'ਕਬੀਰ ਸਿੰਘ' ਦੀ ਸਫਲਤਾ ਤੋਂ ਬਾਅਦ ਮਹਿੰਗੇ ਹੋਏ ਸ਼ਾਹਿਦ ਕਪੂਰ, ਵਧਾਈ ਫੀਸ

7/11/2019 12:25:50 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਪਰਦੇ 'ਤੇ ਹੁਣ ਤਕ ਧਮਾਲ ਮਚਾ ਰਹੀ ਹੈ। 'ਕਬੀਰ ਸਿੰਘ' ਦੇ ਸਾਹਮਣੇ ਸਲਮਾਨ ਖਾਨ ਦੀ 'ਭਾਰਤ' ਅਤੇ ਆਯੂਸ਼ਮਾਨ ਖੁਰਾਨਾ ਦੀ 'ਆਰਟੀਕਲ 15' ਸੀ। ਇਸ ਦੇ ਬਾਵਜੂਦ ਫਿਲਮ ਨੇ 243 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ 'ਕਬੀਰ ਸਿੰਘ' ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਟਾਪ 10 ਬਾਲੀਵੁੱਡ ਫਿਲਮਾਂ ਦੀ ਲਿਸਟ 'ਚ ਵੀ ਸ਼ਾਮਿਲ ਹੋ ਗਈ ਹੈ।
PunjabKesari
ਫਿਲਮ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਹਰ ਪਾਸੇ ਸ਼ਾਹਿਦ ਦੀ ਐਕਟਿੰਗ ਦੀ ਚਰਚਾ ਹੋ ਰਹੀ ਹੈ ਅਤੇ ਇਸ ਦਾ ਅਸਰ ਉਨ੍ਹਾਂ ਦੇ ਕਰੀਅਰ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਖਬਰਾਂ ਮੁਤਾਬਕ ਸ਼ਾਹਿਦ ਨੇ 'ਕਬੀਰ ਸਿੰਘ' ਦੀ ਸਫਲਤਾ ਤੋਂ ਬਾਅਦ ਆਪਣੀ ਫੀਸ ਦੁੱਗਣੀ ਕਰ ਦਿੱਤੀ ਹੈ। ਰਿਪੋਰਟ ਮੁਤਾਬਕ ਸ਼ਾਹਿਦ ਹੁਣ ਇਕ ਫਿਲਮ ਦੇ 35 ਕਰੋੜ ਰੁਪਏ ਲੈਣਗੇ।
PunjabKesari
ਇਸ ਤੋਂ ਪਹਿਲਾ ਸ਼ਾਹਿਦ ਇਕ ਫਿਲਮ ਲਈ ਲਗਭੱਗ 10 ਤੋਂ 15 ਕਰੋੜ ਚਾਰਜ ਕਰਦੇ ਸਨ। ਫਿਲਮ ਦੇ ਪ੍ਰਮੋਸ਼ਨ ਦੌਰਾਨ ਐਕਟਰ ਨੇ ਦੱਸਿਆ ਸੀ ਕਿ 'ਕਬੀਰ ਸਿੰਘ' ਤੋਂ ਬਾਅਦ ਹੁਣ ਉਨ੍ਹਾਂ ਕੋਲ ਕੋਈ ਫਿਲਮ ਨਹੀਂ ਹੈ ਪਰ 'ਕਬੀਰ ਸਿੰਘ' ਦੇ ਹਿੱਟ ਹੁੰਦੇ ਹੀ ਸ਼ਾਹਿਦ ਕੋਲ ਕਈ ਫਿਲਮਾਂ ਦੇ ਆਫਰ ਆਉਣ ਲੱਗੇ ਹਨ।
PunjabKesari
ਦੱਸ ਦੇਈਏ ਕਿ 'ਕਬੀਰ ਸਿੰਘ' ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ 'ਚ ਕਈ ਵੱਡੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਜਿਨ੍ਹਾਂ 'ਚ ਸਲਮਾਨ ਦੀ 'ਭਾਰਤ', ਰਣਵੀਰ ਸਿੰਘ ਦੀ 'ਸਿੰਬਾ' ਅਤੇ ਵਿੱਕੀ ਕੌਸ਼ਲ ਦੀ 'ਉੜੀ' ਸ਼ਾਮਿਲ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News