Pics : ਸ਼ਾਹਿਦ-ਮੀਰਾ ਨੇ ਬੇਬੀ ਸ਼ਾਵਰ ਤੋਂ ਬਾਅਦ ਪਰਿਵਾਰ ਨਾਲ ਕੀਤਾ ਡਿਨਰ
7/17/2018 5:23:17 PM
ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਅਪ੍ਰੈਲ 'ਚ ਸ਼ਾਹਿਦ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਮੀਰਾ ਦੇ ਪ੍ਰੈਗਨੈਂਟ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ ਸੀ। ਐਤਵਾਰ ਨੂੰ ਮੀਰਾ ਦਾ ਬੇਬੀ ਸ਼ਾਵਰ ਸੀ, ਜਿਸ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਕੁਝ ਖਾਸ ਦੋਸਤ ਸ਼ਾਮਿਲ ਹੋਏ।
ਇਸ ਤੋਂ ਬਾਅਦ ਦੋਹਾਂ ਨੇ ਪਰਿਵਾਰ ਨਾਲ ਡਿਨਰ ਵੀ ਕੀਤਾ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਸ਼ਾਹਿਦ ਆਪਣੇ ਪਰਿਵਾਰ ਨਾਲ ਰੈਸਟੋਰੈਂਟ ਦੇ ਬਾਹਰ ਪਹੁੰਚੇ। ਤੁਹਾਨੂੰ ਦੱਸ ਦੇਈਏ ਮੁੰਬਈ 'ਚ ਇਨ੍ਹੀਂ ਦਿਨੀਂ ਕਾਫੀ ਬਾਰਿਸ਼ ਹੋ ਰਹੀ ਹੈ। ਬਾਵਜੂਦ ਇਸ ਦੇ ਸ਼ਾਹਿਦ ਆਪਣੇ ਪਰਿਵਾਰ ਨਾਲ ਘੁੰਮਣ ਨਿਕਲੇ।
ਮੀਰਾ ਦੇ ਬੇਬੀ ਸ਼ਾਵਰ ਦੀਆਂ ਕਈ ਤਸਵੀਰਾਂ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਕੇਕ ਕੱਟਦੇ ਨਜ਼ਰ ਆ ਰਹੇ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਸ਼ਾਹਿਦ ਇਨ੍ਹੀਂ ਦਿਨੀਂ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ 'ਚ ਸ਼ਾਹਿਦ ਤੋਂ ਇਲਾਵਾ ਸ਼ਰਧਾ ਕਪੂਰ ਅਤੇ ਯਾਮੀ ਗੌਤ ਮ ਅਹਿਮ ਭੂਮਿਕਾ 'ਚ ਨਜ਼ਰ ਆਉਣਗੀਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ