''ਪਦਮਾਵਤੀ'' ਵਿਵਾਦ ''ਤੇ ਬੋਲੀ ਸ਼ਬਾਨਾ ਆਜ਼ਮੀ, ਕਿਹਾ-IFFI ਦਾ ਵਿਰੋਧ ਕਰਨਾ ਚਾਹੀਦਾ ਹੈ

11/18/2017 4:50:55 PM

ਮੁੰਬਈ (ਬਿਊਰੋ)— ਮਸ਼ਹੂਰ ਅਭਿਨੇਤਰੀ ਸ਼ਬਾਨਾ ਆਜ਼ਮੀ ਦਾ ਕਹਿਣਾ ਹੈ ਕਿ ਫਿਲਮਕਾਰ ਸੰਜੇ ਲੀਲਾ ਭੰਸਾਲੀ ਅਤੇ ਉਸਦੀ ਫਿਲਮ 'ਪਦਮਾਵਤੀ' ਦੀ ਸਟਾਰ ਦੀਪਿਕਾ ਪਾਦੁਕੋਣ ਦੇ ਖਿਲਾਫ ਧਮਕੀ ਦੇ ਵਿਰੋਧ 'ਚ ਫਿਲਮ ਜਗਤ ਨੂੰ ਅੰਤਰ ਰਾਸ਼ਟਰੀ ਸਮਾਰੋਹ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸਥਿਤੀ ਨੂੰ 'ਸੰਸਕ੍ਰਿਤਕ ਵਿਨਾਸ਼' ਦਾ ਨਾਂ ਦਿੰਦੇ ਹੋਏ ਸ਼ਬਾਨਾ ਨੇ ਇਸ ਮੁੱਦੇ 'ਤੇ ਚੁੱਪੀ ਨੂੰ ਲੈ ਕੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮਰਿਤੀ ਈਰਾਨੀ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਟਵੀਟ ਕੀਤਾ ਹੈ ਕਿ ਸਮਰਿਤੀ IFFI ਦੀ ਤਿਆਰੀ ਕਰ ਰਹੀ ਹੈ ਅਤੇ ਭਾਰਤੀ ਫਿਲਮ ਉਦਯੋਗ ਦੇ ਕਾਰਨ ਹੀ ਇਹ ਸਮਾਰੋਹ ਇਸ ਮੰਜਿਲ ਤੱਕ ਪਹੁੰਚਿਆ ਹੈ ਪਰ 'ਪਦਮਾਵਤੀ' 'ਤੇ ਉਹ ਚੁੱਪ ਹੈ। ਉਨ੍ਹਾਂ ਕਿਹਾ, ''ਇਹ ਕੁਝ ਅਜਿਹਾ ਹੀ ਹੈ ਜੋ 1989 'ਚ ਸਫਦਰ ਹਾਸ਼ਮੀ ਦੀ ਹੱਤਿਆ ਤੋਂ ਬਾਅਦ ਐੱਚ. ਕੇ. ਐੱਲ. ਭਗਤ ਦਿਲੀ 'ਚ IFFI ਦਾ ਆਯੋਜਨ ਕਰ ਰਹੇ  ਸਨ...ਸੰਸਕ੍ਰਿਤੀ ਵਿਨਾਸ਼'।


ਸ਼ਬਾਨਾ ਨੇ ਇਸ ਮੁੱਦੇ ਨਾਲ ਕਈ ਟਵੀਟ ਕੀਤੇ ਅਤੇ ਫਿਲਮ ਜਗਤ ਨਾਲ ਜੁੜੇ ਕਈ ਲੋਕਾਂ ਨੂੰ ਫਿਲਮ ਦੇ ਸਮਰਥਨ 'ਚ ਅੱਗੇ ਆਉਣ ਲਈ ਕਿਹਾ। IFFI ਦੇ 48ਵੇਂ ਸੰਸਕਰਨ ਦਾ ਆਯੋਜਨ 20-28 ਨਵੰਬਰ ਦੇ ਵਿਚਕਾਰ ਗੋਆ 'ਚ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News