ਅਜਿਹੇ ਕਾਰਨਾਂ ਕਰਕੇ ਸ਼ਰਮਿਲਾ ਨੇ ਹਟਾਏ ਸੀ ਆਪਣੇ ਬਿਕਨੀ ਪੋਸਟਰ

7/22/2017 5:55:01 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਮਿਲਾ ਟੈਗੋਰ ਨੂੰ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਗਲੈਮਰਸ ਅਦਾਕਾਰਾ ਮੰਨਿਆ ਜਾਂਦਾ ਹੈ। ਉਹ ਆਪਣੇ ਦਹਾਕੇ ਦੀ ਸਭ ਤੋਂ ਖੂਬਸੂਤਰ ਅਭਿਨੇਤਰੀਆਂ 'ਚ ਜਾਣੀ ਜਾਂਦੀ  ਸੀ। ਇਹ ਅਭਿਨੇਤਰੀ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿ ਚੁੱਕੀ ਹੈ।

PunjabKesari
ਦਰਸਅਲ, ਸ਼ਰਮਿਲਾ ਦੀ 1967 'ਚ ਆਈ ਫਿਲਮ 'ਇਵਨਿੰਗ ਇੰਨ ਪੈਰਿਸ' 'ਚ ਬਿਕਨੀ ਅਤੇ ਸਵਿਮ ਸੂਟ ਪਹਿਣੇ ਦਿਖਾਈ ਦਿੱਤੀ ਸੀ ਜਿਸਦੇ ਪੋਸਟਰ ਉਸ ਦੌਰਾਨ ਜਗ੍ਹਾ-ਜਗ੍ਹਾ 'ਤੇ ਲਗਾਏ ਹੋਏ ਸਨ।

PunjabKesari
ਸੂਤਰਾਂ ਮੁਤਾਬਕ ਮੁੰਬਈ 'ਚ ਜਦੋਂ ਜਗ੍ਹਾ-ਜਗ੍ਹਾ ਇਸ ਫਿਲਮ ਦੇ ਵੱਡੇ-ਵੱਡੇ ਹੋਡਿੰਗ ਲੱਗੇ ਸਨ ਜਿਨ੍ਹਾਂ 'ਚ ਸ਼ਰਮਿਲਾ ਬਿਕਨੀ ਪਹਿਣੇ ਦਿਖਾਈ ਦੇ ਰਹੀ ਸੀ। ਅਚਾਨਕ ਇਕ ਦਿਨ ਸ਼ਰਮਿਲਾ ਨੂੰ ਪਤਾ ਲੱਗਿਆ ਕਿ ਮੰਸੂਰ ਅਲੀ ਖਾਨ ਪਟੋਦੀ ਦੀ ਮਾਂ ਉਨ੍ਹਾਂ ਨੂੰ ਮਿਲਣ ਮੁੰਬਈ ਆ ਰਹੀ ਹੈ। ਇਸ ਗੱਲ ਨੂੰ ਲੈ ਕੇ ਸ਼ਰਮਿਲਾ ਇੰਨੀ ਪਰੇਸ਼ਾਨ ਹੋ ਚੁੱਕੀ ਸੀ ਕਿ ਉਨ੍ਹਾਂ ਆਪਣੀ ਫਿਲਮ ਦੇ ਨਿਰਮਾਤਾ ਨੂੰ ਫੋਨ ਕੀਤਾ ਅਤੇ ਮੁੰਬਈ 'ਚ ਹਰ ਜਗ੍ਹਾ ਤੋਂ ਆਪਣੇ ਬਿਕਨੀ ਵਾਲੇ ਇਹ ਪੋਸਟਰ ਹਟਾ ਦਿੱਤੇ।

PunjabKesari
ਅਜਿਹੇ 'ਚ ਸ਼ਰਮਿਲਾ ਟੈਗੋਰ ਨੇ ਆਪਣੇ ਅਤੇ ਮੰਸੂਰ ਅਲੀ ਖਾਨ ਦੇ ਰਿਸ਼ਤੇ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਇਸ 'ਚ ਸਫਲ ਵੀ ਰਹੀ। ਇਸ ਤੋਂ ਬਾਅਦ ਸ਼ਰਮਿਲਾ ਅਤੇ ਮੰਸੂਰ ਅਲੀ ਖਾਨ ਦਾ ਵਿਆਹ ਹੋ ਗਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News