ਨੇ ਹਮੇਸ਼ਾ ਹੀ ਅਜਿਹੀਆਂ ਖਬਰਾਂ ਨੂੰ ਖਾਰਿਜ ਕੀਤਾ ਪਰ ਹੁਣ ਉਸ ਦੀ ਪ੍ਰੈਗਨੈਂਸੀ ਦੀ ਖਬਰ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਦੇ ਸ਼ੋਅ ਛੱਡਣ ਦੀ ਖਬਰ ਕਿਤੇ ਨਾ ਕਿਤੇ ਸਹੀਂ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News