ਦੂਜੀ ਵਾਰ ਪਿਤਾ ਬਣਨ ਜਾ ਰਹੇ ਸ਼ਾਹਿਦ ਨੇ ਪਤਨੀ ਨੂੰ ਸਮਰਪਿਤ ਕੀਤਾ ਇਹ ਐਵਾਰਡ

4/22/2018 7:25:34 PM

ਮੁੰਬਈ (ਬਿਊਰੋ)— ਫਿਲਮ 'ਪਦਮਾਵਤ' 'ਚ ਆਪਣੇ ਜ਼ਬਰਦਸਤ ਅਭਿਨੈ ਲਈ ਬੈਸਟ ਅਭਿਨੇਤਾ ਦਾ 'ਦਾਦਾ ਸਾਹਿਬ ਫਾਲਕੇ ਪੁਰਸਕਾਰ' ਜਿੱਤਣ ਵਾਲੇ ਸ਼ਾਹਿਦ ਕਪੂਰ ਨੇ ਆਪਣਾ ਐਵਾਰਡ ਪਤਨੀ ਮੀਰਾ ਰਾਜਪੂਤ ਨੂੰ ਸਮਰਪਿਤ ਕੀਤਾ ਹੈ। ਬੀਤੇ ਸ਼ਨੀਵਾਰ ਇਸ ਐਵਾਰਡ ਨੂੰ ਪਾਉਣ ਤੋਂ ਬਾਅਦ ਸ਼ਾਹਿਦ ਨੇ ਕਿਹਾ, ''ਇਹ ਇਸ ਸਾਲ 'ਪਦਮਾਵਤ' ਲਈ ਮੇਰਾ ਪਹਿਲਾ ਪੁਰਸਕਾਰ ਹੈ, ਇਸ ਲਈ ਮੈਂ ਅਸਲ 'ਚ ਬਹੁਤ ਖੁਸ਼ ਹਾਂ ਅਤੇ ਮੈਂ ਇਹ ਐਵਾਰਡ ਆਪਣੀ ਪਤਨੀ ਮੀਰਾ ਰਾਜਪੂਤ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਕਿਉਂਕਿ ਉਸਨੇ ਸਮੇਂ ਦੌਰਾਨ ਇਕ ਸਾਲ ਤੱਕ ਮੈਨੂੰ ਸਹਿਨ ਕੀਤਾ ਅਤੇ ਉਸਦੇ ਬਿਨਾਂ ਮੈਂ ਇਹ ਕਰਨ ਦੇ ਕਾਬਿਲ ਨਹੀਂ ਸੀ, ਇਸ ਲਈ ਮੈਂ ਬਹੁਤ ਧੰਨਵਾਦੀ ਹਾਂ''।
ਦੂਜੀ ਵਾਰ ਪਿਤਾ ਬਣਨ ਦੇ ਬਾਰੇ 'ਚ ਪੁੱਛੇ ਜਾਣ 'ਤੇ ਸ਼ਾਹਿਦ ਨੇ ਕਿਹਾ, ''ਮੈਂ ਬਹੁਤ ਖੁਸ਼ ਹਾਂ ਅਤੇ ਅਸੀਂ ਹਰ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ। ਮੀਰਾ ਇੰਸਟਾਗ੍ਰਾਮ 'ਤੇ ਇਕ ਤਸਵੀਰ ਰਾਹੀਂ ਇਹ ਖਬਰ ਸ਼ੇਅਰ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਇਹ ਤਸਵੀਰ ਅਸਲ 'ਚ ਬਹੁਤ ਵਧੀਆ ਲੱਗੀ ਸੀ। ਇਹ ਪਰਿਵਾਰ ਲਈ ਬਹੁਤ ਸ਼ਾਨਦਾਰ ਵੀਕੈਂਡ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News