24 ਘੰਟਿਆਂ 'ਚ ਸ਼ਾਹਰੁਖ-ਸਲਮਾਨ ਦੀ ਜੁਗਲਬੰਦੀ ਨੇ ਜਿੱਤੇ ਲੋਕਾਂ ਦੇ ਦਿਲ

12/7/2018 3:21:06 PM

ਮੁੰਬਈ(ਬਿਊਰੋ)— ਬਾਲੀਵੁਡ ਫਿਲਮ 'ਜ਼ੀਰੋ' ਹੁਣ ਤੋਂ ਇੰਟਰਨੈੱਟ 'ਤੇ ਛਾਈ ਹੋਈ ਹੈ ਅਤੇ ਹੁਣ ਫ਼ਿਲਮ ਦੇ ਨਵੇਂ ਗੀਤ 'ਇਸ਼ਕਬਾਜੀ' ਨੂੰ ਸਿਰਫ਼ 24 ਘੰਟਿਆਂ ਦੇ ਅੰਦਰ 24 ਮਿਲੀਅਨ (ਇੰਸਟਾਗਰਾਮ+ ਯੂਟਿਊਬ) ਵਾਰ ਦੇਖਿਆ ਜਾ ਚੁੱਕਿਆ ਹੈ। 4 ਦਸੰਬਰ ਮੰਗਲਵਾਰ ਨੂੰ ਲਾਂਚ ਕੀਤਾ ਗਿਆ ਇਹ ਗੀਤ ਹੁਣ ਤੋਂ 'ਸਾਲ ਦਾ ਚਾਰਟਬਸਟਰ' ਬਣ ਗਿਆ ਹੈ। 'ਇਸ਼ਕਬਾਜੀ' ਵਿਚ ਬਾਊਆ ਸਿੰਘ (ਸ਼ਾਹਰੁਖ ਖਾਨ) ਬਾਬਿਤਾ ਕੁਮਾਰੀ (ਕੈਟਰੀਨਾ ਕੈਫ ਦੁਆਰਾ ਅਭਿਨੀਤ) ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਸਲਮਾਨ ਖਾਨ ਨਾਲ ਖੁਸ਼ੀ ਨਾਲ ਝੂੰਮਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਫਿਲਮ ਦੇ ਇਸ ਨਵੇਂ ਗੀਤ ਨੂੰ 4 ਦਸੰਬਰ ਦੇ ਦਿਨ ਸ਼ਾਹਰੁਖ ਖਾਨ, ਸਲਮਾਨ ਖਾਨ, ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ, ਆਨੰਦ ਐਲ ਰਾਏ, ਕਲਰ ਯੈਲੋ ਪ੍ਰੋਡਕਸ਼ੰਸ ਅਤੇ ਟੀ-ਸੀਰੀਜ਼ ਦੁਆਰਾ ਸੋਸ਼ਲ ਮੀਡੀਆ 'ਤੇ ਲਾਂਚ ਕੀਤਾ ਗਿਆ ਸੀ। 
ਲਾਂਚ ਦੇ ਤੁਰੰਤ ਬਾਅਦ ਇਹ ਗੀਤ ਭਾਰਤ ਅਤੇ ਦੁਨੀਆ ਭਰ 'ਚ ਯੂਟਿਊਬ ਅਤੇ ਟਵਿਟਰ 'ਤੇ # 1 'ਤੇ ਟ੍ਰੈਂਡ ਕਰ ਰਿਹਾ ਹੈ। ਇਹ ਗੀਤ ਲਾਂਚ ਦੇ ਪੰਜ ਮਿੰਟ ਦੇ ਅੰਦਰ ਭਾਰਤ 'ਚ ਟਵਿਟਰ 'ਤੇ ਟ੍ਰੈਂਡ ਕਰਨ ਲੱਗਾ ਸੀ, ਜਦੋਂ ਕਿ ਹੈਸ਼ਟੈਗ #IssaqbaaziOutNow ਨੰਬਰ 1 'ਤੇ ਆਪਣੀ ਜਗ੍ਹਾ ਬਣਾ ਲਈ ਸੀ। ਗੀਤ ਹੁਣ ਵੀ 5 ਦਸੰਬਰ 2018 ਨੂੰ ਯੂਟਿਊਬ 'ਤੇ  #2 'ਤੇ ਛਾਇਆ ਹੋਇਆ ਹੈ। ਇਰਸ਼ਾਦ ਕਮਿਲ ਦੁਆਰਾ ਲਿਖਤੀ ਇਸ ਗੀਤ 'ਚ ਸੁਖਵਿੰਦਰ ਸਿੰਘ ਅਤੇ ਦਿਵਿਆ ਕੁਮਾਰ ਨੇ ਆਪਣੀ ਜਾਦੂਈ ਆਵਾਜ਼ ਨਾਲ ਚਾਰ ਚੰਨ ਲਗਾ ਦਿੱਤੇ ਹਨ। ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਕਲਰ ਯੈਲੋ ਪ੍ਰੋਡਕਸ਼ਨ ਦੀ ਫ਼ਿਲਮ 'ਜ਼ੀਰੋ' ਗੌਰੀ ਖਾਨ ਦੁਆਰਾ ਨਿਰਮਿਤ ਹੈ। ਦੱਸ ਦੇਈਏ ਕਿ ਇਹ ਫਿਲਮ 21 ਦਸੰਬਰ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News