ਲਓ ਜੀ ਹੁਣ ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਵੀਡੀਓ

9/22/2019 4:45:12 PM

ਮੁੰਬਈ(ਬਿਊਰੋ)- 1 ਸਤੰਬਰ 2019 ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਹੋਏ, ਜਿਸ ਤੋਂ ਬਾਅਦ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਿਸ ’ਚ ਲੱਖਾਂ ਲੋਕਾਂ ਦਾ ਚਲਾਨ ਕੱਟਿਆ ਗਿਆ। ਨਵੇਂ ਟਰੈਫਿਕ ਨਿਯਮਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਈ ਮੀਮਸ ਵਾਇਰਲ ਹੋਏ ਪਰ ਹੁਣ ਇਕ ਵੀਡੀਓ ਸਾਹਮਣੇ ਆਇਆ ਹੈ ਜੋ ਕਾਫੀ ਮਜ਼ੇਦਾਰ ਹੈ। ਦਰਅਸਲ ਇਸ ਵਿਚਕਾਰ ਸ਼ਕਤੀਮਾਨ ਦਾ ਵੀ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਟ੍ਰੈਫਿਕ ਪੁਲਸ ਵਾਲੇ ਨੇ ਸ਼ਕਤੀਮਾਨ ਦਾ ਚਲਾਨ ਕੱਟ ਦਿੱਤਾ। ਸ਼ਕਤੀਮਾਨ ਦੇ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕਲਿੱਪ ਸ਼ਕਤੀਮਾਨ ਸ਼ੋਅ ਦੀ ਹੈ, ਜਿਸ ‘ਚ ਦਿਖਾਇਆ ਗਿਆ ਹੈ, ਸ਼ਕਤੀਮਾਨ ਦਾ ਬਿਨ੍ਹਾਂ ਲਾਇਸੈਂਸ ਤੋਂ ਹਵਾ ‘ਚ ਉੱਡਣ ਦੇ ਕਾਰਨ ਚਲਾਨ ਕੱਟਿਆ ਜਾਂਦਾ ਹੈ।

 
 
 
 
 
 
 
 
 
 
 
 
 
 

Shaktimaan ka Bhi Katta.... #chalaan #television #shaktimaan #superhero #avengersendgame #marvel

A post shared by Funny_Mashup 2019 (@funny_mashup2019) on Sep 21, 2019 at 12:33am PDT


ਦੱਸ ਦੇਈਏ ਕਿ  ‘ਸ਼ਕਤੀਮਾਨ’ 90 ਦੇ ਦਹਾਕੇ ਦਾ ਮਸ਼ਹੂਰ ਟੀ. ਵੀ. ਸੀਰੀਅਲ ਸੀ। ਇਹ ਟੀ. ਵੀ. ਸੀਰੀਅਲ ਕਾਫੀ ਪਸੰਦ ਕੀਤਾ ਗਿਆ ਤੇ ਬੱਚਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ। ਪਰ ਕੁਝ ਕਾਰਨਾਂ ਕਰਕੇ ਇਸ ਸੀਰੀਅਲ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਅੱਜ ਵੀ ਲੋਕਾਂ ਦੇ ਮਨਾਂ ‘ਚ ਇਸ ਸ਼ੋਅ ਦੀਆਂ ਯਾਦਾਂ ਤਾਜ਼ੀਆਂ ਹਨ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਚਲਾਨ ’ਤੇ ਮਜ਼ਾਕੀਆ ਵੀਡੀਓ ਬਣਾ ਕੇ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 

 
 
 
 
 
 
 
 
 
 
 
 
 
 

#followtrafficrules #usehelmet #besafe #darr #Khoff #punjabpolice

A post shared by Resham Anmol (ਰੇਸ਼ਮ ਅਨਮੋਲ) (@reshamsinghanmol) on Sep 15, 2019 at 12:02am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News