ਆਪਣੇ ਕੈਰੀਅਰ ਦੌਰਾਨ ਸ਼ਾਹਿਦ ਕਪੂਰ ਦਾ ਇਨ੍ਹਾਂ ਅਦਾਕਾਰਾਂ ਨਾਲ ਚੱਲਿਆ ਸੀ ਅਫੇਅਰ

2/25/2017 5:29:39 PM

ਮੁੰਬਈ- ਬਾਲੀਵੁੱਡ ਦੇ ਚਾਕਲੇਟੀ ਬੁਆਏ ਅਤੇ ਅਦਾਕਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਬੁਲੰਦੀਆਂ ''ਤੇ ਹਨ। ਨਿਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਬੇਟੀ ਮੀਸ਼ਾ ਦੇ ਜਨਮ ਦੇ ਬਾਅਦ ਬੇਹੱਦ ਖੁਸ਼ ਹਨ ਅਤੇ ਕਈ ਵਾਰ ਪਤਨੀ ਮੀਰਾ ਰਾਜਪੂਤ ਨਾਲ ਸਰਵਜਨਕ ਮੰਚ ''ਤੇ ਦੇਖੇ ਜਾਂਦੇ ਹਨ। ਅੱਜ ਸ਼ਾਹਿਦ ਕਪੂਰ ਦਾ ਜਨਮਦਿਨ ਹੈ ਅਤੇ ਕੁਝ ਦਿਨੀਂ ਪਹਿਲੀ ਹੀ ਉਨ੍ਹਾਂ ਦੀ ਪਤਨੀ ਮੀਰਾ ਨੇ ਇਕ ਸ਼ਾਨਦਾਰ ਪ੍ਰੀ-ਬਰਥਡੇਅ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ''ਚ ਕਈ ਬੀ-ਟਾਊਨ ਹਸਤੀਆਂ ਵੀ ਸ਼ਾਮਲ ਹੋਈਆਂ ਸਨ।
ਦੱਸ ਦਈਏ ਕਿ ਸ਼ਾਹਿਦ ਦੇ ਫਿਲਮਾਂ ਦੀ ਸੂਚੀ ਜਿੰਨੀ ਲੰਬੀ ਬੈ, ਉਨ੍ਹਾਂ ਹੀ ਉਨ੍ਹਾਂ ਦੇ ਅਫੇਅਰ ਦੀ ਸੂਚੀ ਵੀ ਲੰਬੀ ਨਜ਼ਰ ਆਉਂਦੀ ਹੈ। ਆਪਣੇ ਕੈਰੀਅਰ ਦੌਰਾਨ ਸ਼ਾਹਿਦ ਕਪੂਰ ਦਾ ਨਾਂ ਕਈ ਲੜਕੀਆਂ ਨਾਲ ਜੁੜਿਆ ਸੀ। ਫਿਲਮ ਇੰਡਸਟ੍ਰੀ ''ਚ ਕਦਮ ਰੱਖਣ ਦੇ ਨਾਲ ਹੀ ਉਨ੍ਹਾਂ ਦਾ ਅਫੇਅਰ ਕਰੀਨਾ ਕਪੂਰ ਨਾਲ ਸ਼ੁਰੂ ਹੋ ਗਿਆ ਸੀ। ਦੋਹਾਂ ਦਾ ਅਫੇਅਰ ਤਿੰਨ ਸਾਲਾਂ ਤੱਕ ਚੱਲਿਆ। ਕਰੀਨਾ ਹੁਣ ਸੈਫ ਅਲੀ ਖਾਨ ਦੀ ਬੇਗਮ ਬਣ ਚੁੱਕੀ ਹੈ ਪਰ ਸ਼ਾਹਿਦ ਨਾਲ ਉਨ੍ਹਾਂ ਦੇ ਰਿਸ਼ਤੇ ਦੀ ਗੱਲ ਪੂਰਾ ਬਾਲੀਵੁੱਡ ਜਾਣਦਾ ਹੈ। ਅਦਾਕਾਰਾ ਕਰੀਨਾ ਕਪੂਰ ਨਾਲ ਉਹ ਸੀਰੀਅਸ ਰਿਲੇਸ਼ਨਸ਼ਿਪ ''ਚ ਸਨ ਅਤੇ ਫਿਰ ਦੋਵੇਂ ਵੱਖ ਹੋ ਗਏ। ਦੋਹਾਂ ਨੇ ਕਈ ਸੁਪਰਹਿੱਟ ਫਿਲਮਾਂ ''ਚ ਕੰਮ ਕੀਤਾ ਸੀ। ਦੋਹਾਂ ਦੀ ਆਖਿਰੀ ਫਿਲਮ ''ਜਬ ਵੀ ਮੇਟ'' ਸੀ। ਕਰੀਨਾ ਦੇ ਬਾਅਦ ਉਨ੍ਹਾਂ ਦੇ ਅਫੇਅਰਜ਼ ਦੀ ਸੂਚੀ ''ਚ ਹਰਸ਼ਿਤਾ ਭੱਟ, ਵਿਦਿਆ ਬਾਲਨ, ਅਮ੍ਰਿਤਾ ਰਾਵ ਅਤੇ ਪ੍ਰਿਯੰਕਾ ਚੋਪੜਾ ਆਦਿ ਦਾ ਨਾਂ ਵੀ ਜੁੜਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News