ਜਨੂੰਨ ਅਤੇ ਜ਼ਿੱਦ ''ਤੇ ਮੋਹਰ ਲਾਉਂਦੀ ਹੈ ''ਦੰਗਲ''

12/28/2016 8:42:34 AM

ਨਵੀਂ ਦਿੱਲੀ— ''ਦੰਗਲ'' ਨਾਲ ਆਮਿਰ ਖਾਨ ਨੇ ਇਕ ਵਾਰ ਮੁੜ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਬਾਲੀਵੁੱਡ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। ''ਦੰਗਲ'' ਨੇ ਬਾਕਸ ਆਫਿਸ ''ਤੇ ਸਾਰਿਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ ਹੈ। ਸਫਲਤਾ ਦਾ ਮਜ਼ਾ ਲੈ ਰਹੀ ਫਿਲਮ ਦੀ ਪੂਰੀ ਸਟਾਰਕਾਸਟ ਦਿੱਲੀ ਪਹੁੰਚੀ। ਇਸ ਦੌਰਾਨ ਆਮਿਰ ਖਾਨ, ਸਾਕਸ਼ੀ ਤੰਵਰ, ਫਾਤਿਮਾ ਸਨਾ ਸ਼ੇਖ (ਗੀਤਾ ਫੋਗਟ), ਸਾਨਯਾ ਮਲਹੋਤਰਾ (ਬਬੀਤਾ ਫੋਗਟ), ਜ਼ਾਇਰਾ (ਗੀਤਾ ਦਾ ਬਚਪਨ), ਸੁਹਾਨੀ (ਬਬੀਤਾ ਦਾ ਬਚਪਨ) ਅਤੇ ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਨੇ ਜਗ ਬਾਣੀ/ਨਵੋਦਿਆ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ।
► ''ਸਿਰਫ ਆਪਣੇ ਦਿਲ ਦੀ ਸੁਣਦਾ ਹਾਂ''
ਆਮਿਰ ਖਾਨ ਦਾ ਕਹਿਣਾ ਹੈ ਕਿ ਫਿਲਮ ਦੀ ਸਫਲਤਾ ਲਈ ਫਿਲਮ ਦੇ ਨਿਰਦੇਸ਼ਕ ਨੂੰ ਪੂਰਾ ਸਿਹਰਾ ਦਿੰਦਾ ਹਾਂ। ਫਿਲਮ ਦੀ ਸਫਲਤਾ ਦਾ ਸਭ ਤੋਂ ਪਹਿਲਾ ਹੱਕਦਾਰ ਕਹਾਣੀ ਦਾ ਲੇਖਕ ਅਤੇ ਨਿਰਦੇਸ਼ਕ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜਦੋਂ ਵੀ ਮੈਂ ਕੋਈ ਫਿਲਮ ਕਰਦਾ ਹਾਂ ਤਾਂ ਸਿਰਫ ਅਤੇ ਸਿਰਫ ਆਪਣੇ ਦਿਲ ਦੀ ਸੁਣਦਾ ਹਾਂ। ਜਦੋਂ ਮੇਰੇ ਕੋਲ ਟੀ. ਵੀ. ਸੀਰੀਜ਼ ''ਸੱਤਯਮੇਵ ਜਯਤੇ'' ਕਰਨ ਦਾ ਮੌਕਾ ਆਇਆ ਤਾਂ ਮੈਂ ਉਸ ਨੂੰ ਇਨਸਾਨੀਅਤ ਦੇ ਨਾਤੇ ਕੀਤਾ। ਮੈਨੂੰ ਦੇਸ਼ ਨੇ ਬਹੁਤ ਪਿਆਰ ਅਤੇ ਸ਼ੋਹਰਤ ਦਿੱਤੀ। ਮੈਂ ਹਮੇਸ਼ਾ ਚਾਹੁੰਦਾ ਸੀ ਕਿ ਆਪਣੇ ਦੇਸ਼ ਵਾਲਿਆਂ ਲਈ ਕੁਝ ਕਰ ਸਕਾਂ ਅਤੇ ਇਸ ਲਈ ''ਸੱਤਯਮੇਵ ਜਯਤੇ'' ਲਈ ਮੈਂ ਤੁਰੰਤ ਹਾਂ ਕਰ ਦਿੱਤੀ ਸੀ।
ਸਾਨੂੰ ਦੇਸ਼ ਦਾ ਇਕ ਵਰਗ ਫਾਲੋ ਕਰਦਾ ਹੈ ਅਤੇ ਜੇ ਮੇਰੀ ਇਕ ਕੋਸ਼ਿਸ਼ ਨਾਲ ਕਿਸੇ ਦਾ ਭਲਾ ਹੋ ਸਕੇ ਤਾਂ ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ''ਦੰਗਲ'' ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਫਿਲਮ ਦੀ ਚੋਣ ਕਰਦਾ ਹਾਂ ਤਾਂ ਮੈਂ ਹਮੇਸ਼ਾ ਯਾਦ ਰੱਖਦਾ ਹਾਂ ਕਿ ਇਕ ਅਦਾਕਾਰ ਹਾਂ ਅਤੇ ਮੇਰੀ ਜ਼ਿੰਮੇਵਾਰੀ ਹੈ ਕਿ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਹਾਂ। ਜਦੋਂ ਫਿਲਮ ਰਿਲੀਜ਼ ਹੁੰਦੀ ਹੈ ਤਾਂ ਦਰਸ਼ਕ ਕਲਾਕਾਰ ''ਤੇ ਭਰੋਸਾ ਕਰਕੇ ਪੈਸੇ ਖਰਚ ਕਰਦੇ ਹਨ। ਉਨ੍ਹਾਂ ਨੂੰ ਆਸ ਹੁੰਦੀ ਹੈ ਕਿ ਉਨ੍ਹਾਂ ਦਾ ਮਨੋਰੰਜਨ ਹੋਵੇਗਾ। ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੇ ਭਰੋਸੇ ਦਾ ਮਾਣ ਰੱਖੀਏ। ਜੇ ਮੈਨੂੰ ਮੌਕਾ ਮਿਲ ਜਾਂਦਾ ਹੈ ਕਿ ਮੈਂ ਕਿਸੇ ਅਜਿਹੀ ਫਿਲਮ ਦਾ ਹਿੱਸਾ ਬਣ ਸਕਾਂ, ਜਿਸ ਤੋਂ ਦਰਸ਼ਕਾਂ ਨੂੰ ਕੋਈ ਸਿੱਖਿਆ ਮਿਲ ਜਾਂਦੀ ਹੈ ਤਾਂ ਮੈਂ ਖੁਦ ਨੂੰ ਬਹੁਤ ਖੁਸ਼ਨਸੀਬ ਮੰਨਦਾ ਹਾਂ। ਆਮਿਰ ਦਾ ਕਹਿਣਾ ਹੈ ਕਿ ਜਦੋਂ ਮੈਂ ਕਿਸੇ ਫਿਲਮ ਲਈ ਹਾਂ ਕਰਦਾ ਹਾਂ ਤਾਂ ਉਸ ਸਮੇਂ ਮੇਰੇ ਲਈ ਸਭ ਤੋਂ ਜ਼ਿਆਦਾ ਅਹਿਮ ਹੁੰਦਾ ਹੈ ਫਿਲਮ ਦਾ ਨਿਰਦੇਸ਼ਕ। ਇਕ ਨਿਰਦੇਸ਼ਕ ਹੀ ਉਹ ਵਿਅਕਤੀ ਹੁੰਦਾ ਹੈ, ਜੋ ਲੇਖਕ ਨਾਲ ਸਿੱਧਾ ਜੁੜਦਾ ਹੈ ਅਤੇ ਇਹ ਸਮਝ ਸਕਦਾ ਹੈ ਕਿ ਕਹਾਣੀ ਕਿਸ ਤਰ੍ਹਾਂ ਲਿਖੀ ਗਈ ਹੈ ਅਤੇ ਕਿਵੇਂ ਉਸ ਨੂੰ ਬਿਹਤਰ ਤਰੀਕੇ ਨਾਲ ਪਰਦੇ ''ਤੇ ਦਿਖਾਇਆ ਜਾ ਸਕਦਾ ਹੈ।
ਜੇ ਤੁਸੀਂ ਬਿਹਤਰ ਕਹਾਣੀ ਦਾ ਬੁਰੇ ਤਰੀਕੇ ਨਾਲ ਨਿਰਦੇਸ਼ਨ ਕਰਦੇ ਹੋ ਤਾਂ ਉਹ ਕਦੇ ਵੀ ਦਰਸ਼ਕਾਂ ਤਕ ਨਹੀਂ ਪਹੁੰਚੇਗੀ, ਫਿਰ ਤੁਸੀਂ ਉਸ ਫਿਲਮ ਵਿਚ ਕਿੰਨਾ ਵੀ ਵੱਡਾ ਸਟਾਰ ਰੱਖ ਲਓ। ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ, ਜਦੋਂ ਕੋਈ ਕਹਿੰਦਾ ਹੈ ਕਿ ਇਹ ਫਿਲਮਾਂ ਸਿਰਫ ਮੇਰੇ ਕਾਰਨ ਚਲਦੀਆਂ ਹਨ। ਹਰ ਫਿਲਮ ਟੀਮ ਦੇ ਯਤਨ ਤੋਂ ਬਾਅਦ ਬਣਦੀ ਹੈ ਅਤੇ ਇਸ ਦਾ ਸਭ ਤੋਂ ਵੱਧ ਸਿਹਰਾ ਲੇਖਕ ਅਤੇ ਨਿਰਦੇਸ਼ਕ ਨੂੰ ਜਾਂਦਾ ਹੈ।
► ''ਸੋਚਿਆ ਨਹੀਂ ਸੀ ਗੀਤਾ ਬਣ ਸਕਾਂਗੀ''
ਫਿਲਮ ''ਚ ਗੀਤਾ ਫੋਗਟ ਦਾ ਕਿਰਦਾਰ ਨਿਭਾਅ ਰਹੀ ਫਾਤਿਮਾ ਸਨਾ ਸ਼ੇਖ ਕਹਿੰਦੀ ਹੈ, ''''ਜਦੋਂ ਮੈਨੂੰ ਫਿਲਮ ਆਫਰ ਹੋਈ ਸੀ ਤਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਵੱਡੇ ਪਰਦੇ ''ਤੇ ਕਦੇ ਗੀਤਾ ਬਣ ਸਕਾਂਗੀ ਜਾਂ ਨਹੀਂ। ਮੈਂ ਉਸ ਨੂੰ ਗੂਗਲ ''ਤੇ ਸਰਚ ਕੀਤਾ ਤੇ ਜਾਣਕਾਰੀ ਇਕੱਠੀ ਕੀਤੀ। ਮੈਨੂੰ ਇਹ ਕਿਰਦਾਰ ਉਸ ਵੇਲੇ ਮਿਲਿਆ, ਜਦੋਂ ਮੈਂ ਲੱਗਭਗ ਹਥਿਆਰ ਸੁੱਟਣ ਬਾਰੇ ਸੋਚ ਲਿਆ ਸੀ। ਮੈਂ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਪਰ ਐਕਟਿੰਗ ਕੈਰੀਅਰ ''ਚ ਕੁਝ ਹੋ ਹੀ ਨਹੀਂ ਰਿਹਾ ਸੀ, ਉਦੋਂ ਹੀ ਮੇਰੀ ਝੋਲੀ ''ਚ ਇਹ ਕਿਰਦਾਰ ਆ ਗਿਆ। ਇਸ ਫਿਲਮ ''ਚ ਮੈਂ ਬਹੁਤ ਕੁਝ ਸਿੱਖਿਆ ਹੈ।''''
► ''ਰੈਸਲਿੰਗ ''ਚ ਆਪਣੀ ਸਮਝ ਕੰਮ ਆਉਂਦੀ ਹੈ''
ਫਿਲਮ ਵਿਚ ਬਬੀਤਾ ਫੋਗਟ ਦਾ ਕਿਰਦਾਰ ਨਿਭਾਅ ਰਹੀ ਸਾਨੀਆ ਮਲਹੋਤਰਾ ਕਹਿੰਦੀ ਹੈ, ''''ਕਿਰਦਾਰ ਨਿਭਾਉਣ ਲਈ ਜ਼ਿਆਦਾ ਮੁਸ਼ਕਿਲ ਫਿਜ਼ੀਕਲ ਟ੍ਰੇਨਿੰਗ ਸੀ। ਤੁਸੀਂ ਸੀਨ ਦੀਆਂ ਭਾਵਨਾਵਾਂ ਨੂੰ ਦੱਸਣ ''ਤੇ ਸਮਝ ਸਕਦੇ ਹੋ ਪਰ ਰੈਸਲਿੰਗ ਵਿਚ ਤੁਹਾਡੀ ਆਪਣੀ ਸਮਝ ਹੀ ਕੰਮ ਆਉਂਦੀ ਹੈ। ਇਕ ਸਮੇਂ ਤੋਂ ਬਾਅਦ ਸਭ ਤੁਹਾਡੇ ''ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਨਾਲ ਲੜਦੇ ਤੇ ਕਿਸ ਤਰ੍ਹਾਂ ਅੱਗੇ ਨਿਕਲਣ ''ਚ ਸਫਲ ਹੁੰਦੇ ਹੋ।''''
► ''ਆਮਿਰ ਸਰ ਦਾ ਨਾਂ ਸੁਣਦੇ ਹੀ ਹਾਂ''
ਫਿਲਮ ''ਚ ਗੀਤਾ ਦੇ ਬਚਪਨ ਦਾ ਕਿਰਦਾਰ ਨਿਭਾ ਰਹੀ ਜ਼ਾਇਰਾ ਫਸੀਮ ਦਾ ਕਹਿਣਾ ਹੈ ਕਿ ਜਦੋਂ ਸ਼ੁਰੂਆਤ ਵਿਚ ਮੈਨੂੰ ਫਿਲਮ ਦਾ ਆਫਰ ਆਇਆ ਸੀ ਤਾਂ ਮੈਂ ਹਾਂ ਇਸ ਲਈ ਕੀਤੀ ਸੀ ਕਿਉਂਕਿ ਇਹ ਆਮਿਰ ਖਾਨ ਦੀ ਫਿਲਮ ਸੀ। ਜਦੋਂ ਪੂਰੀ ਸਕ੍ਰਿਪਟ ਸੁਣਾਈ ਗਈ ਤਾਂ ਮੈਂ ਸਮਝਿਆ ਕਿ ਇਹ ਫਿਲਮ ਭਾਵਨਾਵਾਂ ਦਾ ਕਿੰਨਾ ਵੱਡਾ ਪੈਕੇਟ ਹੈ। ਇਹ ਫਿਲਮ ਪਿਤਾ ਦੇ ਜਨੂੰਨ ਤੇ ਜ਼ਿੱਦ ''ਤੇ ਮੋਹਰ ਲਾਉਂਦੀ ਹੈ। ਤੁਸੀਂ ਇਸ ਨਾਲ ਆਪਣੇ-ਆਪ ਨੂੰ ਕਹਾਣੀ ਨਾਲ ਜੁੜਿਆ ਹੋਇਆ ਮਹਿਸੂਸ ਕਰ ਸਕੋਗੇ। ਉਥੇ ਹੀ ਬਬੀਤਾ ਦਾ ਕਿਰਦਾਰ ਨਿਭਾ ਰਹੀ ਸੁਹਾਨੀ ਦੱਸਦੀ ਹੈ ਕਿ ਮੈਂ ਤਾਂ ਆਮਿਰ ਸਰ ਦਾ ਨਾਂ ਸੁਣ ਕੇ ਹੀ ਕਰ ਦਿੱਤੀ ਸੀ ਹਾਂ।
► ਆਮਿਰ ਦੀ ਐਂਟਰੀ ਅਚਾਨਕ
ਨਿਰਦੇਸ਼ਕ ਨਿਤੇਸ਼ ਤਿਵਾੜੀ ਦੱਸਦੇ ਹਨ, ''''ਜਦੋਂ ਮੈਂ ਕਹਾਣੀ ਲਿਖੀ ਤਾਂ ਆਮਿਰ ਖਾਨ ਦਿਮਾਗ ''ਚ ਨਹੀਂ ਸੀ। ਉਸ ਸਮੇਂ ਮੇਰੇ ਦਿਮਾਗ ਵਿਚ ਸਿਰਫ ਮਹਾਵੀਰ ਸਿੰਘ ਫੋਗਟ ਸਨ। ਅਚਾਨਕ ਫਿਲਮ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਨੇ ਪੁੱਛਿਆ ਕਿ ਇਸ ਵਿਚ ਐਕਟਰ ਕਿਹੜੇ-ਕਿਹੜੇ ਹੋਣਗੇ ਤਾਂ ਮੈਂ ਬਸ ਉਂਝ ਹੀ ਕਹਿ ਦਿੱਤਾ ਕਿ ਆਮਿਰ ਖਾਨ। ਉਦੋਂ ਮੈਂ ਇਹ ਨਹੀਂ ਜਾਣਦਾ ਸੀ ਕਿ ਆਮਿਰ ਫਿਲਮ ਲਈ ਹਾਂ ਕਹਿਣਗੇ ਜਾਂ ਨਹੀਂ, ਬਸ ਮੈਂ ਉਨ੍ਹਾਂ ਦਾ ਨਾਂ ਲੈ ਲਿਆ। ਮੈਂ ਅਜਿਹਾ ਅਭਿਨੇਤਾ ਚਾਹੁੰਦਾ ਸੀ, ਜੋ ਫਿਲਮ ਵਿਚ ਪੂਰੀ ਜੀਅ-ਜਾਨ ਲਗਾ ਦੇਵੇ ਅਤੇ ਬਾਲੀਵੁੱਡ ਵਿਚ ਆਮਿਰ ਖਾਨ ਇਸ ਚੀਜ਼ ਲਈ ਮਸ਼ਹੂਰ ਹੈ।''''
► ਸ਼ੌਕ ਧਰਿਆ-ਧਰਾਇਆ ਹੀ ਰਹਿ ਗਿਆ : ਬਬੀਤਾ ਫੋਗਟ
ਬਬੀਤਾ ਫੋਗਟ ਦਾ ਕਿਰਦਾਰ ਨਿਭਾ ਰਹੀ ਸਾਨਯਾ ਦੱਸਦੀ ਹੈ ਕਿ ਜਦੋਂ ਮੈਂ ਪਹਿਲੀ ਵਾਰ ਮਿਲੀ ਸੀ ਤਾਂ ਆਮਿਰ ਮੋਟੇ ਤੇ ਬੁੱਢੇ ਲੱਗੇ ਸਨ। ਜਦੋਂ ਮੈਨੂੰ ਪਹਿਲੀ ਵਾਰ ਫੋਨ ਆਇਆ ਅਤੇ ਦੱਸਿਆ ਗਿਆ ਕਿ ਆਮਿਰ ਖਾਨ ਮੈਨੂੰ ਮਿਲਣਾ ਚਾਹੁੰਦੇ ਹਨ ਤਾਂ ਮੈਂ ਸੋਚਿਆ ਕਿ ਉਨ੍ਹਾਂ ਨਾਲ ਮਿਲਾਂਗੀ ਤਾਂ ਤਸਵੀਰ ਖਿਚਵਾਵਾਂਗੀ ਪਰ ਜਦੋਂ ਮੈਂ ਉਨ੍ਹਾਂ ਨੂੰ ਮਿਲੀ ਤਾਂ ਮੇਰਾ ਸਾਰਾ ਸ਼ੌਕ ਧਰਿਆ-ਧਰਾਇਆ ਰਹਿ ਗਿਆ, ਆਮਿਰ ਜੋ ਸੁਪਨੇ ਵਿਚ ਸਨ, ਉਹ ਸਾਹਮਣੇ ਆਉਂਦੇ ਹੀ ਦੂਜੇ ਨਜ਼ਰ ਆਏ।
► ''ਕਦੇ ਸੋਚਿਆ ਨਹੀਂ ਸੀ ਕਿ ਫਿਲਮ ਸੁਪਰਹਿੱਟ ਹੋਵੇਗੀ''
''ਦੰਗਲ'' ਦੇ ਨਿਰਦੇਸ਼ਕ ਨਿਤੇਸ਼ ਤਿਵਾੜੀ ਕਹਿੰਦੇ ਹਨ, ''''ਇਸ ਕਾਮਯਾਬੀ ਤੋਂ ਮੈਂ ਅਤੇ ਫਿਲਮ ਦੀ ਪੂਰੀ ਟੀਮ ਖੁਸ਼ ਹੈ। ਜਦੋਂ ਮੈਂ ਇਸ ਫਿਲਮ ''ਤੇ ਕੰਮ ਸ਼ੁਰੂ ਕੀਤਾ ਸੀ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਸੁਪਰਹਿੱਟ ਹੋਵੇਗੀ ਜਾਂ ਬਾਕਸ ਆਫਿਸ ''ਤੇ ਕਮਾਈ ਕਿਸ ਤਰ੍ਹਾਂ ਦੀ ਕਰੇਗੀ। ਮੈਂ ਬਹੁਤ ਖੁਸ਼ ਹਾਂ ਕਿ ਜੋ ਕਹਾਣੀ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ, ਉਹ ਉਨ੍ਹਾਂ ਤੱਕ ਪਹੁੰਚੀ ਹੈ।'''' ਨਿਤੇਸ਼ ਦੱਸਦੇ ਹਨ, ''''ਜਦੋਂ ਅਸੀਂ ਫਿਲਮ ''ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੇਰੇ ਦਿਮਾਗ ''ਚ ਬੇਟੀ ਬਚਾਓ ਵਰਗਾ ਕੁਝ ਨਹੀਂ ਸੀ। ਮੈਂ ਮਹਾਵੀਰ ਸਿੰਘ ਫੋਗਟ ਦੇ ਵਿਅਕਤੀਤਵ ਅਤੇ ਉਨ੍ਹਾਂ ਦੀ ਕਹਾਣੀ ਤੋਂ ਪ੍ਰਭਾਵਿਤ ਸੀ। ਮੈਂ ਉਨ੍ਹਾਂ ਨੂੰ ਪਰਦੇ ''ਤੇ ਉਤਾਰਨਾ ਚਾਹੁੰਦਾ ਸੀ। ਉਨ੍ਹਾਂ ਦਾ ਜੀਵਨ ਇੰਨਾ ਪ੍ਰੇਰਣਾਦਾਇਕ ਹੈ ਕਿ ਲੋਕਾਂ ਤੱਕ ਖੁਦ ਹੀ ਕਈ ਸੰਦੇਸ਼ ਪਹੁੰਚ ਗਏ। ਮਹਾਵੀਰ ਜੀ ਨੇ ਜਿਸ ਤਰ੍ਹਾਂ ਆਪਣੀਆਂ ਬੇਟੀਆਂ ਨੂੰ ਅੱਗੇ ਵਧਾਇਆ, ਲੜਕੇ ਦੀ ਚਾਹਤ ਵਿਚ ਪ੍ਰੇਸ਼ਾਨ ਵੀ ਹੋਏ ਅਤੇ ਫਿਰ ਆਪਣੀਆਂ ਬੇਟੀਆਂ ਨੂੰ ਕਾਮਯਾਬ ਬਣਾਉਣ ਦੀ ਹਰ ਕੋਸ਼ਿਸ਼ ਕੀਤੀ। ਫਿਲਮ ਦੀ ਕਹਾਣੀ ''ਬੇਟੀ ਬਚਾਓ, ਬੇਟੀ ਪੜ੍ਹਾਓ'' ਤੋਂ ਅੱਗੇ ਦੀ ਹੈ।''''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News