ਸ਼ਾਹਰੁਖ ਖ਼ਾਨ ਨੂੰ ''ਬਾਦਸ਼ਾਹ'' ਬਣਾ ਕੇ ਇਹ ਸਟਾਰ ਹੋਇਆ ਖੁਦ ਗੁੰਮਨਾਮ, ਜਾਣੋ ਪੂਰਾ ਮਾਮਲਾ!

4/13/2017 5:38:16 PM

ਮੁੰਬਈ— ਜਿਵੇਂ ਕਿ ਸ਼ਾਹਰੁਖ ਖ਼ਾਨ ਅੱਜ ਬਾਲੀਵੁੱਡ ਦੇ ''ਬਾਦਸ਼ਾਹ'' ਹਨ, ਦੇਸ਼ ''ਚ ਹੀ ਨਹੀਂ ਬਲਕਿ ਵਿਦੇਸ਼ ''ਚ ਵੀ ਉਹ ਖੂਬ ਪ੍ਰਸਿੱਧ ਹਨ। ਅੱਜ ਸ਼ਾਹਰੁਖ ਖ਼ਾਨ ਸਫਲਤਾਂ ਦੀ ਜਿਸ ਮੰਜਿਲ ''ਤੇ ਪਹੁੰਚੇ ਹਨ, ਉੱਥੇ ਪਹੁੰਚਣਾ ਅਤੇ ਉਸ ਨੂੰ ਕਾਇਮ ਰੱਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਬਹੁਤ ਹੀ ਘੱਟ ਲੋਕਾਂ ਨੂੰ ਅਜਿਹਾ ਸਟਾਰਡਮ ਪ੍ਰਾਪਤ ਹੁੰਦਾ ਹੈ।
ਸ਼ਾਹਰੁਖ ਬਾਲੀਵੁੱਡ ਦੇ ਉਨ੍ਹਾਂ ਕੁਝ ਸਿਤਾਰਿਆਂ ਚੋਂ ਇਕ ਹਨ, ਜਿਨ੍ਹਾਂ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ''ਚ ਕਾਫੀ ਮਿਹਨਤ ਕਰਨੀ ਪਈ, ਪਰ ਇਸ ਮਾਮਲੇ ''ਚ ਉਹ ਖੁਸ਼ਨਸੀਬ ਰਹੇ ਹਨ ਕਿ ਕਈ ਲੋਕਾਂ ਨੇ ਕੈਰੀਅਰ ਬਣਾਉਣ ''ਚ ਉਨ੍ਹਾਂ ਦਾ ਮਦਦ ਕੀਤੀ ਹੈ।
ਫਿਲਮਾਂ ''ਚ ਸ਼ਾਹਰੁਖ ਨੂੰ ਲਿਆਉਣ ਦਾ ਕਰੇਡਿਟ ਬਾਲੀਵੁੱਡ ਦੀ ਡ੍ਰੀਮਗਰਲ ਹੇਮਾ ਮਾਲਿਨੀ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਫਿਲਮ ''ਦਿਲ ਆਸ਼ੀਨਾ ਹੈ'' ਨਾਲ ਸ਼ਾਹਰੁਖ ਨੂੰ ਲਾਂਚ ਕੀਤਾ। ਇਸ ਤੋਂ ਇਲਾਵਾ ਸ਼ਾਹੁਰਖ ਨੂੰ ਸੁਪਰਸਟਾਰ ਬਣਾਉਣ ''ਚ ਕਿਸੇ ਹੋਰ ਦਾ ਵੀ ਸਟਾਰ ਦਾ ਹੱਥ ਹੈ।
ਸ਼ਾਹਰੁਖ ਨੂੰ ਸੁਪਰਸਟਾਰ ਬਣਾਉਣ ਦਾ ਸਿਹਰਾ ਜਿਸ ਵਿਅਕਤੀ ਨੂੰ ਜਾਂਦਾ ਹੈ, ਉਹ ਵੀ ਖੁਦ ਇਕ ਅਦਾਕਾਰ ਹਨ, ਪਰ ਅੱਜ ਕੱਲ੍ਹ ਉਹ ਗੁੰਮਨਾਮੀ ਦੀ ਜ਼ਿੰਦਗੀ ਬਤੀਤ ਕਰਨ ''ਚ ਮਜ਼ਬੂਰ ਹਨ। ਇਹ ਅਦਾਕਾਰ ਹਨ.. ''ਅਰਮਾਨ ਕੋਹਲੀ''।
ਬੇਸ਼ੱਕ ਹੇਮਾ ਮਾਲਿਨੀ ਨੇ ਸ਼ਾਹਰੁਖ ਨੂੰ ਉਨ੍ਹਾਂ ਨੂੰ ਪਹਿਲੀ ਫਿਲਮ ਦਿੱਤੀ ਸੀ, ਪਰ ਉਨ੍ਹਾਂ ਤੋਂ ਪਹਿਲਾ ਸ਼ਾਹੁਰਖ ਦੀ ਦੂਜੀ ਫਿਲਮ ''ਦੀਵਾਨਾ'' ਰਿਲੀਜ਼ ਹੋਈ। ਇਹ ਫਿਲਮ ਜ਼ਬਰਦਸਤ ਹਿੱਟ ਰਹੀ ਅਤੇ ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਨੂੰ ''ਬਾਜੀਗਰ'' ਅਤੇ ''ਡਰ'' ਵਰਗੀਆਂ ਫਿਲਮਾਂ ਮਿਲੀਆ। ਇਨ੍ਹਾਂ ਫਿਲਮਾਂ ਨੇ ਸ਼ਾਹਰੁਖ ਨੂੰ ਟੌਪ-ਸਟਾਰ ''ਚ ਸ਼ਾਮਲ ਕਰ ਦਿੱਤਾ ਅਤੇ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ।
ਇਕ ਤਰ੍ਹਾਂ ਫਿਲਮ ''ਦੀਵਾਨਾ'' ਸ਼ਾਹਰੁਖ ਦੇ ਕੈਰੀਅਰ ''ਚ ਟਰਨਿੰਗ ਪੁਆਇੰਟ'' ਸਾਬਿਤ ਹੋਈ ਸੀ, ਪਰ ਤੁਹਾਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਪਹਿਲਾ ਇਸ ਫਿਲਮ ਦੇ ਹੀਰੋ ਸ਼ਾਹਰੁਖ ਨਹੀਂ ਬਲਕਿ ਅਰਮਾਨ ਕੋਹਲੀ ਸਨ। ''ਦੀਵਾਨਾ'' ''ਚ ਅਰਮਾਨ ਕੋਹਲੀ ਅਤੇ ਦਿਵਿਆ ਭਾਰਤੀ ਦੀ ਜੋੜੀ ਸੀ। ਅਰਮਾਨ ਇਸ ਫਿਲਮ ਲਈ ਪੋਸਟਰ ਅਤੇ ਫੋਟੋਸ਼ੂਟ ਕਰਾ ਚੁੱਕੇ ਸਨ। ਇੱਥੋ ਤੱਕ ਕਿ ਫਿਲਮ ਦਾ ਪਹਿਲਾ ਸ਼ਡਿਊਲ ਵੀ ਉਨ੍ਹਾਂ ਨੇ ਸ਼ੂਟ ਕਰ ਲਿਆ ਸੀ, ਪਰ ਕਿਸੇ ਵਜ੍ਹਾ ਨਾਲ ਅਰਮਾਨ ਨੂੰ ਇਹ ਫਿਲਮ ਵਿਚਕਾਰ ਹੀ ਛੱਡਣੀ ਪਈ।
ਅਰਮਾਨ ਦੇ ਇਸ ਤਰ੍ਹਾਂ ਫਿਲਮ ਨੂੰ ਵਿਚਕਾਰ ਛੱਡਣ ਨਾਲ ਨਿਰਦੇਸ਼ਕ ਰਾਜ ਕੰਵਰ ਦੇ ਹੋਸ਼ ਉੜ ਗਏ, ਉਨ੍ਹਾਂ ਨੂੰ ਕੁਝ ਸਮਝ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾ ਦੇਰ ਕੀਤੀ ਸ਼ਾਹਰੁਖ ਨੂੰ ਸਾਈਨ ਕਰ ਲਿਆ। ਬਸ, ਇਸ ਤੋਂ ਬਾਅਦ ਜੋ ਹੋਇਆ ਉਹ ਇਕ ਇਤਿਹਾਸ ਬਣ ਗਿਆ। ਫਿਲਮ ਜ਼ਬਰਦਸਤ ਹਿੱਟ ਰਹੀ ਅਤੇ ਸ਼ਾਹਰੁਖ ਸੁਪਰਸਟਾਰ ਬਣ ਗਏ। ਉਨ੍ਹਾਂ ਦੀ ਅਤੇ ਦਿਵਿਆ ਭਾਰਤੀ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਜਾਣ ਲੱਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News