ਮੈਂ ਰਿਸ਼ਤਿਆਂ ਨੂੰ ਲੈ ਕੇ ਇੰਨਾ ਚੰਗਾ ਨਹੀਂ ਹਾਂ : ਸ਼ਾਹਰੁਖ ਖਾਨ

Monday, July 17, 2017 7:44 PM
ਮੈਂ ਰਿਸ਼ਤਿਆਂ ਨੂੰ ਲੈ ਕੇ ਇੰਨਾ ਚੰਗਾ ਨਹੀਂ ਹਾਂ : ਸ਼ਾਹਰੁਖ ਖਾਨ

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਜਦੋਂ ਨਿੱਜੀ ਜ਼ਿੰਦਗੀ 'ਚ ਪ੍ਰੇਮ ਸੰਬੰਧਾਂ ਅਤੇ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਉਹ ਇੰਨੇ ਚੰਗੇ ਨਹੀਂ ਹਨ ਜੋ ਕਿ ਵੱਡੇ ਪਰਦੇ 'ਤੇ ਨਿਭਾਏ ਗਏ ਕਿਰਦਾਰਾਂ 'ਚ ਨਜ਼ਰ ਆਉਂਦੇ ਹਨ। ਸ਼ਾਹਰੁਖ ਨੇ ਕਿਹਾ ਕਿ ਮੈਂ ਰਿਸ਼ਤਿਆਂ ਨਾਲ ਚੰਗਾ ਨਹੀਂ ਹਾਂ ਅਤੇ ਕਈ ਵਾਰ ਅਜਿਹੀ ਸਥਿਤੀ ਹੋ ਜਾਂਦੀ ਹੈ ਕਿ ਮੈਂ ਕਾਫੀ ਹਾਸੋਹੀਣਾ ਲੱਗਣ ਲੱਗਦਾ ਹਾਂ। ਉਨ੍ਹਾਂ ਕਿਹਾ, ''ਜੇਕਰ ਮੈਨੂੰ ਕੋਈ ਪੁੱਛਦਾ ਹੈ ਕਿ ਕੋਈ ਇਹ ਕਰੇਗਾ ਤਾਂ ਤੁਸੀਂ ਉਸਨੂੰ ਕਰੋਗੇ ਤਾਂ ਮੇਰਾ ਜਵਾਬ ਤੁਹਾਨੂੰ ਹੈਰਾਨ ਕਰ ਸਕਦਾ ਹੈ। ਉਹ ਕਹਿੰਦੇ ਹਨ ਕਿ ਤੁਸੀਂ ਅਜਿਹਾ ਵੀ ਕਹਿ ਸਕਦੇ ਹੋ? ਅਤੇ ਮੈਂ ਕਹਿੰਦਾ ਹਾਂ। ਮੈਨੂੰ ਨਹੀਂ ਪਤਾ ਕਿ ਕੋਈ ਇਸ ਬਾਰੇ 'ਚ ਕੀ ਸੋਚਦਾ ਹੈ। ਮੈਂ ਰਿਸ਼ਤਿਆਂ ਨਾਲ ਜ਼ਿਆਦਾ ਚੰਗਾ ਨਹੀਂ ਹਾਂ, ਮੈਂ ਕਾਫੀ ਖਰਾਬ ਹਾਂ''।
ਸ਼ਾਹਰੁਖ ਨੇ ਕਿਹਾ ਕਿ ਉਹ ਫਿਲਮ 'ਚ ਨਿਭਾਏ ਗਏ ਆਪਣੇ ਕਿਰਦਾਰਾਂ ਨਾਲੋਂ ਵੱਖ ਆਪਣੇ ਆਪ 'ਚ ਰਹਿਣ ਵਿਅਕਤੀ ਹਨ। ਇਸ ਤੋਂ ਇਲਾਵਾ ਸ਼ਾਹਰੁਖ ਆਪਣੀ ਆਉਣ ਵਾਲੀ ਫਿਲਮ 'ਜਬ ਹੈਰੀ ਮੈੱਟ ਸੇਜਲ' 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਸਿਨੇਮਾਘਰਾਂ 'ਚ 4 ਅਗਸਤ ਨੂੰ ਰਿਲੀਜ਼ ਹੋਵੇਗੀ।