Pics : ਏਅਰਪੋਰਟ ''ਤੇ ਬੇਹੱਦ ਕਿਊਟ ਅੰਦਾਜ਼ ''ਚ ਦਿਖੀ ਸ਼ਾਹਿਦ ਦੀ ਲਾਡਲੀ ਬੇਟੀ ਮਿਸ਼ਾ

Thursday, October 12, 2017 5:37 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਅਤੇ ਬੇਟੀ ਮਿਸ਼ਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਸ਼ਾਹਿਦ ਦੀ ਬੇਟੀ ਮੀਸ਼ਾ ਹਰ ਵਾਰ ਦੀ ਤਰ੍ਹਾਂ ਕਾਫੀ ਕਿਊਟ ਲੱਗ ਰਹੀ ਸੀ।

PunjabKesari

ਤੁਹਾਨੂੰ ਦੱਸ ਦੇਈਏ ਸ਼ਾਹਿਦ ਅਕਸਰ ਮਿਸ਼ਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਮਿਸ਼ਾ ਦੀਆਂ ਇਹ ਕਿਊਟ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PunjabKesari
ਸ਼ਾਹਿਦ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਇਨ੍ਹੀਂ ਦਿਨੀਂ ਖੂਬ ਚਰਚਾ 'ਚ ਹੈ। ਇਸ ਫਿਲਮ 'ਚ ਸ਼ਾਹਿਦ ਰਾਜਾ ਰਤਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ 'ਚ ਸ਼ਾਹਿਦ ਤੋਂ ਇਲਾਵਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

PunjabKesariPunjabKesariPunjabKesari