ਸ਼ਾਹਰੁਖ ਦੇ ਬੇਟੇ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ
1/23/2019 11:17:06 AM
ਮੁੰਬਈ(ਬਿਊਰੋ)— ਸ਼ਾਹਰੁਖ ਖਾਨ ਦੇ ਪਰਿਵਾਰ ਦਾ ਹਰ ਇਕ ਮੈਂਬਰ ਹਮੇਸ਼ਾ ਹੀ ਲਾਈਮ ਲਾਈਟ 'ਚ ਰਹਿੰਦਾ ਹੈ ਅਤੇ ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਦੋ ਲੋਕ ਹਨ ਪਹਿਲਾ ਬੇਟਾ ਆਰਿਅਨ ਖਾਨ ਅਤੇ ਦੂਜੀ ਧੀ ਸੁਹਾਨਾ ਖਾਨ। ਆਰਿਅਨ ਖਾਨ ਨੂੰ ਲੈ ਕੇ ਕਈ ਵਾਰ ਇਹ ਖਬਰਾਂ ਸਾਹਮਣੇ ਆਈਆਂ ਸਨ ਕਿ ਉਹ ਜਲਦ ਹੀ ਕਰਨ ਜੌਹਰ ਦੇ ਪ੍ਰੋਡਕਸ਼ਨ 'ਚ ਬਨਣ ਵਾਲੀ ਫਿਲਮ ਨਾਲ ਬਾਲੀਵੁੱਡ ਡੈਬਿਊ ਕਰ ਸਕਦੇ ਹਨ ਪਰ ਫਿਲਹਾਲ ਤਾਂ ਆਰਿਅਨ ਖਾਨ ਨਾਲ ਜੁੜੀ ਇਕ ਬੁਰੀ ਖਬਰ ਆ ਰਹੀ ਹੈ।
ਸ਼ਾਹਰੁਖ ਖਾਨ ਦਾ ਬੇਟਾ ਆਰਿਅਨ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਫੇਮਸ ਹਨ ਪਰ ਖਬਰ ਇਹ ਆ ਰਹੀ ਹੈ ਕਿ ਉਨ੍ਹਾਂ ਦਾ ਫੇਸਬੁੱਕ ਅਕਾਉਂਟ ਕਿਸੇ ਨੇ ਹੈਕ ਕਰ ਲਿਆ ਹੈ। ਇਸ ਦੀ ਜਾਣਕਾਰੀ ਵੀ ਖੁਦ ਆਰਿਅਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। ਆਰਿਅਨ ਨੇ ਇੰਸਟਾ ਸਟੋਰੀ 'ਤੇ ਲਿਖਿਆ ਕਿ ਉਸ ਦਾ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਹੈ ਅਤੇ ਇਸ 'ਤੇ ਕੁਝ ਵੀ ਨਜ਼ਰ ਆਏ ਤਾਂ ਪਲੀਜ਼ ਉਸ ਨੂੰ ਇਗਨੋਰ ਕਰੋ। ਆਰਿਅਨ ਨੇ ਲਿਖਿਆ,''ਫੇਸਬੁੱਕ ਹੈਕ ਹੋ ਚੁੱਕਿਆ ਹੈ, ਪਲੀਜ਼ ਇਸ 'ਤੇ ਕੁਝ ਵੀ ਨਜ਼ਰਅੰਦਾਜ਼ ਕਰੋ।''
ਦੱਸ ਦੇਈਏ ਕਿ ਆਰਿਅਨ ਖਾਨ ਫਿਲਮਾਂ 'ਚ ਕੰਮ ਕਰਨਾ ਚਾਹੁੰਦੇ ਹਨ ਅਤੇ ਇਹ ਗੱਲ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ। ਕਰਨ ਜੌਹਰ ਵੀ ਇਹ ਐਲਾਨ ਕਰ ਚੁੱਕੇ ਹਨ ਕਿ ਆਰਿਅਨ ਖਾਨ ਦੇ ਡੈਬਿਊ 'ਚ ਉਹ ਵੱਡਾ ਹਿੱਸਾ ਨਿਭਾਉਣਗੇ, ਹਾਲਾਂਕਿ ਸ਼ਾਹਰੁਖ ਨੇ ਕੁਝ ਦਿਨਾਂ ਪਹਿਲਾਂ ਇਹ ਕਿਹਾ ਸੀ ਕਿ ਆਰਿਅਨ ਖਾਨ ਇਕ ਐਕਟਰ ਦੇ ਤੌਰ 'ਤੇ ਨਹੀਂ ਸਗੋਂ ਇਕ ਡਾਇਰੈਕਟਰ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ