2 ਸਾਲ ਦੀ ਹੋਈ ਸ਼ਾਹਿਦ ਦੀ ਲਾਡਲੀ ਬੇਟੀ ਮੀਸ਼ਾ, ਦੇਖੋ ਕਿਊਟ ਤਸਵੀਰਾਂ

8/26/2018 1:16:41 PM

ਮੁੰਬਈ (ਬਿਊਰੋ)— ਬਾਲੀਵੁੱਡ ਸੁਪਰਸਟਾਰ ਸ਼ਾਹਿਦ ਕਪੂਰ ਦੀ ਬੇਟੀ ਮੀਸ਼ਾ ਕਪੂਰ ਅੱਜ 2 ਸਾਲ ਦੀ ਹੋ ਚੁੱਕੀ ਹੈ। ਮੀਸ਼ਾ ਦਾ ਨਾਂ ਬਾਲੀਵੁੱਡ ਦੇ ਕਿਊਟ ਸਟਾਰਕਿਡਜ਼ ਦੀ ਲਿਸਟ 'ਚ ਸ਼ਾਮਿਲ ਹੈ। ਬੀਤੇ 2 ਸਾਲ ਪਹਿਲਾਂ ਮੀਸ਼ਾ ਦੇ ਜਨਮ ਵਾਲੇ ਦਿਨ ਸ਼ਾਹਿਦ ਨੇ ਟਵੀਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਆਪਣੀ ਖੁਸ਼ੀਆਂ ਜ਼ਾਹਿਰ ਕੀਤੀਆਂ ਸਨ। ਸ਼ਾਹਿਦ ਨੇ ਲਿਖਿਆ ਕਿ ਉਹ ਆ ਚੁੱਕੀ ਹੈ ਅਤੇ ਜੇਕਰ ਅਸੀਂ ਆਪਣੀਆਂ ਖੁਸ਼ੀਆਂ ਨੂੰ ਬਿਆਨ ਕਰਾਂਗੇ ਤਾਂ ਸ਼ਬਦ ਘੱਟ ਪੈਣਗੇ,  ਤੁਹਾਡੇ ਵਲੋਂ ਮਿਲੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ।

PunjabKesari
ਮੀਸ਼ਾ ਦੇ ਅੱਜ ਜਨਮਦਿਨ ਮੌਕੇ ਉਸ ਦੀਆਂ ਕੁਝ ਕਿਊਟ ਤਸਵੀਰਾਂ ਸ਼ੇਅਰ ਕਰਨ ਜਾ ਰਹੇ ਹਾਂ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਸਾਫ ਪਤਾ ਲਗਦਾ ਹੈ ਕਿ ਮੀਰਾ ਨੇ ਹੀ ਨਹੀਂ ਬਲਕਿ ਸ਼ਾਹਿਦ ਨੇ ਵੀ ਆਪਣੀ ਬੇਟੀ ਨੂੰ ਪੂਰਾ ਸਮਾਂ ਦਿੱਤਾ ਹੈ। ਮੀਸ਼ਾ ਦੇ ਸ਼ੁਰੂਆਤੀ 3-4 ਮਹੀਨਿਆਂ 'ਚ ਸ਼ਾਹਿਦ ਉਸ ਦਾ ਬਹੁਤ ਧਿਆਨ ਰੱਖਦੇ ਹਨ। ਇਸ ਤੋਂ ਇਲਾਵਾ ਸ਼ਾਹਿਦ-ਮੀਰਾ ਅਕਸਰ ਮੀਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਲਈ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਨੂੰ ਮੀਸ਼ਾ ਦੀਆਂ ਕਿਊਟ ਤਸਵੀਰਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।

PunjabKesari
ਦੱਸਣਯੋਗ ਹੈ ਕਿ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਇਕ ਵਾਰ ਫਿਰ ਤੋਂ ਮਾਂ ਬਣਨ ਵਾਲੀ ਹੈ। ਇਹ ਜਾਣਕਾਰੀ ਸ਼ਾਹਿਦ ਨੇ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਰਾਹੀਂ ਸ਼ੇਅਰ ਕੀਤੀ ਸੀ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News