ਦਿਲਜੀਤ ਤੇ ਨੀਰੂ ਜਲਦ ਲਗਾਉਣਗੇ ''ਮਹਿਫਿਲ''

Tuesday, June 11, 2019 12:18 PM
ਦਿਲਜੀਤ ਤੇ ਨੀਰੂ ਜਲਦ ਲਗਾਉਣਗੇ ''ਮਹਿਫਿਲ''

ਜਲੰਧਰ (ਬਿਊਰੋ) - 21 ਜੂਨ ਨੂੰ ਦਿਲਜੀਤ ਦੋਸ਼ਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' ਰਿਲੀਜ਼ ਹੋਣ ਜਾ ਰਹੀ ਹੈ।ਇਸ ਫਿਲਮ ਦੇ ਟਰੇਲਰ ਅਤੇ ਹੁਣ ਤੱਕ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ । ਫਿਲਮ ਦੇ ਟਾਈਟਲ ਗੀਤ 'ਛੜਾ' ਨੂੰ ਹੁਣ ਤੱਕ ਯੂਟਿਊਬ 'ਤੇ 8 ਮਿਲੀਅਨ, 'ਮਹਿੰਦੀ' ਗੀਤ ਨੂੰ 6.1 ਮਿਲੀਅਨ, 'ਟੌਮੀ' ਗੀਤ ਨੂੰ 9.5 ਮਿਲੀਅਨ ਅਤੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਐਕਸਪੈਂਸਿਵ' ਨੂੰ 4.5 ਮਿਲੀਅਨ ਤੋਂ ਵੱਧ ਦੇਖਿਆ ਗਿਆ ਹੈ। ਹੁਣ ਦਿਲਜੀਤ ਦੋਸਾਂਝ ਨੇ ਇਸ ਫਿਲਮ ਦੇ ਇਕ ਹੋਰ ਨਵੇਂ ਗੀਤ 'ਮਹਿਫਿਲ' ਦੀ ਅਨਾਊਂਸਮੈਂਟ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੀਤੀ ਹੈ। ਇਸ ਗੀਤ ਬਾਰੇ ਦਿਲਜੀਤ ਨੇ ਲਿਖਿਆ ਹੈ 'ਫਿਲਮ ਦਾ ਪਰਮੋਸ਼ਨਲ ਗੀਤ ਬਹੁਤ ਜਲਦੀ ਆਉਣ ਵਾਲਾ ਹੈ'। ਇਸ ਗੀਤ ਨੂੰ ਰੈਵ ਹੰਜਾਰਾ ਨੇ ਲਿਖਿਆ ਹੈ ਤੇ ਮਿਊਜ਼ਿਕ ਵਰੈਕਸ ਮਿਊਜ਼ਿਕ ਨੇ ਤਿਆਰ ਕੀਤਾ ਹੈ।ਇਸ ਗੀਤ ਦੀ ਅਜੇ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ ਗਈ ਪਰ ਦਰਸ਼ਕਾਂ ਨੂੰ ਇਸ ਗੀਤ ਦੀ ਉਡੀਕ ਜ਼ਰੂਰ ਹੈ।

 
 
 
 
 
 
 
 
 
 
 
 
 
 

Jidan Ke Promotional Gana Aun Wala Jaldi...😎🥂🎉🎊 #Mehfil Song Very Soon From #Shadaa 21 June 2019 @jagdeepsidhu3 @neerubajwa @ravhanjra @vrakxmusic @aandaadvisors @thepawangill @zeemusiccompany @atulbhalla78 @amitbhalla79 @anurag_singh_films @amanthegill #metgala #urvashi ROAR TOUR - 22 June Toronto - ticketmaster.ca 🎫 29 June Vancouver - ticketleader.ca 🎫 📲 604-547-2040 @nextlevelmusic_ #canada #toronto #vancouver #hamilton #surrey #live #tour #concert #2019

A post shared by Diljit Dosanjh (@diljitdosanjh) on Jun 9, 2019 at 12:37am PDT

ਦੱਸਣਯੋਗ ਹੈ ਕਿ ਇਸ ਫਿਲਮ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ, ਪ੍ਰਿੰਸ ਕੰਵਲਜੀਤ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਨੇ ਅਹਿਮ ਭੂਮਿਕਾ ਨਿਭਾਈ ਹੈ।'ਏ ਐਂਡ ਏ ਐਡਵਾਈਜ਼ਰ' ਤੇ 'ਬਰੈਟ ਫਿਲਮਜ਼' ਦੀ ਇਸ ਪੇਸਕਸ਼ ਨੂੰ ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਪਵਨ ਗਿੱਲ ਤੇ ਅਮਨ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।


About The Author

Lakhan

Lakhan is content editor at Punjab Kesari