ਸ਼ਾਹਿਦ ਦੇ ਬੱਚੇ ਵੀ ਹੋ ਜਾਣਗੇ ਕਨਫਿਊਜ, ਕੌਣ ਹੈ ਅਸਲ ਪਿਤਾ...

Friday, May 17, 2019 12:43 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਸ਼ਾਹਿਦ ਕਪੂਰ ਨੇ ਮੈਡਮ ਤੁਸਾਦ ਮਿਊਜ਼ੀਅਮ ਸਿੰਗਾਪੁਰ 'ਚ ਆਪਣੇ ਵੈਕਸ ਸਟੈਚੂ ਤੋਂ ਪਰਦਾ ਚੁੱਕ ਦਿੱਤਾ ਹੈ। ਫੇਮਸ ਮਿਊਜ਼ੀਅਮ 'ਚ ਕਈ ਸਟਾਰਸ ਦੇ ਸਟੈਚੂ ਲੱਗ ਚੁੱਕੇ ਹਨ ਅਤੇ ਇਸ ਵਾਰ ਵਾਰੀ ਸ਼ਾਹਿਦ ਕਪੂਰ ਦੀ ਆਈ ਹੈ, ਜੋ ਹਾਲ ਹੀ 'ਚ ਸਭ ਦੇ ਸਾਹਮਣੇ ਆਇਆ ਹੈ। ਸ਼ਾਹਿਦ ਕਪੂਰ ਨੇ ਸਿੰਗਾਪੁਰ ਦੇ ਮੈਡਮ ਤੁਸਾਦ 'ਚ ਆਪਣੇ ਵੈਕਸ ਸਟੈਚੂ ਨੂੰ ਰਿਵੀਲ ਕਰ ਦਿੱਤਾ ਹੈ।
PunjabKesari
ਸ਼ਾਹਿਦ ਦਾ ਵੈਕਸ ਸਟੈਚੂ ਹੂਬਹੂ ਉਨ੍ਹਾਂ ਦੀ ਤਰ੍ਹਾਂ ਹੀ ਦਿਖਾਈ ਦੇ ਰਿਹਾ ਹੈ। ਇਹ ਵੈਕਸ ਸਟੈਚੂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਹੜੇ ਸ਼ਾਹਿਦ ਕਪੂਰ ਅਸਲੀ ਹਨ। ਇੰਨਾ ਹੀ ਨਹੀਂ ਸ਼ਾਹਿਦ ਕਪੂਰ ਨੇ ਆਪਣੇ ਮੋਮ ਦੇ ਪੁਤਲੇ ਨਾਲ ਖੜ੍ਹੇ ਹੋ ਕੇ ਕੈਮਰੇ ਦੇ ਸਾਹਮਣੇ ਕਈ ਪੋਜ ਵੀ ਦਿੱਤੇ ਹਨ।
PunjabKesari
ਸ਼ਾਹਿਦ ਨੇ ਉਸੀ ਪੋਜ਼ 'ਚ ਕਈ ਤਸਵੀਰਾਂ ਵੀ ਕਲਿਕ ਕੀਤੀਆਂ ਹਨ ਜੋ ਵਾਇਰਲ ਹੋ ਰਹੀਆਂ ਹਨ। ਵੈਕਸ ਸਟੈਚੂ ਰਿਵੀਲ ਕਰਨ ਲਈ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਅਤੇ ਉਨ੍ਹਾਂ ਦੇ ਬੱਚੇ ਵੀ ਮੌਜੂਦ ਸਨ। ਵੈਕਸ ਸਟੈਚੂ 'ਚ ਸ਼ਾਹਿਦ ਚੈੱਕ ਕੋਟ ਅਤੇ ਬਲੈਕ ਪੈਂਟ ਪਾਏ ਨਜ਼ਰ ਆ ਰਹੇ ਹਨ। ਪਰਦਾ ਚੁੱਕਦੇ ਹੀ ਸਭ ਦੀ ਨਜ਼ਰਾਂ ਸ਼ਾਹਿਦ ਦੇ ਸਟੈਚੂ 'ਤੇ ਟਿੱਕੀਆਂ ਰਹਿ ਗਈਆਂ।
PunjabKesari
ਇੰਨਾ ਹੀ ਨਹੀਂ ਦੋਵਾਂ ਨੂੰ ਇਕੱਠੇ ਦੇਖਣ ਤੋਂ ਬਾਅਦ ਰੀਅਲ ਅਤੇ ਵੈਕਸ ਸਟੈਚੂ 'ਚ ਅੰਤਰ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਇਲਾਵਾ ਦੱਸ ਦੇਈਏ ਕਿ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਜਲਦ ਹੀ ਪਰਦੇ 'ਤੇ ਧਮਾਲ ਮਚਾਉਣ ਲਈ ਤਿਆਰ ਹੈ।


Edited By

Manju

Manju is news editor at Jagbani

Read More