ਸ਼ਾਹਰੁਖ ਨੇ ਈਦ 'ਤੇ ਮੀਡੀਆ ਸਾਹਮਣੇ ਆਪਣੇ ਬੱਚਿਆਂ ਨੂੰ ਲੈ ਕੇ ਕੀਤੀ ਇਹ ਗੁਜ਼ਾਰਿਸ਼

6/27/2017 3:48:45 PM

ਮੁੰਬਈ— ਈਦ ਦੇ ਮੌਕੇ 'ਤੇ ਸ਼ਾਹਰੁਖ ਖਾਨ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਫਿਲਮਾਂ ਤੋਂ ਲੈ ਕੇ ਈਦੀ ਤੱਕ ਦੇ ਬਾਰੇ 'ਚ ਆਪਣੇ ਅਨੁਭਵ ਸ਼ੇਅਰ ਕੀਤੇ। ਈਦ 'ਤੇ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਰਸਮ ਫਾਲੋਅ ਕਰਦੇ ਹੋਏ ਆਪਣੇ ਘਰ ਮੰਨਤ ਦੇ ਬਾਰ ਆਏ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਸ਼ਾਹਰੁਖ ਆਪਣੇ ਬੇਟੇ ਅਬਰਾਮ ਨਾਲ ਛੱਤ 'ਤੇ ਆਏ ਅਤੇ ਹੱਥ ਹਿਲਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਈਦ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਸ਼ਾਹਰੁਖ ਅਤੇ ਅਬਰਾਮ ਦੋਵੇਂ ਚਿੱਟੇ ਪਠਾਨੀ ਸੂਟ 'ਚ ਨਜ਼ਰ ਆਏ। ਇਸ ਮੌਕੇ ਸ਼ਾਹਰੁਖ ਤੋਂ ਪੁੱਛਿਆ ਗਿਆ ਕੀ ਅਬਰਾਮ ਨੂੰ ਆਪਣੇ ਡੈਡੀ ਤੋਂ ਕੀ ਈਦੀ ਮਿਲ ਮਿਲੀ। ਇਸ 'ਤੇ ਸ਼ਾਹਰੁਖ ਨੇ ਕਿਹਾ, ''ਹਰ ਦਿਨ ਉਨ੍ਹਾਂ ਲਈ ਈਦ ਹੈ। ਉਂਝ ਅੱਜ ਮੈਂ ਸੋਚਿਆ ਹੈ ਕਿ ਅੱਜ ਮੈਂ ਆਪਣੇ ਬੱਚਿਆਂ ਲਈ ਖਾਣਾ ਬਣਾਉਗਾਂ।''
ਇਸ ਮੌਕੇ ਉਨ੍ਹਾਂ ਦੱਸਿਆ, ''ਮੇਰੇ ਘਰ 'ਚ ਘੱਟੋਂ-ਘੱਟ ਗ੍ਰੈਜੂਏਸ਼ਨ ਕੁਆਲੀਫਿਕੇਸ਼ਨ ਹੈ। ਬੱਚਿਆਂ ਨੂੰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੀ ਫਿਲਮਾਂ 'ਚ ਆਉਣ ਦੀ ਇਜਾਜ਼ਤ ਹੈ। ਸੁਹਾਨਾ ਅਜੇ 11ਵੀਂ ਕਲਾਸ 'ਚ ਹੈ ਅਤੇ ਆਰੀਅਨ ਨੂੰ ਅਜੇ ਚਾਰ ਸਾਲ ਹੋਰ ਲਗਣਗੇ। ਸੁਹਾਨਾ ਨੂੰ ਐਕਟਿੰਗ 'ਚ ਦਿਲਚਸਪੀ ਹੈ। ਮੈਂ ਉਸ ਨੂੰ ਜ਼ਰੂਰ ਸੁਪੋਰਟ ਕਰਾਂਗਾ।'' ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਈਦ ਦੀ ਫੇਵਰੇਟ ਡਿਸ਼ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਖਾਣ-ਪੀਣ ਦਾ ਸ਼ੌਕੀਣ ਹਾਂ। ਘਰ 'ਚ ਜੋ ਬਣੇਗਾ ਮੈਂ ਖਾ ਲਵਾਂਗਾ। ਅੱਜ ਦੋਸਤਾਂ ਦੇ ਘਰੋਂ ਵੀ ਕੁਝ ਨਾ ਕੁਝ ਆਵੇਗਾ। ਸਲਮਾਨ ਦੇ ਘਰੋਂ ਬਿਰਯਾਨੀ ਆਵੇਗੀ। ਮੈਂ ਉਹ ਖਾਵਾਂਗਾ।
ਸ਼ਾਹਰੁਖ ਨੇ ਅੱਗੇ ਕਿਹਾ, ''ਈਦ ਹੋਵੇਂ ਜਾਂ ਦੀਵਾਲੀ— ਜਦੋਂ ਅਸੀਂ ਇੱਕਠੇ ਹੁੰਦੇ ਹਾਂ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੇਰੇ ਬੱਚੇ ਤਿਉਹਾਰ ਵਾਲੇ ਕੱਪੜੇ ਪਹਿਨਦੇ ਹਨ। ਸ਼ਾਹਰੁਖ ਲਈ ਇਹ ਈਦ ਇਸ ਲਈ ਵੀ ਖਾਸ ਹੈ, ਕਿਉਂਕਿ ਉਨ੍ਹਾਂ ਦੇ ਇਸ ਇੰਡਸਟਰੀ 'ਚ 25 ਸਾਲ ਪੂਰੇ ਹੋ ਗਏ ਹਨ। ਇਸ ਬਾਰੇ ਉਨ੍ਹਾਂ ਕਿਹਾ, ''ਮੈਨੂੰ ਪਰਸੋ ਹੀ ਪਤਾ ਲੱਗਾ ਕਿ ਮੇਰੇ ਇਸ ਇੰਡਸਟਰੀ 'ਚ 25 ਸਾਲ ਪੂਰੇ ਹੋ ਗਏ ਹਨ। ਮੈਨੂੰ ਲੱਗਦਾ ਹੈ ਕਿ ਮੇਰੀ ਅੱਧੀ ਜ਼ਿੰਦਗੀ ਐਕਟਿੰਗ 'ਚ ਹੀ ਬੀਤ ਗਈ। ਇਸ ਮੌਕੇ ਉਨ੍ਹਾਂ ਨੇ ਸਲਮਾਨ ਦੀ ਫਿਲਮ 'ਟਿਊਬਲਾਈਟ' ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਫਿਲਮ ਡੇਢ ਵਾਰ ਦੇਖੀ ਹੈ। ਇਕ ਵਾਰ ਪੂਰੀ ਦੇਖੀ ਅਤੇ ਦੂਜੀ ਵਾਰ ਫਰਸਟ ਹਾਫ ਦੇਖੀ। ਮੈਨੂੰ ਫਿਲਮ ਬਹੁਤ ਪਸੰਦ ਆਈ ਹੈ ਅਤੇ ਫਿਲਮ 'ਚ ਮੈਨੂੰ ਮੇਰਾ ਰੋਲ ਵੀ ਪਸੰਦ ਆਇਆ ਹੈ।''
ਬੇਟੀ ਸੁਹਾਨਾ ਖਾਨ ਦੇ ਪਬਲਿਕ 'ਚ ਆਉਣ ਦੇ ਸਵਾਲ 'ਤੇ ਸ਼ਾਹਰੁਖ ਨੇ ਕਿਹਾ ਕਿ ਜੇਕਰ ਉਹ ਪਬਲਿਕ 'ਚ ਦਿਖਦੇ ਹਨ, ਇਸ ਦਾ ਇਹ ਮਤਲਬ ਨਹੀਂ ਕਿ ਉਹ ਐਕਟਰ ਬਣਨਾ ਚਾਹੁੰਦੇ ਹਨ। ਮੀਡੀਆ ਦੇਖ ਕੇ ਉਹ ਪਰੇਸ਼ਾਨ ਹੋ ਜਾਂਦੇ ਹਨ। ਮੈਂ ਫਿਲਮ ਸਟਾਰ ਹਾਂ ਇਸ ਲਈ ਮੈਂ ਮੀਡੀਆ ਨੂੰ ਹੈਂਡਲ ਕਰ ਲਵਾਂਗਾ ਪਰ ਉਹ ਅਜੇ ਨਹੀਂ ਕਰ ਪਾਉਂਦੇ। 
ਜ਼ਿਕਰਯੋਗ ਹੈ ਕਿ ਦੂਜੇ ਪਾਸੇ ਸਲਮਾਨ ਖਾਨ ਨੇ ਵੀ ਗਲੈਕਸੀ ਅਪਾਰਟਮੈਂਟ ਦੇ ਸਾਹਮਣੇ ਮੌਜੂਦ ਪ੍ਰਸ਼ੰਸਕਾਂ ਨੂੰ ਹੱਥ ਹਿਲਾ ਕੇ ਵਿਸ਼ ਕੀਤਾ। ਉਹ ਇਸ ਮੌਕੇ ਕੈਜ਼ੁਅਲ ਲੁੱਕ 'ਚ ਹੀ ਨਜ਼ਰ ਆਏ। ਸ਼ਾਹਰੁਖ ਵਾਂਗ ਸਲਮਾਨ ਦਾ ਪੂਰਾ ਪਰਿਵਾਰ ਵੀ ਈਦ ਵਾਲੇ ਦਿਨ ਇੱਕਠੇ ਰਹਿਣਾ ਪਸੰਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News