ਅਜਿਹੇ ਡਰ ਕਾਰਨ ਸ਼ਾਹਰੁਖ ਨਹੀਂ ਬਣਨਾ ਚਾਹੁੰਦੇ ਸਨ ਕੁਆਰੇ ਹੀਰੋ, ਇਸ ਲਈ ਜਲਦਬਾਜ਼ੀ ''ਚ ਕਰਵਾ ਲਿਆ ਸੀ ਵਿਆਹ

11/2/2017 11:56:53 AM

ਮੁੰਬਈ(ਬਿਊਰੋ)— ਰੋਮਾਂਸ ਕਿੰਗ ਆਖੇ ਜਾਣ ਵਾਲੇ ਸ਼ਾਹਰੁਖ ਖਾਨ ਦਾ ਅੱਜ ਆਪਣੇ 52ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਨਵੰਬਰ 1965 ਨੂੰ ਨਵੀਂ ਦਿੱਲੀ 'ਚ ਹੋਇਆ। ਸ਼ਾਹਰੁਖ ਖਾਨ ਇਵੇਂ ਹੀ ਫਿਲਮ ਇੰਡਸਟਰੀ ਦੇ ਬਾਦਸ਼ਾਹ ਨਹੀਂ ਬਣੇ। ਇਸ ਮੰਜ਼ਿਲ 'ਤੇ ਪਹੁੰਚਣ ਲਈ ਬਾਦਸ਼ਾਹ ਨੇ ਬਹੁਤ ਮਿਹਨਤ ਕੀਤੀ ਹੈ। ਇਸ 'ਚ ਉਨ੍ਹਾਂ ਦਾ ਸਾਥ ਪਤੀ ਗੌਰੀ ਖਾਨ ਨੇ ਦਿੱਤਾ। ਗੌਰੀ ਹਰ ਮੁਸ਼ਕਿਲ ਘੜੀ 'ਚ ਸ਼ਾਹਰੁਖ ਖਾਨ ਦੇ ਨਾਲ ਖੜ੍ਹੀ ਰਹੀ।

PunjabKesari

ਅੱਜ ਤੁਹਾਨੂੰ ਕਿੰਗ ਖਾਨ ਦਾ ਅਜਿਹਾ ਕਿੱਸਾ ਸੁਣਾਉਣ ਜਾ ਰਹੇ ਹੈ, ਜਿਸ ਦਾ ਜ਼ਿਕਰ ਅਨੁਪਮ ਖੇਰ ਨੇ ਸ਼ਾਹਰੁਖ 'ਤੇ ਲਿਖੀ ਕਿਤਾਬ 'ਸ਼ਹਿਨਸ਼ਾਹ-ਏ-ਬਾਲੀਵੁੱਡ' 'ਚ ਕੀਤਾ। ਗੌਰੀ ਸ਼ਾਹਰੁਖ ਨਾਲ ਉਸ ਸਮੇਂ ਤੋਂ ਹੈ ਜਦੋਂ ਉਨ੍ਹਾਂ ਨੂੰ ਕੰਮ ਮਿਲਣਾ ਵੀ ਸ਼ੁਰੂ ਨਹੀਂ ਹੋਇਆ ਸੀ। ਸ਼ਾਹਰੁਖ ਖਾਨ ਨੂੰ ਸਪੋਰਟ ਕਰਨ ਲਈ ਗੌਰੀ ਖੁਦ ਵੀ ਨੌਕਰੀ ਕਰਦੀ ਸੀ।

PunjabKesari

ਜਦੋਂ ਸ਼ਾਹਰੁਖ ਨੇ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ ਤਾਂ ਦਰਸ਼ਕਾਂ ਨੂੰ ਕੁਆਰੇ ਰੋਮਾਂਟਿਕ ਹੀਰੋ ਪਸੰਦ ਆਉਂਦੇ ਸਨ। ਇਸ ਦੌਰਾਨ ਆਮਿਰ ਖਾਨ ਨੇ ਆਪਣੇ ਵਿਆਹ ਦੀ ਗੱਲ 4 ਸਾਲ ਤੱਕ ਲੁਕਾ ਕੇ ਰੱਖੀ। ਫਿਲਮ 'ਕਆਮਤ ਸੇ ਕਆਮਤ' 'ਚ ਆਮਿਰ ਖਾਨ ਦੀ ਪਤਨੀ ਰੀਨਾ ਦੱਤ ਨੇ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ।

PunjabKesari

ਆਮਿਰ ਨੇ ਉਸ ਸਮੇਂ ਰੀਨਾ ਨਾਲ ਵਿਆਹ ਕਰਵਾ ਲਿਆ ਸੀ ਪਰ ਉਨ੍ਹਾਂ ਨੇ ਇਹ ਗੱਲ ਕਿਸੇ ਨੂੰ ਨਹੀਂ ਦੱਸੀ, ਜਦੋਂ ਤੱਕ ਉਹ ਸੁਪਰਸਟਾਰ ਨਾ ਬਣ ਗਏ। ਇਸ ਦੇ ਉਲਟ ਸ਼ਾਹਰੁਖ ਖਾਨ ਨੇ ਗੌਰੀ ਨੂੰ ਹਰ ਕਿਸੇ ਨਾਲ ਮਿਲਵਾਇਆ।

PunjabKesari
ਕਿਤਾਬ ਮੁਤਾਬਕ, ਕਈ ਲੋਕਾਂ ਨੇ ਸ਼ਾਹਰੁਖ ਖਾਨ ਨੂੰ ਸਲਾਹ ਦਿੱਤੀ ਸੀ ਕਿ ਉਹ ਉਦੋਂ ਤੱਕ ਵਿਆਹ ਨਾ ਕਰੇ ਜਦੋਂ ਤੱਕ ਉਨ੍ਹਾਂ ਦੀਆਂ ਫਿਲਮਾਂ ਹਿੱਟ ਨਾ ਹੋ ਜਾਣ। ਉਸ ਸਮੇਂ ਸ਼ਾਹਰੁਖ ਨੇ ਕਿਹਾ ਸੀ, ''ਮੈਂ ਫਿਲਮਾਂ ਠੱਡ ਸਕਦਾ ਹਾਂ ਪਰ ਵਿਆਹ ਨਹੀਂ ਟਾਲ ਸਕਦਾ।'' ਸ਼ਾਹਰੁਖ ਨੇ ਆਪਣੇ ਪਿਆਰ ਨੂੰ ਸਾਰਿਆਂ ਸਾਹਮਣੇ ਕਬੂਲ ਕੀਤਾ ਸੀ।

PunjabKesari

ਸਾਲ 1992 'ਚ ਸਟਾਰਡਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਸ਼ਾਹਰੁਖ ਖਾਨ ਨੇ ਕਿਹਾ ਸੀ, ''ਮੇਰੇ ਲਈ ਗੌਰੀ ਸਭ ਤੋਂ ਪਹਿਲਾਂ ਹੈ। ਜੇਕਰ ਉਸ ਲਈ ਮੈਨੂੰ ਫਿਲਮਾਂ ਵੀ ਛੱਡਣੀਆਂ ਪੈਣ ਤਾਂ ਮੈਂ ਛੱਡ ਦਿਆਂਗਾ। ਮੈਂ ਉਸ ਦੇ ਬਿਨਾਂ ਪਾਗਲ ਹੋ ਜਾਓਗਾ। ਉਹ ਮੇਰੀ ਅਮਾਨਤ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News