ਅਸ਼ਲੀਲ ਡਰੈੱਸ ਕਾਰਨ ਮੁੜ ਟਰੋਲ ਹੋਈ ਸ਼ਾਹਰੁਖ ਦੀ ਧੀ ਸੁਹਾਨਾ, ਵੀਡੀਓ ਵਾਇਰਲ

Tuesday, June 11, 2019 11:44 AM
ਅਸ਼ਲੀਲ ਡਰੈੱਸ ਕਾਰਨ ਮੁੜ ਟਰੋਲ ਹੋਈ ਸ਼ਾਹਰੁਖ ਦੀ ਧੀ ਸੁਹਾਨਾ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਕਿੰਗ ਸ਼ਾਹਰਖ ਖਾਨ ਦੀ ਲਾਡਲੀ ਧੀ ਸੁਹਾਨਾ ਖਾਨ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੀਆਂ ਵੱਖ-ਵੱਖ ਤਸਵੀਰਾਂ ਤੇ ਵੀਡੀਓਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਬਣੀ ਰਹਿਣ ਵਾਲੀ ਸੁਹਾਨਾ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਇਸ ਵਾਰ ਲੋਕ ਉਸ ਨੂੰ ਟਰੋਲ ਕਰ ਰਹੇ ਹਨ। ਇਸ ਵਾਇਰਲ ਵੀਡੀਓ 'ਚ ਸੁਹਾਨਾ ਖਾਨ ਬਿੰਦਾਸ ਹੋ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਸਿਲਵਰ ਰੰਗ ਦੀ ਬੇਹੱਦ ਬੋਲਡ ਡਰੈੱਸ ਪਾਈ ਹੈ। ਇਸ ਦੌਰਾਨ ਉਹ ਕਿਸੇ ਪਾਰਟੀ 'ਚ ਡਾਂਸ ਦਾ ਲੁਤਫ ਉਠਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਬੇਹੱਦ ਖੁਸ਼ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੁਹਾਨਾ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਸੁਹਾਨਾ ਖਾਨ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਦੀ ਕਾਰਨ ਸੁਰਖੀਆਂ 'ਚ ਰਹਿ ਚੁੱਕੀ ਹੈ।

 
 
 
 
 
 
 
 
 
 
 
 
 
 

She got the moves...groovin to #willsmith #suhanakhan #viralbhayani @viralbhayani

A post shared by Viral Bhayani (@viralbhayani) on Jun 9, 2019 at 9:17am PDT


ਹਾਲ ਹੀ 'ਚ ਸੁਹਾਨਾ ਆਪਣੇ ਕਜ਼ਨ ਦੇ ਵਿਆਹ 'ਚ ਕੋਲਕਾਤਾ ਗਈ ਸੀ, ਜਿੱਥੋ ਉਸ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ ਪਰ ਸੁਹਾਨਾ ਦੀ ਇਸ ਵੀਡੀਓ 'ਤੇ ਕਈ ਯੂਜ਼ਰ ਉਸ ਦੀ ਆਲੋਚਨਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ''ਸ਼ਾਹਰੁਖ ਨੇ ਆਪਣੀ ਧੀ ਨੂੰ ਚੰਗੀ ਤਹਿਜ਼ੀਬ ਨਹੀਂ ਦਿੱਤੀ।'' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ''ਸਕੂਲ ਦੇ ਬੱਚੇ ਵੀ ਇਸ ਤੋਂ ਵਧੀਆ ਡਾਂਸ ਕਰਦੇ ਹਨ।'' ਇਸ ਯੂਜ਼ਰ ਨੇ ਸ਼ਾਹਰੁਖ ਦੀ ਧੀ ਦੀ ਡਰੈੱਸ ਨੂੰ ਅਸ਼ਲੀਲ ਦੱਸਿਆ।
 

 
 
 
 
 
 
 
 
 
 
 
 
 
 

New Dp 🙈💓🔥

A post shared by Suhana Khan (@suhanakhanteam) on Jun 3, 2019 at 10:01am PDT


Edited By

Sunita

Sunita is news editor at Jagbani

Read More