ਬਾਲੀਵੁੱਡ ਤੋਂ ਲੈ ਕੇ ਭਾਰਤੀ ਕ੍ਰਿਕਟ ਦਾ ਗੇਮ ਚੇਂਜਰ ਹੁਣ ਪਾਣੀ ਬਚਾਉਣ ਨਿਕਲਿਆ

10/17/2019 2:15:40 PM

ਅੰਮ੍ਰਿਤਸਰ (ਬਿਊਰੋ) — ਬਾਲੀਵੁੱਡ ਤੋਂ ਲੈ ਕੇ ਭਾਰਤੀ ਕ੍ਰਿਕਟਰਾਂ ਵਿਚਕਾਰ ਦੀ ਗੱਲ ਕਰੀਏ ਜਾਂ ਫਿਰ ਦੇਸ਼-ਦੁਨੀਆ ਦੇ ਵੱਡੇ ਘਰਾਣਿਆਂ ਦੀ ਗੱਲ ਕਰੀਏ ਇਸ ਸਾਰੇ ਵਿਚ ਇਕ ਨਾਂ ਕਾਮਨ ਹੈ ਉਹ ਹੈ ਗੇਮ ਚੇਂਜਰ ਦੇ ਨਾਂ ਨਾਲ ਪ੍ਰਸਿੱਧ ਸ਼ੈਲੇਂਦਰ ਸਿੰਘ ਦਾ। ਸ਼ੈਲੇਂਦਰ ਸਿੰਘ ਦੇ ਖੂਨ ਵਿਚ ਪੰਜਾਬ ਅਤੇ ਪੰਜਾਬੀਅਤ ਹੈ। ਜ਼ਿੰਦਗੀ ਦੇ 50 ਬਸੰਤ ਪਾਰ ਕਰ ਚੁੱਕੇ ਹਨ ਹੁਣ ਤੱਕ ਦੇਸ਼-ਦੁਨੀਆ ਨੇ ਉਨ੍ਹਾਂ ਨੂੰ ਵੱਡੇ ਸਨਮਾਨ ਨਾਲ ਨਿਵਾਜਿਆ ਹੈ। ਦੇਸ਼ ਉਨ੍ਹਾਂ ਨੂੰ 16 ਵਾਰ ਕੌਮੀ ਸਨਮਾਨ ਦੇ ਚੁੱਕਿਆ ਹੈ। ਬੀਤੀ 2 ਅਕਤੂਬਰ ਨੂੰ ਕੰਨਿਆ ਕੁਮਾਰੀ ਸਥਿਤ ਮਹਾਤਮਾ ਗਾਂਧੀ ਦੀ ਪ੍ਰਤਿਮਾ 'ਤੇ 150ਵੀਂ ਜਯੰਤੀ 'ਤੇ ਮਾਲਾ ਅਰਪਣ ਕਰਕੇ ਕਾਰ 'ਚ ਪਰਿਵਾਰ ਦੇ ਨਾਲ ਇਕ ਭਾਰਤ, ਮੇਰਾ ਭਾਰਤ ਮੁਹਿੰਮ ਨਾਲ ਜੁੜ ਕੇ ਵਾਤਾਵਰਣ ਅਤੇ ਪਾਣੀ ਬਚਾਉਣ ਲਈ ਨਿਕਲ ਪਏ ਹਨ।

ਹਿੰਦੀ, ਤਾਮਿਲ ਆਦਿ ਭਾਸ਼ਾਵਾਂ ਵਿਚ 68 ਫੀਚਰ (ਫੁਲ ਲੈਂਥ) ਫਿਲਮਾਂ ਬਣਾਉਣ ਵਾਲੇ ਸ਼ੈਲੇਂਦਰ ਸਿੰਘ ਨੇ ਪੇਜ ਥ੍ਰੀ ਵਰਗੀਆਂ ਮੀਡੀਆ 'ਤੇ ਬਣੀਆਂ ਸੁਪਰਹਿਟ ਫਿਲਮਾਂ ਦਿੱਤੀਆਂ ਹਨ। ਕਹਿੰਦੇ ਹਨ ਕਿ ਪੇਜ ਥ੍ਰੀ-2 ਬਣਾਉਣ ਲਈ ਕਹਾਣੀ ਤਲਾਸ਼ ਰਹੇ ਹਨ। ਅਜਿਹੇ ਵਿਚ ਕਈ ਵੱਡੀ ਫਿਲਮਾਂ ਨੂੰ ਵੱਡੇ ਪਰਦੇ 'ਤੇ ਲਿਆਉਣ ਵਾਲੇ ਸ਼ੈਲੇਂਦਰ ਸਿੰਘ ਦੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਮਿਲੀਅਨ-ਬਿਲੀਅਨ ਵਿਚ ਫਾਲੋਅਰ ਹਨ। ਬਾਲੀਵੁੱਡ ਦੇ ਧਰੁੰਧਰਾਂ ਨੂੰ ਪੈਸਾ ਕਮਾਉਣ ਦੀ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਕਰਾਰ ਕਰਵਾਉਣ ਵਾਲੇ ਸ਼ੈਲੇਂਦਰ ਸਿੰਘ ਕਹਿੰਦੇ ਹਨ ਕਿ ਪੈਸਾ ਹੀ ਸਭ ਕੁਝ ਨਹੀਂ, ਜਿਸ ਮਿੱਟੀ ਵਿਚ ਜੰਮੇ ਜਿਸ ਦਰੱਖਤ ਨੇ ਸਾਹ ਦਿੱਤੇ ਅਖਿਰ ਸਾਰੀ ਉਮਰ ਅਸੀਂ ਉਨ੍ਹਾਂ ਨੂੰ ਕੀ ਦਿੱਤਾ। ਕਚਰਾ ਜਾਂ ਪ੍ਰਦੂਸ਼ਣ। ਅਜਿਹੇ ਵਿਚ ਦੇਸ਼ 'ਚ ਵਾਤਾਵਰਣ ਬਚਾਉਣ ਦੀ ਇਹ ਮੁਹਿੰਮ ਹੈ। ਬਾਲੀਵੁਡ ਨਾਲ ਹੈ, ਦੇਸ਼ ਨਾਲ ਹੈ।

ਪਹਿਲਾਂ ਦੇਸ਼ ਫਿਰ ਮਜ਼ਹਬ -
'ਜਗ ਬਾਣੀ' ਨਾਲ ਖਾਸ ਗੱਲਬਾਤ ਵਿਚ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਭਾਰਤ ਦਾ ਜਵਾਨ ਵਿਦੇਸ਼ ਜਾ ਕੇ ਆਈ ਲਵ ਕੈਨੇਡਾ, ਆਈ ਲਵ ਅਮਰੀਕਾ ਦੀ ਟੀ-ਸ਼ਰਟ ਪਾਉਂਦਾ ਹੈ ਪਰ ਭਾਰਤ ਵਿਚ 'ਮਾਈ ਲਵ ਇੰਡੀਆ' ਦੀ ਟੀ-ਸ਼ਰਟ ਪਾਉਣ ਵਿਚ ਗੁਰੇਜ਼ ਕਿਉਂ ਹੈ। ਫਿਲਮਾਂ ਵਿਚ ਦੇਸ਼ ਦੀ ਸੱਚਾਈ ਜਿੱਥੇ ਵਿਖਾਉਣ ਵਿਚ ਨੰਬਰ 1 ਮੰਨੇ ਜਾਣ ਵਾਲੇ ਸ਼ੈਲੇਂਦਰ ਸਿੰਘ ਕਹਿੰਦੇ ਹਨ ਕਿ ਦੇਸ਼ ਨੂੰ ਉੱਨਤੀ 'ਤੇ ਲੈ ਜਾਣ ਲਈ ਸਾਨੂੰ ਭਾਰਤੀ ਬਣਨਾ ਹੋਵੇਗਾ। ਮੈਂ ਭਾਰਤੀ ਹਾਂ, ਇਹ ਜਵਾਲਾ ਹਰ ਜਵਾਨ ਵਿਚ ਭੜਕਣੀ ਚਾਹੀਦੀ ਹੈ ਕੌਮ ਚਾਹੇ ਕੋਈ ਵੀ ਹੋਵੇ। ਪਹਿਲਾਂ ਦੇਸ਼ ਫਿਰ ਮਜ਼ਹਬ।

ਸ਼੍ਰੀਨਗਰ ਦੇ ਲਾਲ ਚੌਕ 'ਤੇ ਤਿਰੰਗਾ ਲਹਿਰਾ, ਦੇਸ਼ ਦੇ 60 ਮਿਲੀਅਨ ਜਵਾਨ ਨੂੰ ਦੇਵਾਂਗੇ ਸੰਦੇਸ਼
ਸ਼ੈਲੇਂਦਰ ਸਿੰਘ ਨੇ ਕਿਹਾ ਕਿ ਜ਼ਿੰਦਗੀ ਦੇ 50 ਸਾਲਾਂ 'ਚ ਮੈਨੂੰ ਦੌਲਤ, ਸ਼ੌਹਰਤ ਸਭ ਕੁਝ ਮਿਲਿਆਂ। ਮੈਨੂੰ ਮਾਣ ਹੈ ਕਿ ਮੈਂ ਭਾਰਤੀ ਹਾਂ। ਮੈਨੂੰ ਦੁੱਖ ਹੁੰਦਾ ਹੈ ਜਦੋਂ ਲੋਕ ਘੁੰਮਣ ਲਈ ਵਿਦੇਸ਼ੀ ਧਰਤੀ 'ਤੇ ਜਾਂਦੇ ਹਨ। ਸਾਡੇ ਭਾਰਤ ਵਿਚ ਉਹ ਖੂਬਸੂਰਤੀ ਹੈ ਜੋ ਦੁਨੀਆ ਵਿਚ ਕਿਤੇ ਨਹੀਂ ਹੈ। ਮੈਂ ਦੁਨੀਆ ਭਰ ਵਿਚ ਆਪਣੇ ਕਰੋੜਾਂ ਫੈਨਜ਼ ਦਾ ਧੰਨਵਾਦੀ ਹਾਂ ਜੋ ਮੇਰੀ ਮੁਹਿੰਮ 'ਵਨ ਇੰਡੀਆ, ਮਾਈ ਇੰਡੀਆ' ਵਿਚ ਜੁੜ ਕੇ ਪਾਣੀ ਅਤੇ ਵਾਤਾਵਰਨ ਬਚਾਉਣ ਲਈ ਜੁੜ ਰਹੇ ਹਨ। ਇਸ ਮੁਹਿੰਮ ਵਿਚ ਇਕ ਗੀਤ ਸੁਖਵਿੰਦਰ ਸਿੰਘ ਅਤੇ ਕਈ ਵੱਡੇ ਗਾਇਕਾਂ ਨੇ ਲਿਖਿਆ ਹੈ, ਜਿਸ ਵਿਚ ਅਸੀ ਦੇਸ਼ ਭਰ ਵਿਚ ਕਾਰ ਯਾਤਰਾ ਦੌਰਾਨ ਲੋਕਾਂ ਨੂੰ ਸੁਣਾਉਂਦੇ ਹਾਂ। ਸ਼੍ਰੀਨਗਰ ਜਾਣ ਦੀ ਇਜਾਜ਼ਤ ਮਿਲ ਗਈ ਹੈ, ਬੱਸ ਇੰਤਜ਼ਾਰ ਹੈ ਤਿਰੰਗਾ ਲਹਿਰਾ ਕੇ ਲਾਲ ਚੌਕ ਤੋਂ ਦੇਸ਼ ਦੇ ਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਪਾਣੀ ਬਚਾਅ ਲਓ, ਦੇਸ਼ ਬਚਾਅ ਲਓ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News