ਇਟਲੀ 'ਚ ਹੁਸਨ ਦੇ ਜਲਵੇ ਬਿਖੇਰ ਰਹੀ ਹੈ ਸ਼ਮਾ ਸਿਕੰਦਰ, ਤਸਵੀਰਾਂ ਵਾਇਰਲ
7/16/2018 9:31:00 PM
ਮੁੰਬਈ (ਬਿਊਰੋ)— ਛੁੱਟੀਆਂ ਮਨਾਉਣ ਇਟਲੀ ਗਈ ਬਾਲੀਵੁੱਡ ਅਭਿਨੇਤਰੀ ਸ਼ਮਾ ਸਿਕੰਦਰ ਆਪਣੀਆਂ ਤਸਵੀਰਾਂ ਲਗਾਤਾਰ ਸ਼ੇਅਰ ਕਰ ਰਹੀ ਹੈ। ਇਸ ਸਿਲਸਿਲੇ ਨੂੰ ਰੋਕੇ ਬਿਨਾਂ ਉਹ ਫੈਨਜ਼ ਨੂੰ ਆਪਣੇ ਯਾਦਗਾਰ ਪਲਾਂ 'ਚ ਸ਼ਾਮਲ ਹੋਣ ਦਾ ਮੌਕਾ ਬਾਖੂਬੀ ਦੇ ਰਹੀ ਹੈ।
ਇਟਲੀ ਦੀ ਰਾਜਧਾਨੀ ਤੇ ਦੁਨੀਆ ਦੇ ਮਸ਼ਹੂਰ ਸ਼ਹਿਰਾਂ 'ਚ ਸ਼ੁਮਾਰ 'ਰੋਮ' ਤੋਂ ਸ਼ਮਾ ਦੀਆਂ ਇਹ ਤਾਜ਼ਾ ਤਸਵੀਰਾਂ ਹਨ, ਜਿਨ੍ਹਾਂ ਨੂੰ ਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਸਫੈਦ ਰੰਗ ਦੀ ਪਿਆਰੀ ਡਰੈੱਸ 'ਚ ਨਜ਼ਰ ਆ ਰਹੀ ਸ਼ਮਾ ਅਕਸਰ ਆਪਣੀਆਂ ਬੋਲਡ ਤਸਵੀਰਾਂ ਨਾਲ ਸਨਸਨੀ ਫੈਲਾਉਂਦੀ ਰਹਿੰਦੀ ਹੈ।
ਇਸ ਦੌਰਾਨ ਸ਼ਮਾ ਦੇ ਬੁਆਏਫਰੈਂਡ ਤੇ ਇੰਗਲੈਂਡ ਦੇ ਮਸ਼ਹੂਰ ਫੁੱਟਬਾਲਰ ਜੇਮਸ ਮਿਲੀਨਾਰ ਵੀ ਉਸ ਦੇ ਨਾਲ ਮੌਜੂਦ ਹਨ।
ਅਭਿਨੇਤਰੀ ਸ਼ਮਾ ਪਿਛਲੇ ਦੋ ਸਾਲਾਂ ਤੋਂ ਜੇਮਸ ਮਿਲੀਰਾਨ ਨਾਲ ਰਿਲੇਸ਼ਨਸ਼ਿਪ 'ਚ ਹੈ ਤੇ ਲਗਾਤਾਰ ਇਕ-ਦੂਜੇ ਨੂੰ ਡੇਟ ਵੀ ਕਰ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ 22 ਜੂਨ ਨੂੰ ਸ਼ਮਾ ਦੀ ਨਵੀਂ ਸ਼ਾਰਟ ਫਿਲਮ 'ਅਬ ਦਿਲ ਕੀ ਸੁਨ' ਦਾ ਚੈਪਟਰ 2 ਰਿਲੀਜ਼ ਹੋਇਆ ਸੀ।
ਸ਼ਮਾ ਦਾ ਸ਼ੁਰੂਆਤੀ ਬਾਲੀਵੁੱਡ ਕਰੀਅਰ ਕੁਝ ਖਾਸ ਨਹੀਂ ਰਿਹਾ। ਦੱਸਣਯੋਗ ਹੈ ਕਿ ਉਸ ਨੇ ਟੀ. ਵੀ. ਦੀ ਦੁਨੀਆ ਦਾ ਰੁਖ਼ ਕੀਤਾ। ਸ਼ਮਾ 'ਯੇ ਮੇਰੀ ਲਾਈਫ ਹੈ' 'ਚ ਪੂਜਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ।
ਖਾਸ ਗੱਲ ਇਹ ਹੈ ਕਿ ਰਾਜਸਥਾਨ 'ਚ ਜਨਮੀ ਸ਼ਮਾ ਸਿਕੰਦਰ 10 ਸਾਲ ਦੀ ਉਮਰ 'ਚ ਕਰੀਅਰ ਬਣਾਉਣ ਮੁੰਬਈ ਆ ਗਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ