ਸ਼ਾਹਰੁਖ ਨਾਲ ਕੰਮ ਕਰਨਾ ਕਾਫੀ ਆਸਾਨ ਰਿਹਾ : ਇਮਤਿਆਜ਼ ਅਲੀ

7/23/2017 11:39:53 AM

ਮੁੰਬਈ— ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਬਾਰੇ ਕਹਿਣਾ ਹੈ ਕਿ ਇਹ ਸੁਪਰਸਟਾਰ ਆਪਣੇ ਸਟਾਰਡਮ ਨੂੰ ਸੈੱਟ 'ਤੇ ਕਦੀ ਨਹੀਂ ਲੈ ਕੇ ਆਏ। ਸੂਤਰਾਂ ਮੁਤਾਬਕ ਇਮਤਿਆਜ਼ ਨੇ ਆਪਣੇ ਇੰਟਰਵਿਉੂ ਦੌਰਾਨ ਦੱਸਿਆ ਕਿ ਉਨ੍ਹਾਂ ਨਾਲ ਕੰਮ ਕਰਨਾ ਕਿਸੇ ਹੋਰ ਅਭਿਨੇਤਾ ਨਾਲ ਕੰਮ ਕਰਨ ਵਰਗਾ ਹੀ ਸੀ। ਉਹ ਇਕ ਵੱਡੇ ਸਟਾਰ ਹਨ। ਇਸਦਾ ਅਹਿਸਾਸ ਤੁਹਾਨੂੰ ਸਿਰਫ ਉਸ ਸਮੇਂ ਹੁੰਦਾ ਹੈ ਜਦੋਂ ਤੁਸੀਂ ਸੈੱਟ ਦੇ ਨੇੜੇ ਭੀੜ ਨੂੰ ਦੇਖਦੇ ਹੋ। ਬਾਕੀ ਉਹ ਇਕ ਫਿਲਮ 'ਚ ਜਿਸ ਤਰ੍ਹਾਂ ਕੰਮ ਕਰਦੇ ਹਨ, ਉਸ ਨਾਲ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਉਹ ਇਕ ਸਟਾਰ ਹਨ''।
ਉਨ੍ਹਾਂ ਕਿਹਾ, ''ਅਸੀਂ ਦੋਵੇਂ ਥੀਏਟਰ ਦੀ ਪਿੱਠਭੂਮੀ ਤੋਂ ਹਾਂ ਜਿਸ ਨਾਲ ਸ਼ਾਹਰੁਖ ਨਾਲ ਤਾਲ-ਮੇਲ ਬਣਾਉਣਾ ਕਾਫੀ ਆਸਾਨ ਰਿਹਾ ਸੀ ਅਤੇ ਉਨ੍ਹਾਂ ਨਾਲ ਕੰਮ ਕਰਨਾ ਕਾਫੀ ਆਸਾਨ ਰਿਹਾ ਹੈ। ਉਹ ਇਕ ਅਜਿਹੇ ਬੁਨਿਆਦੀ ਥੀਏਟਰ ਅਭਿਨੇਤਾ ਹਨ ਜਿਸ ਲਈ ਕਹਾਣੀ ਅਤੇ ਸਹਿ-ਅਭਿਨੇਤਾ ਮਹੱਤਵਪੂਰਨ ਹੁੰਦਾ ਹੈ। ਉਹ ਸਿਰਫ ਆਪਣਾ ਪ੍ਰਦਰਸ਼ਨ ਦੇਣ ਵਾਲੇ ਹੁੰਦੇ ਹਨ ਜਿਨ੍ਹਾਂ ਨਾਲ ਮੈਂ ਕੰਮ ਕੀਤਾ''। ਇਸ ਤੋਂ ਇਲਾਵਾ ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜਬ ਹੈਰੀ ਮੈੱਟ ਸੇਜਲ' 4 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News