'ਛੜਾ' ਦਾ ਫਰਸਟ ਲੁੱਕ ਪੋਸਟਰ ਆਇਆ ਸਾਹਮਣੇ, 20 ਨੂੰ ਹੋਵੇਗਾ ਟਰੇਲਰ ਰਿਲੀਜ਼

Saturday, May 18, 2019 2:24 PM
'ਛੜਾ' ਦਾ ਫਰਸਟ ਲੁੱਕ ਪੋਸਟਰ ਆਇਆ ਸਾਹਮਣੇ, 20 ਨੂੰ ਹੋਵੇਗਾ ਟਰੇਲਰ ਰਿਲੀਜ਼

ਜਲੰਧਰ (ਬਿਊਰੋ)— 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' ਦਾ ਫਰਸਟ ਲੁੱਕ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ 'ਛੜਾ' ਯਾਨੀ ਕਿ ਦਿਲਜੀਤ ਦੋਸਾਂਝ ਦੋ ਖਿਡੌਣੇ ਲੈ ਕੇ ਖੜ੍ਹੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਪੋਸਟਰ 'ਚ ਨਾਂ 'ਸਾਡਾ ਮੁੰਡਾ' ਤੇ 'ਕਾਇਲੀ' ਲਿਖੇ ਹਨ। ਪੋਸਟਰ ਮੁਤਾਬਕ 'ਛੜਾ' ਇਕ ਕਾਮੇਡੀ ਫਿਲਮ ਹੋਣ ਵਾਲੀ ਹੈ, ਜਿਸ 'ਚ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ।ਇਸ ਪੋਸਟਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਨੇ ਇਹ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''SHADAA Hove Ya Shadi.. Viahea hove ya Viahi .. Bachey Hon ya Bazurg.. Asi Aa rahe han thaude Sareya De Lai..Get ready for our Ranga-Rang Karyakram, #Shadaa trailer all set to launch on Monday May 20th!! P.S - KUTTA HOVE JEHDA VIAH KARAVE 😜 ( Eh Main Ni Keh Riha..Tag Line Hai Veer Ji )

 
 
 
 
 
 
 
 
 
 
 
 
 
 

SHADAA Hove Ya Shadi.. Viahea hove ya Viahi .. Bachey Hon ya Bazurg.. Asi Aa rahe han thaude Sareya De Lai..Get ready for our Ranga-Rang Karyakram, #Shadaa trailer all set to launch on Monday May 20th!! 🚀 🎉 🥳 P.S - KUTTA HOVE JEHDA VIAH KARAVE 😜 ( Eh Main Ni Keh Riha..Tag Line Hai Veer Ji ) @neerubajwa @jagdeepsidhu3 @aandaadvisors @bratfilmsofficial @atulbhalla78 @amitbhalla79 @anurag_singh_films @amanthegill @thepawangill @urshappyraikoti @rajranjodhji @ravhanjra @nickdhammu @vrakxmusic #punjabi #movies

A post shared by Diljit Dosanjh (@diljitdosanjh) on May 17, 2019 at 9:31pm PDT

ਦੱਸਣਯੋਗ ਹੈ ਕਿ 'ਛੜਾ' ਫਿਲਮ ਦਾ ਟਰੇਲਰ 20 ਮਈ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ 'ਚ ਜਿਥੇ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਸੁਪਰਹਿੱਟ ਜੋੜੀ ਨਜ਼ਰ ਆਵੇਗੀ, ਉਥੇ ਹੀ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਨੂੰ ਜਗਦੀਪ ਸਿੱਧੂ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿੱਲ ਤੇ ਅਨੁਰਾਗ ਗਿੱਲ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।


Edited By

Lakhan

Lakhan is news editor at Jagbani

Read More