ਸ਼ਾਹਿਦ-ਸ਼ਰਧਾ ਸਟਾਰਰ ਫਿਲਮ ''ਬੱਤੀ ਗੁੱਲ...'' ਦਾ ਟਰੇਲਰ ਰਿਲੀਜ਼ (ਵੀਡੀਓ)

Saturday, August 11, 2018 12:35 PM
ਸ਼ਾਹਿਦ-ਸ਼ਰਧਾ ਸਟਾਰਰ ਫਿਲਮ ''ਬੱਤੀ ਗੁੱਲ...'' ਦਾ ਟਰੇਲਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)— ਸ਼ਾਹਿਦ ਕਪੂਰ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦਾ ਟਰੇਲਰ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ ਸੀ। ਸ਼ਾਹਿਦ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਟਰੇਲਰ ਦੀ ਵੀਡੀਓ ਸ਼ੇਅਰ ਕੀਤੀ ਹੈ। ਇਹ ਫਿਲਮ ਟਰੇਲਰ ਟੀ-ਸੀਰੀਜ਼ ਦੇ ਅਧਿਕਾਰਕ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ। ਫਿਲਮ 'ਚ ਸ਼ਾਹਿਦ ਅਤੇ ਸ਼ਰਧਾ ਸਮੇਤ ਯਾਮੀ ਗੌਤਮ ਨਜ਼ਰ ਆਵੇਗੀ, ਜੋ ਇਕ ਵਕੀਲ ਦੇ ਕਿਰਦਾਰ 'ਚ ਹੈ। ਫਿਲਮ ਦੀ ਕਹਾਣੀ ਉਤਰਾਖੰਡ ਦੇ ਇਕ ਛੋਟੇ ਜਿਹੇ ਕਸਬੇ ਦੀ ਹੈ ਅਤੇ ਨਿਰਦੇਸ਼ਕ ਸ਼੍ਰੀ ਨਾਰਾਇਣ ਸਿੰਘ ਨੇ ਮਜ਼ਾਕਿਆ ਅੰਦਾਜ਼ 'ਚ ਇਕ ਗੰਭੀਰ ਮੁੱਦੇ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਕਹਾਣੀ ਬਿਜਲੀ ਵਿਭਾਗ ਵਲੋਂ ਭੇਜੇ ਜਾਣ ਵਾਲੇ ਗਲਤ ਬਿੱਲਾਂ ਦੇ ਬਾਰੇ 'ਚ ਹੈ। ਫਿਲਮ 'ਚ ਸ਼ਾਹਿਦ ਬਿਜਲੀ ਵਿਭਾਗ ਵਲੋਂ ਅਜਿਹਾ ਕੀਤੇ ਜਾਣ 'ਤੇ ਵਿਰੋਧ ਕਰਦੇ ਹਨ। ਪੇਸ਼ੇ ਤੋਂ ਵਕੀਲ ਸ਼ਾਹਿਦ ਫਿਲਮ 'ਚ ਉਸ ਸਮੇਂ ਵਿਦ੍ਰੋਹੀ ਬਣਦਾ ਹੈ ਜਦੋਂ ਉਸ ਦਾ ਦੋਸਤ ਸਰਕਾਰੀ ਦਬਾਅ ਕਰਕੇ ਖੁਦਕੁਸ਼ੀ ਕਰ ਲੈਂਦਾ ਹੈ।

ਅਸਲ 'ਚ ਸ਼ਾਹਿਦ ਦੇ ਦੋਸਤ ਦਿਵਯੇਂਦੂ ਨੂੰ ਬਿਜਲੀ ਵਿਭਾਗ ਵਲੋਂ 1.5 ਲੱਖ ਰੁਪਏ ਦਾ ਬਿਲ ਭੇਜਿਆ ਜਾਂਦਾ ਹੈ। ਜਿਸ ਦੀ ਸ਼ਿਕਾਇਤ ਜਦੋਂ ਉਹ ਬਿਜਲੀ ਵਿਭਾਗ ਨੂੰ ਕਰਦਾ ਹੈ ਤਾਂ ਉਸ ਦੀ ਕੋਈ ਸੁਣਵਾਈ ਨਹੀਂ ਹੁੰਦੀ। ਉਸ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਬਿਜਲੀ ਦਾ ਬਿਲ ਨਹੀਂ ਦੇਵੇਗਾ ਤਾਂ ਉਸ ਪੁਲਸ ਹਿਰਾਸਤ 'ਚ ਲਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਕਸ਼ੈ ਵੀ ਅਜਿਹੇ ਮੁੱਦੇ 'ਤੇ ਫਿਲਮ ਬਣਾ ਚੁੱਕੇ ਹਨ। ਇਹ ਪਹਿਲੀ ਵਾਰ ਹੈ ਜਦੋਂ ਸ਼ਾਹਿਦ ਇਕ ਅਜਿਹੇ ਮਾਮਲੇ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Edited By

Kapil Kumar

Kapil Kumar is news editor at Jagbani

Read More