ਸ਼ਾਹਰੁਖ ਹੋ ਸਕਦੇ ਨੇ ਹਾਲੀਵੁੱਡ ਦੇ ਇਸ ਚੈਟ ਸ਼ੋਅ ਦਾ ਹਿੱਸਾ ਬਣਨ ਵਾਲੇ ਪਹਿਲੇ ਭਾਰਤੀ!

5/15/2019 2:27:06 PM

ਮੁੰਬਈ (ਬਿਊਰੋ)— ਸ਼ਾਹਰੁਖ ਖਾਨ ਛੇਤੀ ਹੀ ਨੈੱਟਫਲਿਕਸ 'ਤੇ ਪ੍ਰਸਾਰਿਤ ਹੋਣ ਵਾਲੇ ਅਮਰੀਕੀ ਟੀ. ਵੀ. ਹੋਸਟ ਤੇ ਕਾਮੇਡੀਅਨ ਡੈਵਿਡ ਲੇਟਰਮੈਨ ਦੇ ਸ਼ੋਅ 'ਚ ਨਜ਼ਰ ਆਉਣਗੇ। ਡੈਵਿਡ ਲੇਟਰਮੈਨ ਦੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਸੁਪਰਸਟਾਰ ਨਿਊਯਾਰਕ ਰਵਾਨਾ ਹੋ ਚੁੱਕੇ ਹਨ, ਜਿਸ ਦੀ ਪੁਸ਼ਟੀ ਅਭਿਨੇਤਾ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਕੀਤੀ ਹੈ। ਅਭਿਨੇਤਾ ਸ਼ਾਹਰੁਖ ਖਾਨ ਨੇ ਟਵਿਟਰ 'ਤੇ ਸ਼ੋਅ 'ਚ ਆਪਣੀ ਮੌਜੂਦਗੀ ਨਾਲ ਜੁੜੀ ਇਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, 'Flying into another city that never sleeps... A great idea for someone like me. New York calling.'

ਇਸ ਸ਼ੋਅ 'ਚ ਨਜ਼ਰ ਆਉਣ ਵਾਲੇ ਇਕ-ਇਕੋ ਭਾਰਤੀ ਹੋਣ ਦੇ ਨਾਤੇ ਅਭਿਨੇਤਾ ਦੇ ਫੈਨਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਬਾਦਸ਼ਾਹ ਲਈ ਆਪਣੀ ਖੁਸ਼ੀ ਜ਼ਾਹਿਰ ਕਰਕੇ ਪੋਸਟ ਸ਼ੇਅਰ ਕਰ ਰਹੇ ਹਨ। ਸ਼ੋਅ ਦੇ ਹੋਸਟ ਡੈਵਿਡ ਲੇਟਰਮੈਨ ਇਕ ਅਮਰੀਕੀ ਟੀ. ਵੀ. ਹੋਸਟ, ਕਾਮੇਡੀਅਨ, ਲੇਖਕ ਤੇ ਨਿਰਮਾਤਾ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੇ 33 ਸਾਲਾਂ ਤਕ ਲੇਟ ਨਾਈਟ ਟੀ. ਵੀ. ਟਾਕ ਸ਼ੋਅ ਦੀ ਮੇਜ਼ਬਾਨੀ ਕੀਤੀ ਹੈ।

 
 
 
 
 
 
 
 
 
 
 
 
 
 

New conversations, same Dave (and same beard.) New episodes of My Next Guest Needs No Introduction are coming to @netflix May 31.

A post shared by David Letterman (@letterman) on May 14, 2019 at 8:06am PDT

ਡੈਵਿਡ ਲੇਟਰਮੈਨ ਵਲੋਂ ਹੋਸਟ ਕੀਤੇ ਗਏ ਬਹੁਤ ਸਫਲ ਸ਼ੋਅ ਦੇ ਪਹਿਲੇ ਸੀਜ਼ਨ 'ਚ ਉਨ੍ਹਾਂ ਨੇ ਬਰਾਕ ਓਬਾਮਾ, ਜੌਰਜ ਕਲੂਨੀ, ਮਲਾਲਾ ਯੁਸੁਫਜ਼ਈ ਤੇ ਜੇਰੀ ਸੀਨਫੇਲਡ ਵਰਗੀਆਂ ਸ਼ਖਸੀਅਤਾਂ ਦੇ ਇੰਟਰਵਿਊ ਕੀਤੇ। ਹੁਣ ਗਲੋਬਲ ਆਈਕਾਨ ਸ਼ਾਹਰੁਖ ਖਾਨ ਵੀ ਇਸ ਲਿਸਟ 'ਚ ਮਹਿਮਾਨ ਦੇ ਰੂਪ 'ਚ ਸ਼ਾਮਲ ਹੋ ਸਕਦੇ ਹਨ। ਸ਼ਾਹਰੁਖ ਦੇ ਫੈਨਜ਼ ਦੇ ਨਾਲ-ਨਾਲ ਭਾਰਤ ਵਾਸੀਆਂ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਚਹੇਤੇ ਸਿਤਾਰਿਆਂ ਨੂੰ ਹਾਲੀਵੁੱਡ ਦੇ ਵੱਡੇ-ਵੱਡੇ ਚੈਟ ਸ਼ੋਅਜ਼ 'ਚ ਦੇਖਣ ਦਾ ਮੌਕਾ ਮਿਲ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News