''ਛੜਾ'' ਨੂੰ ਦੇਖ ਦਰਸ਼ਕ ਹੋਏ ਖੁਸ਼, ਜਾਣੋ ਫਿਲਮ ਦੀ ਰਿਪੋਰਟ (ਵੀਡੀਓ)

Friday, June 21, 2019 9:18 PM
''ਛੜਾ'' ਨੂੰ ਦੇਖ ਦਰਸ਼ਕ ਹੋਏ ਖੁਸ਼, ਜਾਣੋ ਫਿਲਮ ਦੀ ਰਿਪੋਰਟ (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਛੜਾ' ਦੁਨੀਆ ਭਰ 'ਚ ਰਿਲੀਜ਼ ਹੋ ਗਈ ਹੈ। ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ 4 ਸਾਲਾਂ ਬਾਅਦ ਕਿਸੇ ਫਿਲਮ 'ਚ ਇਕੱਠੇ ਆਏ ਹਨ। ਫਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ, ਜੋ ਕਈ ਹਿੱਟ ਪੰਜਾਬੀ ਫਿਲਮਾਂ ਨੂੰ ਲਿਖ ਚੁੱਕੇ ਹਨ ਤੇ 'ਕਿਸਮਤ' ਵਰਗੀ ਬਲਾਕਬਸਟਰ ਪੰਜਾਬੀ ਫਿਲਮ ਨੂੰ ਡਾਇਰੈਕਟ ਵੀ ਕਰ ਚੁੱਕੇ ਹਨ। ਦਰਸ਼ਕਾਂ ਨੂੰ ਇਹ ਫਿਲਮ ਕਿਵੇਂ ਦੀ ਲੱਗੀ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਜਾਣ ਸਕਦੇ ਹੋ—

ਦੱਸਣਯੋਗ ਹੈ ਕਿ ਅੱਜ ਪਹਿਲੇ ਦਿਨ ਫਿਲਮ ਦੇ ਜ਼ਿਆਦਾਤਰ ਸ਼ੋਅਜ਼ ਹਾਊਸਫੁੱਲ ਰਹੇ ਹਨ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਬਾਕਸ ਆਫਿਸ 'ਤੇ ਨਵਾਂ ਰਿਕਾਰਡ ਵੀ ਕਾਇਮ ਕਰੇਗੀ। ਫਿਲਮ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਉਨ੍ਹਾਂ ਮੁਤਾਬਕ 'ਛੜਾ' ਮਨੋਰੰਜਨ ਨਾਲ ਭਰਪੂਰ ਫਿਲਮ ਹੈ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਲੰਮੇ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਨੂੰ ਇੰਨੀ ਵੱਡੀ ਓਪਨਿੰਗ ਮਿਲੀ ਹੈ। ਫਿਲਮ ਦੇਖ ਕੇ ਆਏ ਦਰਸ਼ਕਾਂ ਨੇ ਇਸ ਫਿਲਮ ਨੂੰ 5 ਵਿਚੋਂ 4.5 ਸਟਾਰ ਦਿੱਤੇ ਹਨ।


Edited By

Rahul Singh

Rahul Singh is news editor at Jagbani

Read More