B'DAY SPL : 'ਅਫਸਾਨਾ' ਲਿਖ ਕੇ ਸ਼ਕੀਲ ਬਦਾਯੂਨੀ ਨੇ ਬਣਾਈ ਸੀ ਬਾਲੀਵੁੱਡ 'ਚ ਖਾਸ ਪਛਾਣ

8/3/2018 2:24:45 PM

ਮੁੰਬਈ (ਬਿਊਰੋ)— ਮਸ਼ਹੂਰ ਸ਼ਾਇਰ ਅਤੇ ਗੀਤਕਾਰ ਸ਼ਕੀਲ ਬਦਾਯੂਨੀ ਦਾ ਅੱਜ ਜਨਮਦਿਨ ਹੈ। ਸ਼ਕੀਲ ਦੀ ਕਲਮ 'ਚੋਂ ਨਿਕਲੇ ਸ਼ਬਦ ਅੱਜ ਵੀ ਦਿਲ ਵਿਚ ਜ਼ਿੰਦਾ ਹਨ। ''ਮੈਂ ਸ਼ਕੀਲ ਦਿਲ ਕਾ ਹੂੰ ਤਰਜੁਮ, ਕਿ ਮੁਹੱਬਤੋਂ ਕਾ ਹੂੰ। ਰਾਜਦਾਨ ਮੁਜੇ ਫਖਹੈ ਮੇਰੀ ਸ਼ਾਇਰੀ ਮੇਰੀ ਜ਼ਿੰਦਗੀ ਸੇ ਜੁਦਾ ਨਹੀਂ'' ਇਨ੍ਹਾਂ ਲਾਈਨਾਂ ਵਿਚ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਨੂੰ ਜਿਵੇਂ ਪਰੋ ਕੇ ਪੇਸ਼ ਕਰ ਦਿੱਤਾ ਸੀ। 3 ਅਗਸਤ 1916 ਨੂੰ ਯੂ.ਪੀ.'ਚ ਸ਼ਕੀਲ ਬਦਾਯੂਨੀ ਦਾ ਜਨਮ ਹੋਇਆ। ਇਸ ਮਹਾਨ ਗਾਇਕ ਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਕ ਸੀ। ਇਹੀ ਕਾਰਨ ਹੈ ਕਿ ਸਮੇਂ ਦੇ ਨਾਲ ਉਨ੍ਹਾਂ ਦੀ ਪ੍ਰਤੀਭਾ ਨਿਖਰੀ ਅਤੇ ਸਾਰਿਆਂ ਵਿਚਕਾਰ ਛਾ ਗਈ।
ਨੌਕਰੀ ਛੱਡ ਬਣੇ ਸ਼ਾਇਰ
Image result for Shakeel Badayuni
ਉਹ ਬੀ.ਏ. ਪਾਸ ਕਰਨ ਤੋਂ ਬਾਅਦ ਸਾਲ 1942 'ਚ ਉਹ ਦਿੱਲੀ ਪੁੱਜੇ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਆਪੂਰਤੀ ਵਿਭਾਗ ਵਿਚ ਆਪੂਰਤੀ ਅਧਿਕਾਰੀ ਦੇ ਰੂਪ ਵਿਚ ਆਪਣੀ ਪਹਿਲੀ ਨੌਕਰੀ ਕੀਤੀ ਪਰ ਕਿਸਮਤ ਨੂੰ ਇਸ ਦੇ ਨਾਲ ਹੀ ਕੁਝ ਹੋਰ ਵੀ ਮਨਜ਼ੂਰ ਸੀ। ਇਸ ਵਿਚ ਉਹ ਮੁਸ਼ਾਇਰੀਆਂ 'ਚ ਵੀ ਹਿੱਸਾ ਲੈਂਦੇ ਰਹੇ ਜਿਸ ਦੇ ਨਾਲ ਉਨ੍ਹਾਂ ਨੂੰ ਪੂਰੇ ਦੇਸ਼ ਭਰ ਵਿਚ ਪ੍ਰਸਿੱਧੀ ਹਾਸਿਲ ਹੋਈ। ਸ਼ਾਇਰੀ ਵਿਚ ਨਾਮ ਕਮਾਉਣ ਤੋਂ ਬਾਅਦ ਉਨ੍ਹਾਂ ਨੇ ਹੁਣ ਨੌਕਰੀ ਨੂੰ ਅਲਵਿਦਾ ਕਹਿ ਦਿੱਤਾ।
ਮੁੰਬਈ 'ਚ ਰੱਖਿਆ ਕਦਮ
Image result for Shakeel Badayuni
ਨੌਕਰੀ ਛੱਡਣ ਤੋਂ ਬਾਅਦ ਉਹ 1946 'ਚ ਦਿੱਲੀ ਤੋਂ ਮੁੰਬਈ ਆ ਗਏ। ਇੱਥੇ ਪਹਿਲੀ ਵਾਰ ਉਨ੍ਹਾਂ ਦੀ ਮੁਲਾਕਾਤ ਉਸ ਸਮੇਂ ਦੇ ਮਸ਼ਹੂਰ ਨਿਰਮਾਤਾ ਏ.ਆਰ. ਕਾਰਦਾਰ ਉਰਫ ਕਾਰਦਾਰ ਸਾਹਿਬ ਅਤੇ ਮਹਾਨ ਸੰਗੀਤਕਾਰ ਨੌਸ਼ਾਦ ਨਾਲ ਹੋਈ। ਕਹਿੰਦੇ ਹਨ ਕਿ ਨੌਸ਼ਾਦ ਦੇ ਕਹਿਣ 'ਤੇ ਉਨ੍ਹਾਂ ਨੇ ਗੀਤ ਲਿਖਿਆ,''ਹਮ ਦਿਲ ਕਾ ਅਫਸਾਨਾ ਦੁਨੀਆ ਕੋ ਸੁਨਾ ਦੇਂਗੇ, ਹਰ ਦਿਲ ਮੇਂ ਮੋਹੱਬਤ ਕੀ ਆਗ ਲਗਾ ਦੇਂਗੇ।'' ਫਿਰ ਕੀ ਸੀ ਗੀਤ ਪਸੰਦ ਤਾਂ ਆਉਣਾ ਹੀ ਸੀ।
ਪਹਿਲੀ ਫਿਲਮ ਦਾ ਜਾਦੂ
PunjabKesari

ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਹਲਚਲ ਮਚਾ ਦਿੱਤੀ। ਕਹਿੰਦੇ ਹਨ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਕਾਰਦਾਰ ਸਾਹਿਬ ਦੀ 'ਦਰਦ' ਨੂੰ ਸਾਇਨ ਕੀਤਾ। ਸਾਲ 1947 ਵਿਚ ਆਪਣੀ ਪਹਿਲੀ ਹੀ ਫਿਲਮ 'ਦਰਦ' ਦੇ ਗੀਤ ''ਅਫ਼ਸਾਨਾ ਲਿਖ ਰਹੀ ਹੂੰ'' ਦੀ ਵੱਡੀ ਸਫਲਤਾ ਦੇ ਨਾਲ ਸ਼ਕੀਲ ਕਾਮਯਾਬੀ ਦੇ ਸਿਖਰ 'ਤੇ ਜਾ ਬੈਠੇ। ਇਸ ਗੀਤ ਨੂੰ ਹਰ ਕਿਸੇ ਨੇ ਬਹੁਤ ਪਸੰਦ ਕੀਤਾ।
ਨੌਸ਼ਾਦ ਨਾਲ ਜੋੜੀ
Image result for Shakeel Badayuni last days
ਸ਼ਕੀਲ ਨੂੰ ਕਰੂਅਰ ਦੀ ਸ਼ੁਰੂਆਤ 'ਚ ਜੋ ਦੋਸਤ ਮਿਲਿਆ ਉਹ ਸਨ ਨੌਸ਼ਾਦ ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਸੀ ਇਹ ਦੋਸਤੀ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦੇਵੇਗੀ। ਸ਼ਕੀਲ ਬਦਾਯੂਨੀ ਅਤੇ ਨੌਸ਼ਾਦ ਦੀ ਜੋੜੀ ਵਾਲੇ ਗੀਤਾਂ 'ਚ 'ਕੁਛ ਹੈ ਤੂੰ ਮੇਰਾ ਚਾਂਦ ਮੈਂ ਤੇਰੀ ਚਾਂਦਨੀ', 'ਸੁਹਾਨੀ ਰਾਤ ਢਲ ਚੁੱਕੀ','ਵੋ ਦੁਨੀਆ ਕੇ ਰੱਖਵਾਲੇ' ਵਰਗੇ ਗੀਤ ਅੱਜ ਵੀ ਲੋਕਾਂ ਨੂੰ ਯਾਦ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News