Confirm : ''ਬਿੱਗ ਬੌਸ 12'' ''ਚ ਨਹੀਂ ਸਗੋਂ ਇਸ ਮਸ਼ਹੂਰ ਸ਼ੋਅ ''ਚ ਨਜ਼ਰ ਆਵੇਗੀ ਸ਼ਫਕ ਨਾਜ਼

Saturday, August 04, 2018 10:41 AM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੇ ਟੇਲੀਕਾਸਟ ਡੇਟ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਸ਼ੋਅ 'ਚ ਮੁਕਾਬਲੇਬਾਜ਼ ਦੇ ਤੌਰ 'ਤੇ ਐਂਟਰੀ ਲੈਣ ਵਾਲੇ ਸਿਤਾਰਿਆਂ ਦੇ ਨਾਂ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ, ਟੀ. ਵੀ. ਅਦਾਕਾਰਾ ਸ਼ਫਕ ਨਾਜ਼, 'ਬਿੱਗ ਬੌਸ 12' ਦਾ ਹਿੱਸਾ ਬਣਨ ਵਾਲੀ ਹੈ ਪਰ ਹੁਣ ਸਪਾਟਬੁਆਏ ਦੀ ਖਬਰ ਮੁਤਾਬਕ ਸ਼ਫਕ ਇਸ ਵਿਵਾਦਿਤ ਸ਼ੋਅ ਦਾ ਹਿੱਸਾ ਨਹੀਂ ਬਣ ਰਹੀ ਹੈ।
PunjabKesari
ਦੱਸਿਆ ਜਾ ਰਿਹਾ ਹੈ ਕਿ ਸ਼ਫਕ ਸਟਾਰ ਪਲੱਸ ਦੇ ਸ਼ੋਅ 'ਕੁਲਫੀ ਕੁਮਾਰ ਬਾਜੇਵਾਲਾ' 'ਚ ਐਂਟਰੀ ਕਰਨ ਕਰਨ ਵਾਲੀ ਹੈ ਅਤੇ ਇਸ ਵਾਰ ਉਹ ਇਕ ਡਾਕਟਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਸ਼ਫਕ ਫਿਲਹਾਲ ਸੈੱਟ 'ਤੇ ਹੈ ਅਤੇ ਆਪਣਾ ਪਹਿਲਾ ਸੀਕਵੈਸ ਮੁੰਬਈ ਦੇ ਫਿਲਮ ਸਿਟੀ 'ਚ ਸ਼ੂਟ ਕਰ ਰਹੀ ਹੈ। 
PunjabKesari
ਦੱਸ ਦੇਈਏ ਕਿ ਸ਼ੋਅ ਨਾਲ ਜੁੜਨ ਦੀ ਖਬਰ ਦੀ ਪੁਸ਼ਟੀ ਖੁਦ ਸ਼ਫਕ ਨੇ ਨਹੀਂ ਦਿੱਤੀ। ਉਸ ਨੇ ਕਿਹਾ, ''ਹਾਂ, ਮੈਂ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਪਰ ਅਜੇ ਮੈਂ ਆਪਣੇ ਨਵੇਂ ਕਿਰਦਾਰ ਬਾਰੇ ਜ਼ਿਆਦਾ ਕੁਝ ਨਹੀਂ ਆਖ ਸਕਦੀ।
PunjabKesari
ਮੈਂ ਸਿਰਫ ਇੰਨਾਂ ਹੀ ਕਹਾਂਗੀ ਕਿ ਮੈਂ ਇਸ ਸ਼ੋਅ 'ਚ ਇਕ ਡਾਕਟਰ ਦਾ ਕਿਰਦਾਰ ਨਿਭਾ ਰਹੀ ਹਾਂ, ਜੋ ਕਿ ਸੀਰੀਅਲ 'ਚ ਨਵਾਂ ਮੋੜ ਲੈ ਕੇ ਆਵੇਗਾ। ਫਿਲਹਾਲ ਤਾਂ ਇਹ ਇਕ ਕੈਮਿਓ ਹੈ ਪਰ ਜਿਵੇਂ-ਜਿਵੇਂ ਕਹਾਣੀ ਅੱਗੇ ਵਧੇਗੀ ਸਭ ਦਾ ਖੁਲਾਸਾ ਆਪਣੇ ਆਪ ਹੀ ਹੋ ਜਾਵੇਗਾ।''
PunjabKesari
ਹਾਲ ਹੀ 'ਚ ਸ਼ਫਕ ਆਪਣੀ ਭੈਣ ਦੀ ਵਜ੍ਹਾ ਨਾਲ ਸੁਰਖੀਆਂ 'ਚ ਆਈ ਸੀ ਜਦੋਂ ਉਸ ਦੀ ਭੈਣ ਫਲਕ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਦੋਵਾਂ ਭੈਣਾਂ 'ਚ ਪਿਛਲੇ ਦੋ ਸਾਲਾਂ ਤੋਂ ਕੋਈ ਗੱਲਬਾਤ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪੈਸਿਆਂ ਨੂੰ ਲੈ ਕੇ ਆਪਣੀ ਮਾਂ ਨਾਲ ਅਣਬਨ ਦੀ ਵਜ੍ਹਾ ਨਾਲ ਉਹ ਕਾਫੀ ਸੁਰਖੀਆਂ 'ਚ ਰਹਿ ਚੁੱਕੀ ਸੀ।
PunjabKesari

PunjabKesari

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More