ਕਲਕੀ ਕੋਚਲਿਨ ਨੇ ਸ਼ਾਹਰੁਖ ਨੂੰ ਦੱਸਿਆ ਬਚਪਨ ਦਾ ਕ੍ਰੱਸ਼

Friday, October 13, 2017 6:50 PM
ਕਲਕੀ ਕੋਚਲਿਨ ਨੇ ਸ਼ਾਹਰੁਖ ਨੂੰ ਦੱਸਿਆ ਬਚਪਨ ਦਾ ਕ੍ਰੱਸ਼

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਲਕੀ ਕੋਚਲਿਨ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਸਭ ਖਾਨਜ਼ ਨਾਲ ਕੰਮ ਕਰਨਾ ਚਾਹੁੰਦੀ ਹੈ ਪਰ ਸ਼ਾਹਰੁਖ ਲਈ ਉਸਦੇ ਦਿਲ 'ਚ ਖਾਸ ਜਗ੍ਹਾ ਹੈ। ਬਾਲੀਵੁੱਡ ਦੇ ਤਿੰਨੋਂ ਖਾਨਜ਼ 'ਚੋਂ ਕਿਸ ਨਾਲ ਕੰਮ ਕਰਨਾ ਚਾਹੁੰਦੀ ਹੈ, ਇਹ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਮੈਂ ਤਿੰਨੋਂ ਖਾਨਜ਼ ਨਾਲ ਕੰਮ ਕਰਨਾ ਚਾਹੁੰਦੀ ਹਾਂ ਪਰ ਜੇਕਰ ਤੁਸੀਂ ਮੇਰੇ ਪਸੰਦੀਦਾ ਖਾਨ ਬਾਰੇ ਪੁੱਛੋਗੇ ਤਾਂ ਉਹ ਸ਼ਾਹਰੁਖ ਹਨ''।
ਕਲਕੀ ਨੇ ਅੱਗੇ ਦੱਸਿਆ ਕਿ ਸ਼ਾਹਰੁਖ ਬਚਪਨ ਤੋਂ ਮੇਰਾ ਕ੍ਰੱਸ਼ ਹਨ। ਮੈਂ ਅਸਲ ਜ਼ਿੰਦਗੀ 'ਚ ਕਈ ਵਾਰ ਉਨ੍ਹਾਂ ਨੂੰ ਮਿਲ ਚੁੱਕੀ ਹਾਂ, ਉਹ ਕਾਫੀ ਆਕਰਸ਼ਿਤ ਹਨ। ਨਵੇਂ ਕਲਾਕਾਰਾਂ 'ਚ ਉਹ ਰਣਬੀਰ ਕਪੂਰ ਨੂੰ ਬਿਹਤਰੀਨ ਮੰਨਦੀ ਹੈ। ਉਨ੍ਹਾਂ ਕਿਹਾ, ''ਅਸੀਂ 'ਯੇ ਜਵਾਨੀ ਹੈ ਦੀਵਾਨੀ' 'ਚ ਕੰਮ ਕੀਤਾ ਸੀ ਅਤੇ ਸਹਿ-ਕਲਾਕਾਰ ਦੇ ਰੂਪ 'ਚ ਉਹ ਮੈਨੂੰ ਕਾਫੀ ਪਸੰਦ ਹੈ। ਉਹ ਇਕ ਚੰਗੇ ਅਭਿਨੇਤਾ ਹਨ। ਉਨ੍ਹਾਂ ਨਾਲ ਕੰਮ ਕਰਨਾ ਦਿਲਚਸਪ ਹੁੰਦਾ ਹੈ''। ਕਲਕੀ ਫਿਲਹਾਲ ਆਪਣੀ ਆਉਣ ਵਾਲੀ ਫਿਲਮ 'ਰਿਵਾਨ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਇਹ ਫਿਲਮ 3 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ।