ਸ਼ਾਹਿਦ-ਆਲੀਆ ਨੇ ਮਨਾਇਆ ਜਿੱਤ ਦਾ ਜਸ਼ਨ, ਹਵਾ ''ਚ ਕੁਝ ਇਸ ਅੰਦਾਜ਼ ''ਚ ਉਡਾਈ ਟਰਾਫੀ (ਵੀਡੀਓ)

Monday, July 17, 2017 5:23 PM
ਸ਼ਾਹਿਦ-ਆਲੀਆ ਨੇ ਮਨਾਇਆ ਜਿੱਤ ਦਾ ਜਸ਼ਨ, ਹਵਾ ''ਚ ਕੁਝ ਇਸ ਅੰਦਾਜ਼ ''ਚ ਉਡਾਈ ਟਰਾਫੀ (ਵੀਡੀਓ)

ਮੁੰਬਈ— ਆਈਫਾ ਐਵਾਰਡ 2017 'ਚ ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਅਤੇ ਆਲੀਆ ਭੱਟ ਨੂੰ 'ਉੜਤਾ ਪੰਜਾਬ' 'ਚ ਸ਼ਾਨਦਾਰ ਕੰਮ ਕਰਨ ਲਈ ਬੈਸਟ ਡੈਬਿਊ ਦਾ ਖਿਤਾਬ ਮਿਲਿਆ ਸੀ। ਬੀਤੇ ਦਿਨ ਐਤਵਾਰ ਨੂੰ ਇਨ੍ਹਾਂ ਦੋਵਾਂ ਸਟਾਰਸ ਨੇ ਇਕ ਦੂਜੇ ਨੂੰ ਵੱਖਰੇ ਅੰਦਾਜ਼ 'ਚ ਧੰਨਵਾਦ ਕੀਤਾ। ਆਲੀਆ ਅਤੇ ਸ਼ਾਹਿਦ ਨੇ ਇਕ ਵੀਡੀਓ ਪੋਸਟ ਕਰਕੇ ਇਕ ਦੂਜੇ ਨੂੰ ਵਧਾਈ ਦਿੱਤੀ ਹੈ। ਇਸ ਵੀਡੀਓ 'ਚ ਸ਼ਾਹਿਦ ਅਤੇ ਆਲੀਆ ਟਰਾਫੀ ਨੂੰ ਉਛਾਲਦੇ ਨਜ਼ਰ ਆ ਰਹੇ ਹਨ। 

 

A post shared by Shahid Kapoor (@shahidkapoor) on


ਤੁਹਾਨੂੰ ਇਹ ਦੱਸ ਦੇਈਏ ਕਿ 'ਉੜਤਾ ਪੰਜਾਬ' ਤੋਂ ਪਹਿਲਾਂ ਸ਼ਾਹਿਦ ਅਤੇ ਆਲੀਆ ਦੀ ਜੋੜੀ ਫਿਲਮ 'ਸ਼ਾਨਦਾਰ' ਨਾਲ ਕਾਫੀ ਪਸੰਦ ਕੀਤੀ ਗਈ ਸੀ। ਭਾਵੇਂ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਸੀ। 
ਇਸ ਤੋਂ ਇਲਾਵਾ ਆਈਫਾ ਐਵਾਰਡ 2017 ਦੌਰਾਨ ਸ਼ਾਹਿਦ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਪਹੁੰਚੇ ਹੋਏ ਸਨ। ਦੋਵਾਂ ਦੀ ਜੋੜੀ ਗ੍ਰੀਨ ਕਾਰਪੇਟ 'ਤੇ ਮੀਡੀਆ ਦੇ ਕਾਫੀ ਰੂ-ਬ-ਰੂ ਹੋਈ ਸੀ। ਬੈਸਟ ਅਭਿਨੇਤਾ ਦਾ ਐਵਾਰਡ ਜਿੱਤਣ ਤੋਂ ਬਾਅਦ ਸ਼ਾਹਿਦ ਨੇ ਮੀਰਾ ਨਾਲ ਇਕ ਤਸੀਵਰ ਸ਼ੇਅਰ ਕੀਤੀ ਸੀ ਜਿਸ 'ਚ ਉਨ੍ਹਾ ਲਿਖਿਆ ਸੀ ਕਿ ਮੀਰਾ ਉਨ੍ਹਾਂ ਲਈ ਬੇਹੱਦ ਲੱਕੀ ਹੈ। ਉੱਥੇ ਹੀ ਆਲੀਆ ਇਸ ਦੌਰਾਨ ਗਾਊਨ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀਆਂ ਸਨ।