ਸ਼ਾਹਰੁਖ ਦੇ ਨਾਂ ''ਤੇ ਬਦਲੇਗੀ ਭਾਰਤੀ ਮਹਿਲਾਵਾਂ ਦੀ ਜ਼ਿੰਦਗੀ, ਜਾਣੋ ਕਿਵੇਂ

8/12/2019 10:34:31 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਦੇ ਨਾਂ 'ਤੇ ਹੁਣ ਭਾਰਤ ਦੀ ਮਹਿਲਾ ਦੀ ਕਿਸਮਤ ਬਦਲੇਗੀ। ਦਰਅਸਲ, ਆਸਟ੍ਰੇਲੀਆ ਦੀ ਲਾ ਟਰੋਬ ਯੂਨੀਵਰਸੀਟੀ ਨੇ 'ਸ਼ਾਹਰੁਖ ਖਾਨ ਲਾ ਟਰੋਬ ਯੂਨੀਵਰਸੀਟੀ ਪੀ. ਐੱਚ. ਡੀ. ਸਕਾਲਰਸ਼ਿਪ' ਦਾ ਐਲਾਨ ਕੀਤਾ ਹੈ, ਜਿਸ ਦੇ ਜ਼ਰੀਏ ਭਾਰਤ ਦੀ ਕਾਬਿਲ ਮਹਿਲਾ ਰਿਸਰਚਰ ਨੂੰ ਆਪਣੀ ਜ਼ਿੰਦਗੀ ਬਦਲਣ ਦਾ ਮੌਕਾ ਮਿਲੇਗਾ। ਸਮਾਜ 'ਚ ਮਹਿਲਾਵਾਂ ਨੂੰ ਮਜ਼ਬੂਤ ਜਗ੍ਹਾ ਦਿਵਾਉਣ ਲਈ ਇਸ ਵਜ਼ੀਫੇ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਉਮੀਦਵਾਰ ਨੂੰ 4 ਸਾਲ ਰਿਸਰਚ ਵਜ਼ੀਫੇ ਦੇ ਤੌਰ 'ਤੇ 2,00,000 ਡਾਲਰ ਦੀ ਮਦਦ ਕੀਤੀ ਜਾਵੇਗੀ। ਖੋਜ ਨੂੰ ਆਸਟ੍ਰੇਲੀਆ ਦੇ ਮੈਲਬੌਰਨ ਸਥਿਤ ਲਾ ਟਰੋਬ ਯੂਨੀਵਰਸੀਟੀ ਦੀ ਸੁਵਿਧਾਵਾਂ ਨਾਲ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਲਾ ਟਰੋਬ ਯੂਨੀਵਰਸੀਟੀ 'ਚ ਭਾਰਤੀ ਫਿਲਮ ਸਮਾਗਮ 2019 ਦੇ ਮੁੱਖ ਮਹਿਮਾਨ ਵਜੋਂ ਸ਼ਾਹਰੁਖ ਖਾਨ ਨੇ ਇਸ ਦਾ ਐਲਾਨ ਕੀਤਾ।


ਇਸ ਖਾਸ ਮੌਕੇ ਸ਼ਾਹਰੁਖ ਨੇ ਕਿਹਾ ਕਿ ''ਮੈਨੂੰ ਲਾ ਟਰੋਬ ਵੱਲੋਂ ਸਨਮਾਨਿਤ ਹੋਣ 'ਤੇ ਖੁਸ਼ੀ ਹੈ, ਜਿਸ ਦਾ ਭਾਰਤੀ ਸੰਸਕ੍ਰਿਤੀ ਨਾਲ ਲੰਬੇ ਸਮੇਂ ਤੋਂ ਸਬੰਧ ਹੈ ਅਤੇ ਮਹਿਲਾਵਾਂ ਦੀ ਸਮਾਨਤਾ ਦੀ ਵਕਾਲਤ ਕਰਨ 'ਚ ਪ੍ਰਭਾਵਸ਼ਾਲੀ ਟਰੈਕ ਰਿਕਾਰਡ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News