ਤ੍ਰਿਨਬਾਗੋ ਨਾਈਟ ਰਾਈਡਰਸ ਦਾ ਸਮਰਥਨ ਕਰਨ ਤ੍ਰਿਨੀਦਾਦ ਤੇ ਟੋਬੈਗੋ ਪਹੁੰਚੇ ਸ਼ਾਹਰੁਖ ਖਾਨ

Friday, August 10, 2018 6:37 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ, ਜੋ ਕਿ ਤ੍ਰਿਨਬਾਗੋ ਨਾਈਟ ਰਾਈਡਸ ਦੇ ਸਹਿ-ਮਾਲਕ ਹਨ, ਉਹ ਸ਼ੁੱਕਰਵਾਰ ਦੀ ਰਾਤ ਕੈਰੇਬੀਅਨ ਦੇਸ਼ ਦੀ ਰਾਜਧਾਨੀ ਪਹੁੰਚੇ। ਉਥੇ ਪਹੁੰਚਦਿਆਂ ਹੀ ਸ਼ਾਹਰੁਖ ਸਿੱਧੇ ਉਨ੍ਹਾਂ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ 'ਚ ਪਹੁੰਚੇ, ਜਿਥੇ 2015 ਤੇ 2017 ਦੀ ਦੋ ਵਾਰ ਚੈਂਪੀਅਨਸ਼ਿਪ ਜਿੱਤ ਚੁੱਕੀ ਟੀਮ ਵੀ ਮੌਜੂਦ ਸੀ।PunjabKesari

'ਵੀ ਇਜ਼ ਦਿ ਚੈਂਪੀਅਨ' ਟਾਈਟਲ ਵਾਲੇ ਟੀਮ ਲਈ ਨਵੇਂ ਗੀਤ ਨੂੰ ਲਾਂਚ ਕਰਕੇ ਸ਼ਾਹਰੁਖ ਨੇ ਆਪਣੇ ਕਪਤਾਨ ਡੀ. ਜੇ. ਬ੍ਰਾਵੋ ਬਾਰੇ ਟਵੀਟ ਕੀਤਾ, ਜਿਨ੍ਹਾਂ ਨੇ ਆਪਣੇ ਸਟਾਈਲ 'ਚ ਗੀਤ ਰਿਕਾਰਡ ਕੀਤਾ। ਇਸ ਗੀਤ ਦੀ ਵੀਡੀਓ 'ਚ ਬ੍ਰਾਵੋ, ਸੁਨੀਲ ਨਾਰਾਇਣ ਤੇ ਡੈਰੇਨ ਬ੍ਰਾਵੋ ਵਰਗੇ ਟੀਮ ਦੇ ਕੁਝ ਮੈਂਬਰ ਵੀ ਸ਼ਾਹਰੁਖ ਨਾਲ ਸਥਾਨਕ ਕਾਰਨੀਵਾਲ ਡਾਂਸਰਸ ਨਾਲ ਨੱਚਦੇ ਨਜ਼ਰ ਆਏ।PunjabKesari

ਕਿੰਗ ਖਾਨ ਪੂਰੀ ਟੀਮ ਨਾਲ ਪ੍ਰਾਈਵੇਟ ਪਾਰਟੀ ਦਾ ਆਨੰਦ ਮਾਣਦੇ ਨਜ਼ਰ ਆਏ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤ੍ਰਿਨੀਦਾਦ ਤੇ ਟੋਬੈਗੋ 'ਚ 10 ਤੇ 11 ਅਗਸਤ ਨੂੰ ਹੋਣ ਵਾਲੀਆਂ ਖੇਡਾਂ 'ਚ ਮਾਣਯੋਗ ਸ਼ਖਸੀਅਤਾਂ ਤੇ ਖੇਡ ਜਗਤ ਦੀਆਂ ਵੱਡੀਆਂ ਹਸਤੀਆਂ ਨਾਲ ਕਿੰਗ ਖਾਨ ਵੀ ਮੌਜੂਦ ਰਹਿਣਗੇ।PunjabKesari


Edited By

Rahul Singh

Rahul Singh is news editor at Jagbani

Read More