'ਸ਼ੇਅਰ ਚੈਟ' ਸੁਣੋ ਕਿਊਟ ਆਵਾਜ਼ 'ਚ ਗੀਤ, 5 ਸਾਲ ਦੇ ਬੱਚੇ ਦਾ ਸਿੰਗਿੰਗ ਡੈਬਿਊ

Wednesday, September 12, 2018 8:24 PM
'ਸ਼ੇਅਰ ਚੈਟ' ਸੁਣੋ ਕਿਊਟ ਆਵਾਜ਼ 'ਚ ਗੀਤ, 5 ਸਾਲ ਦੇ ਬੱਚੇ ਦਾ ਸਿੰਗਿੰਗ ਡੈਬਿਊ

ਜਲੰਧਰ (ਬਿਊਰੋ)— 5 ਸਾਲ ਦਾ ਅਰਵਿਨ ਮਿਊਜ਼ਿਕ ਇੰਡਸਟਰੀ 'ਚ ਸਭ ਤੋਂ ਛੋਟਾ ਗਾਇਕ ਹੈ। ਗਾਇਕੀ ਦੇ ਇਤਿਹਾਸ 'ਚ ਉਹ ਸਭ ਤੋਂ ਛੋਟੀ ਉਮਰ ਦਾ ਸਿੰਗਰ ਹੈ। ਹਾਲ ਹੀ 'ਚ ਅਰਵਿਨ ਦਾ ਡੈਬਿਊ ਟਰੈਕ 'ਸ਼ੇਅਰ ਚੈਟ' ਰਿਲੀਜ਼ ਹੋਇਆ ਹੈ। ਜਦੋਂ ਫਿਲਮ ਡਾਇਰੈਕਟਰ ਸ਼ਕਤੀ ਰਾਜਪੂਤ ਨੇ ਅਰਵਿਨ ਨੂੰ ਪੁੱਛਿਆ ਕਿ ਜਦੋਂ ਉਸ ਦੇ ਗੀਤ ਨੂੰ 1 ਮਿਲੀਅਨ ਵਿਊਜ਼ ਹੋ ਜਾਣਗੇ ਤਾਂ ਉਹ ਕੀ ਕਰੇਗਾ ਤਾਂ ਉਸ ਨੇ ਕਿਹਾ, 'ਮੈਂ ਇਸ ਦੀ ਪ੍ਰਵਾਹ ਨਹੀਂ ਕਰਦਾ। ਮੈਂ ਸਿਰਫ ਹਰੇਕ ਲਈ ਗਾਉਣਾ ਚਾਹੁੰਦਾ ਹਾਂ ਤੇ ਉਨ੍ਹਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ।'

   'ਸ਼ੇਅਰ ਚੈਟ' ਗੀਤ ਵੀਡੀਓ—

ਅਰਵਿਨ ਦਾ ਗੀਤ 'ਸ਼ੇਅਰ ਚੈਟ' ਰਾਜਪੂਤ ਫਿਲਮ ਪ੍ਰੋਡਕਸ਼ਨ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਗੀਤ 'ਚ ਫੀਚਰ ਵੀ ਅਰਵਿਨ ਖੁਦ ਕਰ ਰਿਹਾ ਹੈ, ਜਿਸ 'ਚ ਉਹ ਬੇਹੱਦ ਕਿਊਟ ਲੱਗ ਰਿਹਾ ਹੈ। ਗੀਤ ਨੂੰ ਮਿਊਜ਼ਿਕ ਈਸ਼ਾਂਤ ਪੰਡਿਤ ਨੇ ਦਿੱਤਾ ਹੈ। ਫੀਮੇਲ ਆਰਟਿਸਟ ਸਾਇਸ਼ਾ ਵਰਮਾ ਹੈ। ਅਰਵਿਨ ਦੇ ਮੈਂਟਰ ਸਲਮਾ ਦੀਵਾਨਾ ਹਨ। ਇਸ ਗੀਤ ਦੇ ਬੋਲ ਗੁਰਪ੍ਰੀਤ ਸੇਖੋਂ ਨੇ ਲਿਖੇ ਹਨ, ਜਿਸ ਨੂੰ ਪ੍ਰੋਡਿਊਸ ਰਾਜਪੂਤ ਫਿਲਮਜ਼ ਨੇ ਕੀਤਾ ਹੈ।


About The Author

Rahul Singh

Rahul Singh is content editor at Punjab Kesari