ਸ਼ਾਹਿਦ ਕਪੂਰ ਨੂੰ ਮਿਲਿਆ ਬੈਸਟ ਐਕਟਰ ਦਾ ਦਾਦਾ ਸਾਹਿਬ ਫਾਲਕੇ ਐਕਸੀਲੈਂਸ ਅਵਾਰਡ

4/22/2018 3:51:09 AM

ਮੁੰਬਈ—ਫਿਲਮ 'ਪਦਮਾਵਤ' 'ਚ ਦਮਦਾਰ ਕਿਰਦਾਰ ਨਿਭਾਉਣ ਵਾਲੇ ਐਕਟਰ ਸ਼ਾਹਿਦ ਕਪੂਰ ਨੂੰ ਸ਼ਨੀਵਾਰ ਨੂੰ ਦਾਦਾ ਸਾਹਿਬ ਫਾਲਕੇ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੇ ਜਮਾਨੇ ਦੀ ਮਸ਼ਹੂਰ ਐਕਟਰਸ ਸਿਮੀ ਗਰੇਵਾਲ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਗਿਆ। 

ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਨੂੰ ਬੈਸਟ ਰਿਆਲਿਟੀ ਸ਼ੋਅ ਜੱਜ, ਦਿਵਿਆ ਖੋਸਲਾ ਨੂੰ ਆਊਟ ਸਟੈਂਡਿੰਗ ਸ਼ਾਰਟ ਫਿਲਮ 'ਬੁਲਬੁਲ' ਲਈ ਤੇ ਕਰਨ ਜੌਹਰ ਨੂੰ 'ਕਾਫੀ ਵਿਦ ਕਰਨ' ਲਈ ਬੈਸਟ ਟੀ.ਵੀ. ਹੋਸਟ ਦਾ ਅਵਾਰਡ ਦਿੱਤਾ ਗਿਆ। 
 

ਉੱਥੇ ਹੀ ਐਕਟਰਸ ਤਮੰਨਾ ਭਾਟੀਆ ਨੂੰ ਫਿਲਮ 'ਬਾਹੁਬਲੀ' 'ਚ ਆਊਟ ਸਟੈਂਡਿੰਗ ਪ੍ਰਫਾਰਮੇਂਸ ਲਈ ਅਵਾਰਡ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਰਹੇ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਇਕ ਪਿਤਾ ਦੇ ਰੂਪ 'ਚ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ।
 

ਅਵਾਰਡ ਸਮਾਰੋਹ 'ਚ ਸ਼ਾਹਿਦ ਕਪੂਰ ਨੇ ਪਾਕਸੋ ਐਕਟ ਨੂੰ ਆਰਡੀਨੈਂਸ ਨੂੰ ਲੈ ਕੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਦੇ ਬਾਰੇ 'ਚ ਸੋਚਣ ਵਾਲਿਆਂ ਦੀ ਮਾਨਸਿਕਤਾ ਨੂੰ ਬਹੁਤ ਸਖਤ ਸਜ਼ਾ 'ਚ ਬਦਲਣ ਦੀ ਜ਼ਰੂਰਤ ਹੈ। ਉਨ੍ਹਾਂ ਲਈ ਬਹੁਤ ਸਖਤ ਉਦਾਹਰਣ ਦੇਣਾ ਮਹੱਤਵਪੂਰਨ ਹੈ। ਉੱਥੇ ਹੀ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਇਹ ਬਹੁਤ ਚੰਗਾ ਕਦਮ ਹੈ। ਜੋ ਲੋਕ ਇਸ ਤਰ੍ਹਾਂ ਦਾ ਅਪਰਾਧ ਕਰਦੇ ਹਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News