'ਸੀਕ੍ਰੇਟ ਸੁਪਰਸਟਾਰ' ਦੀ ਦੂਜੇ ਦਿਨ ਦੀ ਕਮਾਈ 'ਚ ਆਇਆ ਜ਼ਬਰਦਸਤ ਉਛਾਲ, ਜਾਣੋ ਕਲੈਕਸ਼ਨ

10/21/2017 5:40:10 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੇ ਪ੍ਰੋਡਕਸ਼ਨ ਹੇਠ ਬਣੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਬਾਕਸ ਆਫਿਸ 'ਤੇ ਫਿਲਮ ਨੇ ਪਹਿਲੇ ਦਿਨ 4.80 ਕਰੋੜ, ਦੂਜੇ ਦਿਨ 9.30 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 14.10 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਫਿਲਮ ਦੀ ਕਮਾਈ ਦੇ ਮਾਮਲੇ 'ਚ ਪਹਿਲੇ ਦਿਨ ਨਾਲੋਂ ਦੂਜੇ ਦਿਨ ਦੀ ਕਮਾਈ 'ਚ ਕਾਫੀ ਜ਼ਬਰਦਸਤ ਉਛਾਲ ਆਇਆ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਫਿਲਮ ਦੀ ਕਮਾਈ ਬਾਰੇ ਜਾਣਕਾਰੀ ਦਿੱਤੀ ਹੈ।


ਦੱਸਣਯੋਗ ਹੈ ਕਿ ਆਮਿਰ ਦੀ ਪ੍ਰੋਡਕਸ਼ਨ ਹੇਠ ਬਣੀ ਇਸ ਫਿਲਮ 'ਚ ਜ਼ਾਇਰਾ ਵਸੀਮ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੀ ਹੈ। ਨਿਰਦੇਸ਼ਕ ਅਦਵੈਤ ਚੰਦਨ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ 'ਚ ਆਮਿਰ ਅਤੇ ਜ਼ਾਇਰਾ ਤੋਂ ਇਲਾਵਾ ਮੇਹਰ ਵਿਜ਼, ਰਾਜ ਅਰੁਣ ਅਤੇ ਤੀਰਥ ਸ਼ਰਮਾ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤਕ ਬਾਕਸ ਆਫਿਸ 'ਤੇ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News