9 ਸਾਲਾਂ ਬਾਅਦ ਕੈਮਰੇ ਅੱਗੇ ਆ ਕੇ ਘਬਰਾਈ ਅਦਾਕਾਰਾ ਨੇ ਜਦੋਂ ਨਿਰਦੇਸ਼ਕ ਤੋਂ ਪੁੱਛੀ ਇਹ ਗੱਲ
2/2/2018 5:27:38 PM
ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਤੇ ਮਾਡਲ ਸ਼ਮਿਤਾ ਸ਼ੈੱਟੀ ਅੱਜ ਆਪਣਾ 39ਵਾਂ (2 ਫਰਵਰੀ 1979) ਜਨਮਦਿਨ ਮਨਾ ਰਹੀ ਹੈ। ਸ਼ਮਿਤਾ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਬੇਹਿਤਰੀਨ ਇੰਟੀਰਿਅਰ ਡਿਜ਼ਾਈਨਰ ਵੀ ਹੈ। ਯਸ਼ਰਾਜ ਦੀ ਫਿਲਮ 'ਮੁਹੱਬਤੇਂ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਸ਼ਮਿਤਾ ਫਿਲਹਾਲ ਫਿਲਮਾਂ ਤੋਂ ਦੂਰ ਬਿਜ਼ਨੈੱਸ ਸੰਭਾਲ ਰਹੀ ਹੈ।
'ਬਿੱਗ ਬੌਸ 3' 'ਚ ਐਂਟਰੀ ਕਰਨ ਵਾਲੀ ਇਸ ਅਦਾਕਾਰਾ ਨੇ ਸ਼ੋਅ ਨੂੰ ਅੱਧ 'ਚ ਹੀ ਛੱਡ ਦਿੱਤਾ ਸੀ। ਆਪਣੀ ਭੈਣ ਸ਼ਿਲਪਾ ਦੇ ਵਿਆਹ ਲਈ ਸ਼ਮਿਤਾ ਨੇ 'ਬਿੱਗ ਬੌਸ' ਨੂੰ ਅਲਵਿਦਾ ਆਖ ਦਿੱਤਾ ਸੀ।
ਸ਼ਮਿਤਾ ਸ਼ੈੱਟੀ ਨੇ ਸਾਲ 2000 'ਚ 'ਮੁਹੱਬਤੇਂ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਫਿਲਮ ਸੁਪਰਹਿੱਟ ਰਹੀ। ਇਸ ਤੋਂ ਬਾਅਦ ਉਸ ਨੇ ਬਹੁਤ ਸਾਰੀਆਂ ਮਿਲੀਆਂ ਪਰ ਬਤੌਰ ਅਦਾਕਾਰਾ ਉਹ ਖੁਦ ਨੂੰ ਸਾਬਿਤ ਨਾ ਕਰ ਸਕੀ।
ਸ਼ਮਿਤਾ ਬਹੁਤ ਦਿਨਾਂ ਤੋਂ ਫਿਲਮਾਂ 'ਚ ਨਹੀਂ ਦਿਖੀ ਹੈ ਪਰ ਹੁਣ ਉਸ ਨੇ ਵੈੱਬ ਸੀਰੀਜ਼ 'ਯੋ ਕੇ ਹੁਆ ਬ੍ਰੋ' ਨਾਲ ਵਾਪਸੀ ਕੀਤੀ ਹੈ। ਸ਼ਮਿਤਾ ਦਾ ਕਹਿਣਾ ਹੈ ਕਿ ਲੋਕਾਂ ਨੇ ਸੋਚ ਲਿਆ ਕਿ ਮੈਂ ਐਕਟਿੰਗ ਕਰਨੀ ਛੱਡ ਦਿੱਤੀ ਹੈ।
ਇਸ ਲਈ ਮੈਨੂੰ ਆਫਰਜ਼ ਮਿਲਣੇ ਵੀ ਬੰਦ ਹੋ ਗਿਆ ਸੀ। ਉਸ ਨੇ ਕਿਹਾ- ''ਮੈਂ ਐਕਟਿੰਗ ਤੋਂ ਇਲਾਵਾ ਵੀ ਕੁਝ ਕਰਨਾ ਚਾਹੁੰਦੀ ਸੀ। ਤੁਸੀਂ ਸਿਰਫ ਐਕਟਿੰਗ ਦੇ ਕਰੀਅਰ 'ਤੇ ਹੀ ਨਿਰਭਰ ਨਹੀਂ ਰਹਿ ਸਕਦੇ। ਮੈਂ ਇੰਟੀਰੀਅਰ ਡਿਜ਼ਾਈਨਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ।''
ਦੱਸਣਯੋਗ ਹੈ ਕਿ ਸ਼ਮਿਤਾ ਨੇ ਦੱਸਿਆ ਕਿ 9 ਸਾਲ ਬਾਅਦ ਕੈਮਰੇ ਸਾਹਮਣੇ ਆਉਣ ਕਾਰਨ ਮੈਂ 'ਤੇ ਮੈਂ ਥੋੜੀ ਅਸਹਿਜ ਮਹਿਸੂਸ ਕਰ ਰਹੀ ਸੀ ਪਰ ਇਸ ਤਰ੍ਹਾਂ ਕਰਨਾ ਮੈਨੂੰ ਪਸੰਦ ਹੈ।
ਸ਼ੂਟ ਦੇ ਪਹਿਲੇ ਦਿਨ ਮੈਂ ਡਾਇਰੈਕਟਰ ਕੋਲ ਜਾ ਕੇ ਪੁੱਛਿਆ ਕਿ ਮੈਂ ਸਹੀਂ ਤਰ੍ਹਾਂ ਕੰਮ ਕਰ ਰਹੀ ਹਾਂ ਤਾਂ ਉਨ੍ਹਾਂ ਨੇ ਮੈਨੂੰ ਚੰਗੇ ਤਰੀਕੇ ਨਾਲ ਸਮਝਾਇਆ।
ਸ਼ਮਿਤਾ ਅਪਣੀ ਭੈਣ ਸ਼ਿਲਪਾ ਸ਼ੈੱਟੀ ਦੇ ਕਾਫੀ ਕਰੀਬ ਹੈ। ਦੋਵੇਂ ਭੈਣਾਂ ਤੀਜ ਤਿਉਹਾਰ ਤੇ ਪਾਰਟੀਜ਼ 'ਤੇ ਅਕਸਰ ਇਕੱਠੀਆਂ ਨਜ਼ਰ ਆਉਂਦੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ