ਜ਼ਿੰਦਗੀ ''ਚ ਦੂਜਾ ਮੌਕਾ ਬਹੁਤ ਘੱਟ ਮਿਲਦਾ ਹੈ : ਤਾਪਸੀ ਪੰਨੂੰ

9/30/2016 10:12:06 AM

ਮੁੰਬਈ— ਹੁਣੇ ਜਿਹੇ ਰਿਲੀਜ਼ ਹੋਈ ਫਿਲਮ ''ਪਿੰਕ'' ਨੂੰ ਦਰਸ਼ਕਾਂ ਅਤੇ ਆਲੋਚਕਾਂ ਦੋਵਾਂ ਵੱਲੋਂ ਕਾਫੀ ਚੰਗੀ ਪ੍ਰਤੀਕਿਰਿਆ ਮਿਲੀ ਹੈ। ਇਸ ਵਿਚ ਅਮਿਤਾਬ ਬੱਚਨ ਤੋਂ ਇਲਾਵਾ ਮਹੱਤਵਪੂਰਨ ਕਿਰਦਾਰ ਨਿਭਾਅ ਰਹੀ ਤਾਪਸੀ ਪੰਨੂੰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਗਾਡਫਾਦਰ ਦੇ ਬਾਲੀਵੁੱਡ ''ਚ ਕਦਮ ਟਿਕਾਉਣਾ ਕਾਫੀ ਮੁਸ਼ਕਿਲ ਹੈ।
ਤਾਪਸੀ ਦਾ ਮੰਨਣਾ ਹੈ ਕਿ ਉਸ ਨੂੰ ਪਹਿਲੀ ਫਿਲਮ ਆਸਾਨੀ ਨਾਲ ਮਿਲੀ ਪਰ ਉਸ ਦਾ ਸੰਘਰਸ਼ ਦੂਜੀ ਫਿਲਮ ਤੋਂ ਸ਼ੁਰੂ ਹੋਇਆ, ਜਦੋਂ ਉਸ ਨੂੰ ਚੰਗੀਆਂ ਫਿਲਮਾਂ ਦੀ ਚੋਣ ਕਰਨੀ ਸੀ। ਫਿਲਮੀ ਪਰਿਵਾਰ ਤੋਂ ਸੰਬੰਧ ਨਾ ਰੱਖਣ ਕਾਰਨ ਉਨ੍ਹਾਂ ਦੱਸਿਆ, ''''ਸਾਨੂੰ ਆਪਣੀ ਇਕ ਹੀ ਫਿਲਮ ''ਚ ਕਮਾਲ ਦਿਖਾਉਂਣਾ ਪੈਂਦਾ ਹੈ। ਜੇਕਰ ਫਿਲਮ ਨਹੀਂ ਚੱਲੀ ਤਾਂ ਸਾਨੂੰ ਦੂਜਾ ਮੌਕਾ ਕੋਈ ਨਹੀਂ ਮਿਲਦਾ।'''' ਤਾਪਸੀ ਨੇ ਤੈਅ ਕੀਤਾ ਹੈ ਕਿ ਜੋ ਫਿਲਮਾਂ ਬੋਲਡ ਹੋਣ ਦੀ ਵਜ੍ਹਾ ਨਾਲ ਵਿਕਦੀਆਂ ਹਨ, ਉਨ੍ਹਾਂ ਤੋਂ ਉਹ ਦੂਰ ਰਹੇਗੀ। ਤਿੰਨ ਫਿਲਮਾਂ ਕਰ ਚੁੱਕੀ ਤਾਪਸੀ ਨੂੰ ਸਿਰਫ ਰਾਸ਼ਟਰੀ ਪੁਰਸਕਾਰ ਦਾ ਮੋਹ ਹੈ। ਕੈਰੀਅਰ ਦੀ ਸ਼ੁਰੂਆਤ ''ਚ ਹੀ ਉਸ ਨੂੰ ''ਇਰੋਮ ਸ਼ਰਮੀਲਾ'' ਦੇ ਜੀਵਨ ''ਤੇ ਬਾਇਓਪਿਕ ਫਿਲਮ ''ਇੰਫਾਲ'' ਆਫਰ ਹੋਈ ਹੈ ਪਰ ਇਸ ''ਤੇ ਫੈਸਲਾ ਲੈਣਾ ਉਸ ਲਈ ਮੁਸ਼ਕਿਲ ਹੈ।
ਜਾਣਕਾਰੀ ਮੁਤਾਬਕ ਸਾਲ 2013 ''ਚ ਫਿਲਮ ''ਚਸ਼ਮੇ-ਬੱਦੂਰ'' ਦੀ ਰੀਮੇਕ ਨਾਲ ਕੈਰੀਅਰ ਸ਼ੁਰੂ ਕਰਨ ਵਾਲੀ ਤਾਪਸੀ ਨੇ ਦੂਜੀ ਹਿੰਦੀ ਫਿਲਮ ''ਬੇਬੀ'' ਸੀ, ਜਿਸ ''ਚ ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ ਕੰਮ ਕੀਤਾ ਸੀ ਅਤੇ ਹੁਣ ਉਹ ਦਮਦਾਰ ਕਿਰਦਾਰ ''ਚ ਅਮਿਤਾਬ ਨਾਲ ਫਿਲਮ ''ਪਿੰਕ'' ''ਚ ਨਜ਼ਰ ਆ ਰਹੀ ਹੈ। ਇਸ ਫਿਲਮ ''ਚ ਕ੍ਰਿਤੀ ਕੁਲ੍ਹਾਰੀ ਅਤੇ ਅੰਗਦ ਬੇਦੀ ਵੀ ਮੁੱਖ ਭੂਮਿਕਾਵਾਂ ''ਚ ਹਨ।
ਅਮਿਤਾਬ ਵਰਗੇ ਵੱਡੇ ਕਲਾਕਾਰ ਨਾਲ ਕੰਮ ਕਰਨ ਦੇ ਤਜ਼ਰਬੇ ''ਤੇ ਉਹ ਕਹਿੰਦੀ ਹੈ, ''''ਉਹ ਇਕ ਆਮ ਇਨਸਾਨ ਹਨ। ਪਤਾ ਨਹੀਂ ਲੋਕਾਂ ਨੇ ਇੰਨਾ ਹਊਆ ਕਿਉਂ ਬਣਾ ਰੱਖਿਆ ਹੈ। ਜਦੋਂ ਵੀ ਉਹ ਸੈੱਟ ''ਤੇ ਆਉਂਦੇ ਸਨ, ਉਨ੍ਹਾਂ ਦੇ ਚਿਹਰੇ ''ਤੇ ਨੂਰ ਹੁੰਦਾ ਸੀ। ਬੱਚਨ ਸਾਹਿਬ ''ਚ ਖਾਸੀਅਤ ਹੈ ਕਿ ਉਹ ਆਪਣੇ ਸਹਿ-ਕਲਾਕਾਰਾਂ ਦੀ ਉਮਰ ਦੇ ਅਨੁਕੂਲ ਢਲ ਜਾਂਦੇ ਹਨ ਅਤੇ ਸਹਿ-ਕਲਾਕਾਰਾਂ ਨੂੰ ਸਹਿਜ ਕਰ ਦਿੰਦੇ ਹਨ। ਉਹ ਬੜੇ ਕੂਲ ਵਿਅਕਤੀ ਹਨ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News