ਪਰਿਵਾਰ ਦੇ ਦਬਾਅ 'ਚ ਆ ਕੇ ਸ਼ਮੀ ਕਪੂਰ ਨੇ ਕੀਤਾ ਸੀ ਦੂਜਾ ਵਿਆਹ, ਰੱਖੀ ਸੀ ਇਹ ਸ਼ਰਤ

8/14/2019 12:08:28 PM

ਮੁੰਬਈ (ਬਿਊਰੋ)— ਸ਼ਮੀ ਕਪੂਰ ਭਾਰਤੀ ਸਿਨੇਮਾ ਦੇ ਅਜਿਹੇ ਅਭਿਨੇਤਾ ਰਹੇ ਹਨ, ਜਿਨ੍ਹਾਂ ਨੇ ਬਾਲੀਵੁੱਡ ਅਭਿਨੇਤਾਵਾਂ 'ਚ ਡਾਂਸ ਕਰਨ ਦੀ ਰੀਤ ਦੀ ਸ਼ੁਰੂਆਤ ਕੀਤੀ। ਅੱਜ ਸ਼ਮੀ ਕਪੂਰ ਦੀ ਬਰਸੀ ਹੈ। ਅੱਜ ਅਸੀਂ ਤੁਹਾਨੂੰ ਇਸ ਮਨਮੌਜੀ ਅਤੇ ਬਾਲੀਵੁੱਡ ਦੇ ਪਹਿਲੇ ਸੁਪਰਕੂਲ ਐਕਟਰ ਸ਼ਮੀ ਕਪੂਰ ਬਾਰੇ ਕੁਝ ਖਾਸ ਗੱਲਾਂ ਦੱਸਾਂਗੇ। ਅੱਜ ਦੇ ਦੌਰ 'ਚ ਇੰਟਰਨੈੱਟ ਦੇ ਕਰੋੜਾਂ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸ਼ਮੀ ਕਪੂਰ ਫਿਲਮ ਇੰਡਸਟਰੀ 'ਚ ਹੀ ਨਹੀਂ, ਦੇਸ਼ 'ਚ ਵੀ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲੇ ਕੁਝ ਸ਼ੁਰੂਆਤੀ ਲੋਕਾਂ 'ਚੋਂ ਇਕ ਸਨ। ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਉਣ ਵਾਲੇ ਸ਼ਮੀ ਕਪੂਰ ਨੇ 14 ਅਗਸਤ 2011 ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਪ੍ਰਿਥਵੀਰਾਜ ਕਪੂਰ ਦੇ ਘਰ 21 ਅਕਤੂਬਰ, 1931 ਨੂੰ ਜਨਮੇ ਸ਼ਮੀ ਕਪੂਰ ਪ੍ਰਿਥਵੀਰਾਜ ਦੇ ਚਾਰ ਬੱਚਿਆਂ 'ਚੋਂ ਇਕ ਸਨ। ਉਨ੍ਹਾਂ ਦੀ ਮਾਂ ਦਾ ਨਾਂ ਰਾਮਸ਼ਰਣੀ ਕਪੂਰ ਸੀ। ਸ਼ਮੀ ਕਪੂਰ ਦੇ ਬਚਪਨ ਦਾ ਨਾਂ ਸ਼ਮਸ਼ੇਰ ਰਾਜ ਕਪੂਰ ਸੀ। ਉਨ੍ਹਾਂ ਦੇ ਭਰਾ ਰਾਜ ਕਪੂਰ ਤੇ ਸ਼ਸ਼ੀ ਕਪੂਰ ਵੀ ਦਿੱਗਜ ਐਕਟਰ ਰਹੇ ਹਨ।
PunjabKesari
ਬਾਲੀਵੁੱਡ 'ਚ ਡੈਬਿਊ
ਸ਼ਮੀ ਕਪੂਰ ਦੇ ਪਿਤਾ ਪ੍ਰਿਥਵੀਰਾਜ ਕਪੂਰ ਫਿਲਮ ਇੰਡਸਟਰੀ ਦੇ ਮਹਾਨ ਅਭਿਨੇਤਾ ਸਨ। ਘਰ 'ਚ ਫਿਲਮੀ ਮਾਹੌਲ ਪਹਿਲਾਂ ਤੋਂ ਹੀ ਸੀ। ਸ਼ਮੀ ਕਪੂਰ ਨੇ ਫਿਲਮ 'ਜੀਵਨ ਜਿਓਤੀ' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ। ਉਨ੍ਹਾਂ ਦਾ ਅੰਦਾਜ਼ ਉਸ ਦੌਰ ਦੇ ਅਭਿਨੇਤਾਵਾਂ ਤੋਂ ਪੂਰੀ ਤਰ੍ਹਾਂ ਵੱਖਰਾ ਸੀ— ਹੱਸਮੁਖ, ਜ਼ਿੰਦਾਦਿਲ ਅਤੇ ਮਸਤੀ ਨਾਲ ਭਰਪੂਰ, ਜਿਸ ਨੂੰ ਅੱਜ ਦੀ ਪੀੜ੍ਹੀ ਸੁਪਰਕੂਲ ਕਹਿੰਦੀ ਹੈ।
PunjabKesari

ਇਸ ਅਭਿਨੇਤਰੀ 'ਤੇ ਆਇਆ ਦਿਲ
ਕੀ ਤੁਸੀਂ ਜਾਣਦੇ ਹੋ ਕਿ ਅਭਿਨੇਤਰੀ ਮੁਮਤਾਜ਼ ਜਦੋਂ 18 ਸਾਲ ਦੀ ਸੀ, ਤਾਂ ਸ਼ਮੀ ਕਪੂਰ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ। ਮੁਮਤਾਜ਼ ਵੀ ਸ਼ਮੀ ਨੂੰ ਪਿਆਰ ਕਰਦੀ ਸੀ ਪਰ ਸ਼ਮੀ ਚਾਹੁੰਦੇ ਸਨ ਕਿ ਉਹ ਆਪਣਾ ਫਿਲਮੀ ਕਰੀਅਰ ਛੱਡ ਕੇ ਵਿਆਹ ਕਰ ਲੈਣ। ਮੁਮਤਾਜ਼ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਕਪੂਰ ਖਾਨਦਾਨ ਦੀਆਂ ਨੂੰਹਾਂ ਨੂੰ ਫਿਲਮਾਂ 'ਚ ਕੰਮ ਕਰਨ ਦੀ ਮਨਜ਼ੂਰੀ ਨਹੀਂ ਸੀ।
PunjabKesari

ਆਪਣੇ ਤੋਂ ਵੱਡੀ ਉਮਰ ਦੀ ਲੜਕੀ ਨਾਲ ਵਿਆਹ
ਸ਼ਮੀ ਕਪੂਰ ਨੇ ਆਪਣੀ ਉਮਰ ਤੋਂ ਵੱਡੀ ਅਦਾਕਾਰਾ ਗੀਤਾ ਬਾਲੀ ਨਾਲ ਘਰ ਵਾਲਿਆਂ ਦੀ ਮਰਜ਼ੀ ਵਿਰੁੱਧ ਜਾ ਕੇ ਵਿਆਹ ਕੀਤਾ ਸੀ ਪਰ 1965 'ਚ ਚੇਚਕ ਦੀ ਬੀਮਾਰੀ ਕਾਰਨ ਗੀਤਾ ਬਾਲੀ ਦੀ ਮੌਤ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਡੂੰਘਾ ਸਦਮਾ ਲੱਗਾ। ਉਨ੍ਹਾਂ ਨੇ ਆਪਣੇ ਆਪ 'ਤੇ ਧਿਆਨ ਦੇਣਾ ਛੱਡ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਭਾਰ ਵਧ ਗਿਆ। ਭਾਰ ਵਧਣ ਕਾਰਨ ਉਨ੍ਹਾਂ ਦਾ ਕਰੀਅਰ ਵੀ ਕਾਫੀ ਪ੍ਰਭਾਵਿਤ ਹੋਇਆ।
PunjabKesari

ਦੂਜੇ ਵਿਆਹ ਲਈ ਰੱਖੀ ਵੱਡੀ ਸ਼ਰਤ
ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਘਰਵਾਲਿਆਂ ਨੇ ਸ਼ਮੀ ਕਪੂਰ 'ਤੇ ਦੂਜੇ ਵਿਆਹ ਦਾ ਦਬਾਅ ਬਣਾਇਆ ਕਿਉਂਕਿ ਸ਼ਮੀ ਦੇ ਬੱਚੇ ਛੋਟੇ ਸਨ। ਉਹ ਮੰਨ ਗਏ ਅਤੇ ਗੀਤਾ ਦੀ ਮੌਤ ਦੇ 4 ਸਾਲ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ ਵਿਆਹ ਕਰ ਲਿਆ ਪਰ ਸ਼ਮੀ ਨੇ ਨੀਲਾ (ਜੋ ਕਿ ਇਕ ਰਾਜਸ਼ਾਹੀ ਪਰਿਵਾਰ ਤੋਂ ਸੀ) ਸਾਹਮਣੇ ਇਹ ਸ਼ਰਤ ਰੱਖੀ ਕਿ ਉਹ ਮਾਂ ਨਹੀਂ ਬਣੇਗੀ ਅਤੇ ਉਨ੍ਹਾਂ ਨੂੰ ਗੀਤਾ ਦੇ ਬੱਚਿਆਂ ਨੂੰ ਹੀ ਪਾਲਣਾ ਹੋਵੇਗਾ। ਨੀਲਾ ਦੇਵੀ ਸ਼ਮੀ ਦੀ ਇਸ ਸ਼ਰਤ ਨੂੰ ਮੰਨ ਗਈ। ਉਹ ਪੂਰੀ ਉਮਰ ਮਾਂ ਨਹੀਂ ਬਣੀ ਅਤੇ ਗੀਤਾ ਦੇ ਬੱਚਿਆਂ ਨੂੰ ਹੀ ਆਪਣਾ ਮੰਨਿਆ।
PunjabKesari

ਲਗਭਗ 200 ਫਿਲਮਾਂ 'ਚ ਕੀਤਾ ਕੰਮ
ਸ਼ਮੀ ਕਪੂਰ ਨੇ ਆਪਣੇ ਕਰੀਅਰ 'ਚ ਲਗਭਗ 200 ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀਆਂ ਕੁਝ ਬਿਹਤਰੀਨ ਫਿਲਮਾਂ 'ਰੰਗੀਨ ਰਾਤੇਂ', 'ਤੁਮਸਾ ਨਹੀਂ ਦੇਖਾ', 'ਮੁਜਰਿਮ', 'ਉਜਾਲਾ', 'ਦਿਲ ਦੇ ਕੇ ਦੇਖੋ', 'ਜੰਗਲੀ', 'ਪ੍ਰੋਫੈਸਰ ਚਾਈਨਾ ਟਾਊਨ', 'ਬਲੱਫ ਮਾਸਟਰ', 'ਕਸ਼ਮੀਰ ਕੀ ਕਲੀ', 'ਰਾਜਕੁਮਾਰ', 'ਜਾਨਵਰ', 'ਤੀਸਰੀ ਮੰਜ਼ਿਲ', 'ਐਨ ਈਵਨਿੰਗ ਇਨ ਪੈਰਿਸ', 'ਬ੍ਰਹਮਚਾਰੀ', 'ਤੁਮਸੇ ਅੱਛਾ ਕੌਨ ਹੈ', 'ਪ੍ਰਿੰਸ', 'ਅੰਦਾਜ਼', 'ਵਿਧਾਤਾ' ਆਦਿ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News