Review: ''ਦੰਗਲ'' ਤੋਂ ਬਾਅਦ ''ਸੀਕੇਟ ਸੁਪਰਸਟਾਰ'' ਵਿੱਚ ਆਮਿਰ ਤੇ ਜ਼ਾਇਰਾ ਦੀ ਐਕਟਿੰਗ ਹੋਵੇਗੀ ਦਿਲਚਸਪ

10/19/2017 11:40:43 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਆਮਿਰ ਖਾਨ ਦੀ ਹਰੇਕ ਫਿਲਮ ਤੇ ਦਰਸ਼ਕਾਂ ਦੀ ਉਮੀਦ ਦੁੱਗਣੀ ਹੋ ਜਾਂਦੀ ਹੈ। ਇਸ ਵਾਰ ਲੰਬੇ ਸਮੇਂ ਬਾਅਦ ਦਿਵਾਲੀ ਤੇ ਉਨ੍ਹਾਂ ਦੀ ਕੋਈ ਫਿਲਮ ਰਿਲੀਜ਼ ਹੋ ਰਹੀ ਹੈ। ਅਜਿਹੇ ਵਿੱਚ ਦਰਸ਼ਕਾਂ ਨੂੰ ਐਂਟਰਟੇਨ ਦੇ ਡੋਜ਼ ਦਾ ਬੇਸਬਰੀ ਨਾਲ ਇੰਤਜਾਰ ਸੀ। ਆਮਿਰ ਦੀ 'ਸੀਕੇਟ ਸੁਪਰਸਟਾਰ' ਇਸ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇਸ ਵਿੱਚ ਆਮਿਰ ਬਿਲਕੁਲ ਵੱਖਰੇ ਅੰਦਾਜ਼ ਵਿੱਚ ਨਜ਼ਰ ਆਉਣਗੇ। ਫਿਲਮ ਨੂੰ ਡਾਇਰੈਕਟ ਉਨ੍ਹਾਂ ਨਾਲ ਸਾਲਾਂ ਤੋਂ ਕੰਮ ਕਰ ਰਹੇ ਅਦਵੈੱਤ ਚੰਦਨ ਨੇ ਕੀਤਾ ਹੈ। ਇਹ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਪਹਿਲੀ ਹਿੰਦੀ ਫਿਲਮ ਹੈ। ਫਿਲਮ ਦੀ ਸਟਾਰ ਕਾਸਟ ਤੇ ਟ੍ਰੇਲਰ ਹੁਣ ਤੱਕ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ ਇਹ ਦਰਸ਼ਕਾਂ ਤੇ ਪ੍ਰਭਾਵ ਬਣਾਉਣ ਵਿੱਚ ਕਿੰਨੀ ਕਾਮਯਾਬ ਹੋਵੇਗੀ।
ਕਹਾਣੀ
ਕਹਾਣੀ ਗੁਜਰਾਤ ਦੇ ਵਡੋਦਰਾ ਦੀ ਰਹਿਣ ਵਾਲੀ ਲੜਕੀ ਦੀ ਹੈ। ਉਹ ਇੱਕ ਸਿੰਗਰ ਬਣਨਾ ਚਾਹੁੰਦੀ ਹੈ। ਉਸ ਦੇ ਸੁਪਨੇ ਪੂਰੇ ਕਰਨ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਉਨ੍ਹਾਂ ਦੇ ਪਾਪਾ ਫਾਰੁਖ ਹਨ ਉਹ ਆਪਣੇ ਪਿਤਾ ਦੇ ਡਰ ਤੋਂ ਕਦੇ ਆਪਣੇ ਸੁਪਨੇ ਦੇ ਬਾਰੇ ਵਿੱਚ ਗੱਲ ਨਹੀਂ ਕਰ ਪਾਉਂਦੀ ਪਰ ਉਸ ਦੀ ਮਾਂ ਨਜ਼ਮਾ ਆਪਣੇ ਬੇਟੀ ਦੇ ਸੁਪਨੇ ਨੂੰ ਪੂਰਾ ਕਰਵਾਉਣਾ ਚਾਹੁੰਦੀ ਹੈ ਅਤੇ ਉਹ ਆਪਣੇ ਪਤੀ ਤੋਂ ਡਰਦੀ ਵੀ ਹੈ। ਫਾਰੁਖ ਪੂਰੇ ਘਰ ਵਿੱਚ ਆਪਣੀ ਮਰਜੀ ਚਲਾਉਂਦਾ ਹੈ ਉਸਦੀ ਕੋਸ਼ਿਸ਼ ਹੈ ਕਿ ਉਹ ਪੂਰੇ ਪਰਿਵਾਰ ਦੇ ਨਾਲ ਸਾਊਦੀ ਅਰਬ ਸ਼ਿਫਟ ਹੋ ਜਾਣ। ਉਹ (ਜ਼ਾਇਰਾ) ਆਪਣੇ ਸੁਪਨਾ ਪੂਰੇ ਕਰਨ ਦੇ ਲਈ ਮੁੰਬਈ ਜਾਣਾ ਚਾਹੁੰਦੀ ਹੈ। ਇਸ ਵਿੱਚ ਉਸ ਦੀ ਮੁਲਾਕਾਤ ਸਟ੍ਰਗਲਿੰਗੁਮਿਊਜ਼ਿਕ ਡਾਇਰੈਕਟਰ ਸ਼ਕਤੀ ਕੁਮਾਰ (ਆਮਿਰ ਖਾਨ) ਦੇ ਨਾਲ ਹੁੰਦੀ ਹੈ। ਸ਼ਕਤੀ ਦੀ ਐਂਟਰੀ ਤੋਂ ਬਾਅਦ ਕਹਾਣੀ ਵਿੱਚ ਕਈ ਸਾਰੇ ਮੋੜ ਆਉਂਦੇ ਹਨ। ਹੁਣ ਕੀ ਇੰਸਿਆ(ਜ਼ਾਇਰਾ) ਨੁੰ ਆਪਣਾ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਦਾ ਹੈ ਜਾਂ ਪੂਰੀ ਫੈਮਿਲੀ ਦੇ ਨਾਲ ਸਾਊਦੀ ਅਰਬ ਜਾਣਾ ਪੈਂਦਾ ਹੈ, ਇਹ ਹੀ ਫਿਲਮ ਦਾ ਖਾਸ ਹਿੱਸਾ ਹੈ।
ਕਿਉਂ ਦੇਖੋ ਇਹ ਫਿਲਮ 
ਜਿਸ ਤਰ੍ਹਾਂ ਆਮਿਰ ਦੀ ਹਰ ਫਿਲਮ ਦੇ ਪਿੱਛੇ ਕੋਈ ਨਾ ਕੋਈ ਮੈਸੇਜ ਛੁੱਪਿਆ ਹੁੰਦਾ ਹੈ ਉਂਝ ਹੀ ਇਸ ਫਿਲਮ ਵਿੱਚ ਘਰੇਲੂ ਹਿੰਸਾ ਅਤੇ ਬਲਾਤਕਾਰ ਦੀ ਸਮੱਸਿਆ ਨੂੰ ਦਿਖਾਇਆ ਗਿਆ ਹੈ। ਉਂਝ ਕਹਾਣੀ ਕਾਫੀ ਆਮ ਹੈ ਪਰ ਇਸ ਨੂੰ ਖਾਸ ਅੰਦਾਜ਼ ਵਿੱਚ ਦਿਖਾਇਆ ਗਿਆ ਹੈ। ਫਿਲਮ ਦੇ ਕਈ ਕਿਰਦਾਰ ਆਮ ਜ਼ਿੰਦਗੀ ਦੇ ਨਾਲ ਜੁੜੇ ਦਿਖਦੇ ਹਨ। 'ਦੰਗਲ' ਤੋਂ ਬਾਅਦ ਜਾਇਰਾ ਦੀ ਐਕਟਿੰਗ ਇਸ ਫਿਲਮ ਵਿੱਚ ਵੀ ਦਮਦਾਰ ਹੈ।
ਕਮਜ਼ੋਰ ਕੜੀਆਂ
ਫਿਲਮ ਦੀ ਕਮਜ਼ੋਰੀ ਇਸ ਦੀ ਲੈਂਥ ਹੈ ਇਸ ਨੂੰ ਛੋਟਾ ਕੀਤਾ ਜਾ ਸਕਦਾ ਸੀ। ਫਿਲਮ ਹੁਣ ਢਾਈ ਘੰਟੇ ਦੀ ਹੈ ਪਰ ਕੁੱਝ ਗੀਤਾਂ ਨੂੰ ਅਤੇ ਕੁੱਝ ਸੀਨ ਨੂੰ ਛੋਟਾ ਕੀਤਾ ਜਾ ਸਕਦਾ ਸੀ ਅਤੇ ਜਿਆਦਾ ਕ੍ਰਿਸਪੀ ਹੋ ਸਕਦੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News