ਸ਼ਾਹਰੁਖ ਨੇ 'ਜਬ ਹੈਰੀ ਮੇਟ ਸੇਜਲ' ਦੇ ਫਲਾਪ ਹੋਣ 'ਤੇ ਕੀਤੀ ਗੱਲ

11/19/2018 10:59:47 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਆਪਣੀ ਫਿਲਮ 'ਜਬ ਹੈਰੀ ਮੇਟ ਸੇਜਲ' ਦੇ ਫਲਾਪ ਹੋਣ 'ਤੇ ਗੱਲ ਕੀਤੀ ਹੈ। ਉਸ ਨੇ ਦੱਸਿਆ ਕਿ ਮੈਨੂੰ ਇਸ ਫਿਲਮ ਦੀ ਸਭ ਤੋਂ ਚੰਗੀ ਗੱਲ ਇਹ ਲੱਗੀ ਕਿ ਇਸ ਦੀ ਕੋਈ ਕਹਾਣੀ ਹੀ ਨਹੀਂ ਹੈ। ਬੱਸ ਦੋ ਲੋਕ ਇਕ ਅੰਗੂਠੀ ਪਿੱਛੇ ਪਾਗਲ ਹੋਏ ਜਾ ਰਹੇ ਹਨ। ਮੈਂ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਲੱਗਾ ਸੀ ਕਿ ਲੋਕਾਂ ਨੂੰ ਇਹ ਫਿਲਮ ਪਸੰਦ ਆਵੇਗੀ ਪਰ ਅਜਿਹਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ 'ਜਬ ਹੈਰੀ ਮੇਟ ਸੇਜਲ' ਸਾਲ 2017 'ਚ ਪ੍ਰਦਰਸ਼ਿਤ ਹੋਈ ਸੀ ਅਤੇ ਫਲਾਪ ਸਾਬਤ ਹੋਈ ਸੀ। ਫਿਲਮ 'ਚ ਅਨੁਸ਼ਕਾ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਸੀ। ਸ਼ਾਹਰੁਖ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜ਼ੀਰੋ' ਦੀ ਸ਼ੂਟਿੰਗ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News