''ਜਬ ਹੈਰੀ...'' ਦਾ ਮਿਨੀ ਟਰੇਲਰ 2 ਰਿਲੀਜ਼, ਨਜ਼ਰ ਆਏ ਸ਼ਾਹਰੁਖ-ਅਨੁਸ਼ਕਾ ਦੇ ਇੰਟੀਮੇਟ ਸੀਨਜ਼

Monday, June 19, 2017 2:21 PM
''ਜਬ ਹੈਰੀ...'' ਦਾ ਮਿਨੀ ਟਰੇਲਰ 2 ਰਿਲੀਜ਼, ਨਜ਼ਰ ਆਏ ਸ਼ਾਹਰੁਖ-ਅਨੁਸ਼ਕਾ ਦੇ ਇੰਟੀਮੇਟ ਸੀਨਜ਼

ਮੁੰਬਈ— ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਬ ਹੈਰੀ ਮੇਟ ਸੇਜਲ' ਦਾ ਦੂਜਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ । ਅਨੁਸ਼ਕਾ ਦਾ ਗੁਜਰਾਤੀ ਐਕਸੇਂਟ ਕਾਫੀ ਕਮਾਲ ਲੱਗ ਰਿਹਾ ਹੈ। ਟਰੇਲਰ 'ਚ ਅਨੁਸ਼ਕਾ ਅਤੇ ਸ਼ਾਹਰੁਖ ਦੇ ਇੰਟੀਮੇਟ ਸੀਨਜ਼ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਫਿਲਮ ਮੇਕਰਸ ਨੇ ਚੈਪਿਅਨ ਟ੍ਰਾਫੀ ਫਾਇਨਲ ਦੇ ਦੌਰਾਨ ਫਿਲਮ ਦਾ ਪਹਿਲਾ ਮਿਨੀ ਟਰੇਲਰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ । ਫਿਲਮ ਦੇ ਪਹਿਲੇ ਮਿਨੀ ਟਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।


ਫਿਲਮ 'ਚ ਸ਼ਾਹਰੁਖ ਇਕ ਪੰਜਾਬੀ ਗਾਇਡ ਬਣੇ ਹੋਏ ਹਨ ਜਿਸ ਦਾ ਨਾਂ ਹਰਿੰਦਰ ਸਿੰਘ ਨੇਹਰਾ ਹੈ। ਫਿਲਮ 'ਚ ਸ਼ਾਹਰੁਖ ਨੂੰ ਸਭ ਹੈਰੀ ਕਹਿ ਕੇ ਬੁਲਾਉਂਦੇ ਹਨ। ਫਿਲਮ 'ਚ ਅਨੁਸ਼ਕਾ ਬਬਲੀ ਗੁਜਰਾਤੀ ਲੜਕੀ ਸੇਜਲ ਦੇ ਕਿਰਦਾਰ 'ਚ ਹੈ। ਜਦੋਂ ਸੇਜਲ ਯੁਰਪ 'ਚ ਟ੍ਰਿਪ 'ਤੇ ਰਹਿੰਦੀ ਹੈ ਤਾਂ ਉਨ੍ਹਾਂ ਦੀ ਮੁਲਾਕਾਤ ਹਰਿੰਦਰ ਨਾਲ ਹੁੰਦੀ ਹੈ। ਫਿਰ ਇਹ ਦੋਵੇਂ ਕਿਵੇਂ ਪਿਆਰ 'ਚ ਪੈਂਦੇ ਹਨ। ਇਹ ਦੋਵਾਂ ਦੀ ਕਹਾਣੀ ਹੈ। ਇਸ ਤੋਂ ਪਹਿਲਾਂ ਅਨੁਸ਼ਕਾ ਅਤੇ ਸ਼ਾਹਰੁਖ ਫਿਲਮ 'ਰਬ ਨੇ ਬਣਾ ਦੀ ਜੋੜੀ' ਅਤੇ 'ਜਬ ਤਕ ਹੈ ਜਾਨ' ਵਰਗੀਆਂ ਹਿੱਟ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਇਹ ਫਿਲਮ 4 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।