ਫਿਰ ਦਿਖੀ ''ਕਿੰਗ ਖਾਨ'' ਦੀ ਦਰਿਆਦਿਲੀ, ਪੈਰਾ ਐਥਲੀਟਾਂ ਨੂੰ ਦਾਨ ਕੀਤੀਆਂ 50 ਵ੍ਹੀਲਚੇਅਰਜ਼

Wednesday, December 5, 2018 3:11 PM
ਫਿਰ ਦਿਖੀ ''ਕਿੰਗ ਖਾਨ'' ਦੀ ਦਰਿਆਦਿਲੀ, ਪੈਰਾ ਐਥਲੀਟਾਂ ਨੂੰ ਦਾਨ ਕੀਤੀਆਂ 50 ਵ੍ਹੀਲਚੇਅਰਜ਼

ਮੁੰਬਈ(ਬਿਊਰੋ)— ਹਾਲ ਹੀ 'ਚ ਏਸ਼ੀਆਈ ਪੈਰਾ ਖੇਡ 2018 'ਚ ਭਾਰਤੀ ਐਕਸੀਡੈਂਟਲ ਲਈ ਪੀ.ਸੀ.ਆਈ. ਸੈਂਡ-ਆਫ 'ਚ ਭਾਗ ਲੈਣ ਵਾਲੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਦੀਪਾ ਮਲਿਕ ਨਾਲ ਅੱਗੇ ਵਧ ਕੇ ਪੈਰਾ- ਐਥਲੀਟਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਅਭਿਨੇਤਾ ਨੇ ਖੇਡ ਲਈ ਉਤਸ਼ਾਹ ਦਿਖਾਉਣ ਵਾਲੇ ਲੋਕਾਂ ਪ੍ਰਤੀ ਆਪਣਾ ਸਮਰਥਨ ਦਿਖਾਉਦੇ ਹੋਏ ਐਥਲੀਟ ਨੂੰ 50 ਵ੍ਹੀਲਚੇਅਰਜ਼ ਦਾਨ ਕੀਤੀਆਂ।
ਸ਼ਾਹਰੁਖ ਹਮੇਸ਼ਾ ਜਰੂਰਤਮੰਦ ਲੋਕਾਂ ਨੂੰ ਆਪਣਾ ਸਮਰਥਨ ਦਿੰਦੇ ਆਏ ਹਨ ਅਤੇ ਆਪਣੀ ਗੈਰ-ਲਾਭਕਾਰੀ ਸੰਗਠਨ ਮੀਰ ਫਾਊਂਡੇਸ਼ਨ ਨਾਲ ਮਿਲ ਕੇ ਉਨ੍ਹਾਂ ਕੰਮਾਂ ਨੂੰ ਉਜਾਗਰ ਕਰਨ ਪ੍ਰਤੀ ਕੰਮ ਕਰ ਰਹੇ ਹਨ। ਜਿਨ੍ਹਾਂ 'ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਪੈਰਾਲਿੰਪਕ ਖੇਡਾਂ 'ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਦੀਪਾ ਮਲਿਕ ਵੀ ਸ਼ਾਹਰੁਖ ਖਾਨ ਨਾਲ ਏਸ਼ੀਆਈ ਪੈਰਾ ਖੇਡ ਦੀ ਸੈਂਡ-ਆਫ ਵਿਚ ਸ਼ਰੀਕ ਹੋਈ ਸੀ ਅਤੇ ਸ਼ਾਹਰੁਖ ਖਾਨ ਨਾਲ ਆਪਣੀ ਫਾਊਂਡੇਸ਼ਨ ਵ੍ਹੀਲਿੰਗ ਹੈੱਪੀਨੈੱਸ ਦੇ ਮਾਧਿਅਮ ਨਾਲ ਸਰਗਰਮ ਰੂਪ ਤੋਂ ਆਪਣਾ ਸਮਰਥਨ ਪ੍ਰਦਾਨ ਕਰਦੇ ਆਈ ਹੈ। ਇਸ ਬਾਰੇ ਗੱਲ ਕਰਦੇ ਹੋਏ ਸ਼ਾਹਰੁਖ ਖਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਕੰਮਾਂ ਲਈ ਦੀਪਾ ਮਲਿਕ ਨਾਲ ਸਹਿਯੋਗ ਕਰਨਾ ਇਕ ਵਿਸ਼ੇਸ਼ਅਧਿਕਾਰ ਹੈ। ਉਹ ਸਿਰਫ ਕਈ ਲੋਕਾਂ ਲਈ ਇਕ ਪ੍ਰੇਰਨਾ ਨਹੀਂ ਹੈ ਸਗੋਂ ਆਪਣੇ ਆਪ ਦਾ ਇਕ ਪ੍ਰਤੀਬਿੰਬ ਹੈ ਕਿਉਂਕਿ ਅਸੀਂ ਸਾਰੇ ਕਿਸੇ ਨਾ ਕਿਸੇ ਮਾਅਨੇ 'ਚ ਅਧੂਰੇ ਹੁੰਦੇ ਹਾਂ, ਇਹ ਸਿਰਫ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣੀ ਅਪੂਰਣਤਾਵਾਂ ਨੂੰ ਕਿਵੇਂ ਗਲੇ ਲਗਾਉਂਦੇ ਹਾਂ ਅਤੇ ਆਪਣੇ ਟਿੱਚਿਆਂ ਨੂੰ ਪ੍ਰਾਪਤ ਕਰਦੇ ਹਾਂ।
ਇਸ ਫਾਊਂਡੇਸ਼ਨ ਦੀ ਕੋਸ਼ਿਸ਼ ਸਿਰਫ ਐਸਿਡ ਹਮਲੇ ਦੇ ਪੀੜਤਾਂ ਦੀ ਮਦਦ ਕਰਨ ਤੱਕ ਹੀ ਸੀਮਿਤ ਨਹੀਂ ਹੈ। ਇਸ ਫਾਊਂਡੇਸ਼ਨ ਨੇ ਦੇਸ਼ ਭਰ ਦੇ ਕਈ ਅਸਪਤਾਲਾਂ ਵਿਚ ਔਰਤਾਂ ਅਤੇ ਬੱਚਿਆਂ ਲਈ ਇਲਾਜ ਅਤੇ ਸਰਜਰੀ ਸਪੋਂਸਰ ਕੀਤੀਆਂ ਹਨ। ਇਸ ਤੋਂ ਇਲਾਵਾ, ਮੀਰ ਫਾਊਂਡੇਸ਼ਨ ਨੇ ਸਿਹਤ ਸ਼ਿਵਿਰ, ਫਿਲਮ ਸਕਰੀਨਿੰਗ ਅਤੇ ਵਿਕਲਾਂਗ ਔਰਤਾਂ ਅਤੇ ਬੱਚਿਆਂ ਲਈ ਇਵੈਂਟ ਪ੍ਰਬੰਧ ਕਰਨ 'ਚ ਵੀ ਕਾਫੀ ਮਦਦ ਕੀਤੀ ਹੈ। ਹਾਲ ਹੀ 'ਚ ਮੀਰ ਫਾਊਂਡੇਸ਼ਨ ਨੇ ਕੇਰਲ ਹੜ੍ਹ ਦੇ ਪੀੜੀਤਾਂ ਨੂੰ ਭਾਰੀ ਮਾਤਰਾ ਵਿਚ ਦਾਨ ਕਰਕੇ ਉਨ੍ਹਾਂ ਪ੍ਰਤੀ ਮਦਦ ਦਾ ਹੱਥ ਵਧਾਇਆ ਸੀ।


About The Author

manju bala

manju bala is content editor at Punjab Kesari